Listen to interviews, features and community stories from the SBS Radio Punjabi program, including news from Australia and around the world. - ਐਸ ਬੀ ਐਸ ਪੰਜਾਬੀ ਰੇਡੀਓ ਪ੍ਰੋਗਰਾਮ ਵਿਚ ਆਸਟ੍ਰੇਲੀਆ ਅਤੇ ਦੁਨੀਆ ਭਰ ਦੀਆਂ ਖ਼ਬਰਾਂ ਤੋਂ ਅਲਾਵਾ, ਇੰਟਰਵਿਊ, ਫ਼ੀਚਰ ਅਤੇ ਭਾਈਚਾਰੇ ਦੀ ਕਹਾਣੀਆਂ ਸੁਣੋ।
ਅੱਜ ਕੁਈਨਸਲੈਂਡ ਵਿੱਚ ਲੱਗਭੱਗ 50,000 ਅਧਿਆਪਕਾਂ ਨੇ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਕੰਮ ਛੱਡ ਕੇ ਹੜਤਾਲ ਕੀਤੀ ਜਿਸ ਨਾਲ 5 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ ਹੈ। ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਦੀ ਕਾਰ ਇਕ ਸੜਕ ਹਾਦਸੇ ਦਾ ਸ਼ਿਕਾਰ ਹੋਈ ਪਰ ਉਹਨਾਂ ਨੂੰ ਕੋਈ ਵੱਡੀ ਸੱਟ ਫੇਟ ਲੱਗਣ ਤੋਂ ਬਚਾਅ ਰਿਹਾ। ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...
While rental prices remain high and vacancy rates low, some homeowners say they're struggling to find tenants—even after reducing rent. A new quarterly report highlights the ongoing pressure on renters, but experts suggest that, in the current climate, homeowners may be facing even tougher challenges. - ਤਾਜ਼ਾ ਰਿਪੋਰਟ ਮੁਤਾਬਕ ਘਰਾਂ ਦੇ ਕਿਰਾਏ ਅਜੇ ਵੀ ਵੱਧ ਹਨ ਤੇ ਕਿਰਾਏਦਾਰਾਂ ਲਈ ਘਰਾਂ ਦੀ ਘਾਟ ਹੈ। ਪਰ ਮੈਲਬਰਨ ਰਹਿੰਦੇ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਸਨੇ ਪਹਿਲੀ ਵਾਰ ਆਪਣਾ ਘਰ ਕਿਰਾਏ 'ਤੇ ਦਿੱਤਾ ਅਤੇ ਕਿਰਾਏਦਾਰ ਲੱਭਣਾ ਆਸਾਨ ਨਹੀਂ ਸੀ। 'ਕੈਪੀਟਲ ਐਂਡ ਕੋ ਰੀਅਲ ਅਸਟੇਟ' ਦੇ ਡਾਇਰੈਕਟਰ ਕਰਨ ਸਿੰਘ ਮੁਤਾਬਕ ਕਿਰਾਏਦਾਰਾਂ ਲਈ ਕਈ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਪਰ ਮਾਲਕਾਂ ਦੀ ਸਥਿਤੀ ਮੌਜੂਦਾ ਸਮੇਂ ਤੰਗ ਹੋ ਰਹੀ ਹੈ। ਤਾਜ਼ਾ 'ਡੋਮੇਨਜ਼ ਕੁਆਰਟਲੀ ਰਿਪੋਰਟ' ਮੁਤਾਬਕ ਦੇਸ਼ ਭਰ ਵਿੱਚ ਰੈਂਟਲ ਪ੍ਰਾਪਰਟੀਆਂ ਦੀ ਅਜੇ ਵੀ ਘਾਟ ਹੈ ਅਤੇ ਡਾਰਵਿਨ ਤੋਂ ਇਲਾਵਾ ਹੋਰ ਕਿਤੇ ਵੀ ਕਿਰਾਇਆਂ ਵਿੱਚ ਫਰਕ ਨਹੀਂ ਆਇਆ।
ਆਸਟ੍ਰੇਲੀਆ ਦੇ ਸਭ ਤੋਂ ਮਹੱਤਵਪੂਰਨ ਸਵਦੇਸ਼ੀ ਮਾਮਲਿਆਂ ਦੇ ਮੰਚ 25ਵੇਂ ਗਰਮਾ ਫੈਸਟੀਵਲ ਵਿੱਚ ਦੇਸ਼ ਭਰ ਦੇ ਲੋਕ ਗੁਮਾਤਜ਼ ਕੰਟਰੀ ਵਿੱਚ ਇਕੱਠੇ ਹੋਏ ਹਨ ਅਤੇ ਹਾਜ਼ਰ ਲੋਕਾਂ ਨੇ ਬਹੁ-ਸੱਭਿਆਚਾਰਕ ਆਸਟ੍ਰੇਲੀਆ ਵਿੱਚ ਸਮਝ ਅਤੇ ਮੇਲ-ਮਿਲਾਪ ਨੂੰ ਉਤਸ਼ਾਹਿਤ ਕਰਦੇ ਹੋਏ ਸਵਦੇਸ਼ੀ ਸੱਭਿਆਚਾਰ ਦਾ ਜਸ਼ਨ ਮਨਾਉਣ ਦੀ ਇਸ ਦੀ ਸ਼ਕਤੀ ਉੱਤੇ ਵਿਚਾਰ ਕੀਤਾ ਹੈ।
ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਟੂਲਸ ਰਾਹੀਂ ਗੁਰਬਾਣੀ, ਸਿੱਖ ਇਤਿਹਾਸ ਅਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦੇ ਕਥਿਤ ਇਲਜ਼ਾਮ ਲਗਾਉਂਦੇ ਹੋਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਖ-ਵੱਖ ਏਆਈ ਪਲੇਟਫਾਰਮਾਂ ਨੂੰ ਈਮੇਲ ਪੱਤਰ ਭੇਜ ਕੇ ਗ਼ਲਤ ਜਾਣਕਾਰੀਆਂ 'ਤੇ ਰੋਕ ਲਗਾਉਣ ਲਈ ਕਿਹਾ ਹੈ। ਕੀ ਹੈ ਪੂਰਾ ਮਾਮਲਾ ਅਤੇ AI ਦੇ ਯੁੱਗ ਵਿੱਚ, ਇਹ ਕਿਵੇਂ ਯਕੀਨੀ ਬਣਾਇਆ ਜਾਵੇ ਕਿ ਤੁਸੀਂ ਔਨਲਾਈਨ ਜੋ ਜਾਣਕਾਰੀ ਪ੍ਰਾਪਤ ਕਰ ਰਹੇ ਹੋ ਉਹ ਸਹੀ ਹੈ? ਪੂਰਾ ਮਾਮਲਾ ਜਾਨਣ ਲਈ ਅਤੇ ਮਾਹਰਾਂ ਦੀ ਸਲਾਹ ਸੁਣਨ ਲਈ ਇਹ ਪੌਡਕਾਸਟ ਸੁਣੋ...
“We're talking about thousands and thousands of incidents ... for many Muslim females who wear the headscarf, they feel that an incident of Islamophobia is what it means to be a Muslim here in Australia." - "ਅਸੀਂ ਹਜ਼ਾਰਾਂ ਘਟਨਾਵਾਂ ਬਾਰੇ ਗੱਲ ਕਰ ਰਹੇ ਹਾਂ... ਬਹੁਤ ਸਾਰੀਆਂ ਮੁਸਲਿਮ ਔਰਤਾਂ ਜੋ ਸਿਰ ਢੱਕਦੀਆਂ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਵਿੱਚ ਮੁਸਲਮਾਨ ਹੋਣ ਦਾ ਮਤਲਬ ਇਸਲਾਮੋਫੋਬੀਆ ਦੀ ਘਟਨਾ ਦਾ ਸ਼ਿਕਾਰ ਹੋਣਾ ਹੈ।"
ਆਸਟ੍ਰੇਲੀਆ ਭਰ ਵਿੱਚ ਨੈਪਲੈਨ ਭਾਵ ਕਿ ਨੈਸ਼ਨਲ ਅਸੈਸਮੈਂਟ ਪ੍ਰੋਗਰਾਮ-ਲਿਟਰੇਸੀ ਐਂਡ ਨਿਊਮੀਰੇਸੀ ਦੇ ਹਾਲ ਹੀ ਵਿੱਚ ਨਤੀਜੇ ਆਏ ਹਨ ਪਰ ਇਨ੍ਹਾਂ ਨਤੀਜਿਆਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕੋਈ ਬਹੁਤਾ ਸੁਧਾਰ ਨਹੀਂ ਹੋਇਆ। ਅੰਕੜੇ ਦੱਸਦੇ ਹਨ ਕਿ ਕਈ ਬੱਚੇ—ਖਾਸ ਕਰ ਕੇ ਪਿੱਛੜੇ ਪਿਛੋਕੜ ਤੋਂ ਆਏ ਹੋਏ-ਅਜੇ ਵੀ ਸਿਸਟਮ ਵਿੱਚੋਂ ਬਾਹਰ ਹੋ ਰਹੇ ਹਨ ਅਤੇ ਹਰ ਤਿੰਨ ਵਿੱਚੋਂ ਇੱਕ ਵਿਦਿਆਰਥੀ ਪੜ੍ਹਾਈ, ਗਣਿਤ ਅਤੇ ਲਿਖਣ ਵਿੱਚ ਅਕਾਦਮਿਕ ਉਮੀਦਾਂ 'ਤੇ ਪੂਰਾ ਨਹੀਂ ਉਤਰ ਰਿਹਾ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਨੇ ਦਾਅਵਾ ਕੀਤਾ ਹੈ ਕਿ ਯੂਕਰੇਨੀ ਫੌਜਾਂ ਨੂੰ ਹਾਲ ਹੀ ਵਿੱਚ ਦੇਸ਼ ਦੇ ਉੱਤਰ-ਪੂਰਬ ਵਿੱਚ ਪਾਕਿਸਤਾਨ, ਚੀਨ ਅਤੇ ਅਫਰੀਕੀ ਦੇਸ਼ਾਂ ਦੇ ਵਿਦੇਸ਼ੀ ਲੜਾਕਿਆਂ ਦਾ ਸਾਹਮਣਾ ਕਰਨਾ ਪਿਆ ਹੈ। ਜ਼ੇਲੇਂਸਕੀ ਦੇ ਅਨੁਸਾਰ, ਇਹ ਲੜਾਕੇ ਕਥਿਤ ਤੌਰ 'ਤੇ ਰੂਸੀ ਫੌਜਾਂ ਦਾ ਸਮਰਥਨ ਕਰ ਰਹੇ ਹਨ ਅਤੇ ਕਈ ਦੇਸ਼ਾਂ ਤੋਂ ਆਏ ਹਨ। ਇਸ ਬਾਰੇ ਵਿਸਥਾਰ ਨਾਲ ਜਾਨਣ ਅਤੇ ਪਾਕਿਸਤਾਨ ਤੋਂ ਹੋਰ ਖਬਰਾਂ ਲਈ ਸੁਣੋ ਇਹ ਪੌਡਕਾਸਟ..
ਆਸਟ੍ਰੇਲੀਆ ਨੇ ਜਾਪਾਨ ਦੀ ਇਕ ਕੰਪਨੀ ਨਾਲ ਰਾਇਲ ਆਸਟ੍ਰੇਲੀਆਈ ਨੇਵੀ ਲਈ 10 ਅਰਬ ਡਾਲਰ ਮੁੱਲ ਦੇ ਜੰਗੀ ਜਹਾਜ਼ਾਂ ਦੇ ਬੇੜੇ ਦੇ ਨਿਰਮਾਣ ਲਈ ਇੱਕ ਨਵਾਂ ਸਮਝੌਤਾ ਕੀਤਾ ਹੈ। ਓਧਰ, ਮੁਹੰਮਦ ਸਿਰਾਜ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਕੱਲ੍ਹ ਪੰਜਵੇਂ ਅਤੇ ਆਖਰੀ ਟੈਸਟ ਵਿੱਚ ਜ਼ਬਰਦਸਤ ਵਾਪਸੀ ਕਰਦੇ ਹੋਏ ਇੰਗਲੈਂਡ ਨੂੰ ਛੇ ਦੌੜਾਂ ਨਾਲ ਹਰਾ ਕੇ ਲੜੀ 2-2 ਨਾਲ ਬਰਾਬਰ ਕਰ ਦਿੱਤੀ। ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ..
ਵੈਸਟਰਨ ਸਿਡਨੀ ਦੀਆਂ ਪਰਵਾਸੀ ਔਰਤਾਂ ਨੇ ‘ਥਰਾਵਿੰਗ ਇਨ ਬੋਥ ਵਰਲਡਜ਼' ਨਾਮੀਂ ਪ੍ਰੋਗਰਾਮ ਵਿੱਚ ਆਪਣੀਆਂ ਕਹਾਣੀਆਂ ਸਾਂਝੀਆਂ ਕਰ ਕੇ ਪਰਵਾਰਿਕ ਅਤੇ ਪੇਸ਼ੇ ਦੀਆਂ ਜ਼ਿੰਮੇਵਾਰੀਆਂ ਵਿਚਕਾਰ ਸੰਤੁਲਨ ਬਣਾਉਣ ਉੱਤੇ ਚਰਚਾ ਕੀਤੀ। ਇਸ ਪ੍ਰੋਗਰਾਮ ਦੇ ਗੈਸਟ ਸਪੀਕਰ ਸੁਮੀਤ ਸਹਿਗਲ, ਪ੍ਰਬੰਧਕ ਸੋਨੀਆ ਕਲਸੀ ਅਤੇ ਹਰਮਨ ਫਾਊਂਡੇਸ਼ਨ ਵਲੋਂ ਸਮਰਥਨ ਕਰ ਰਹੇ ਹਰਿੰਦਰ ਕੌਰ ਨੇ ਇਸ ਵਿਸ਼ੇ ਬਾਰੇ ਐਸ ਬੀ ਐਸ ਪੰਜਾਬੀ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਪੰਜਾਬ ਦੇ ਮੁਖ ਮੰਤਰੀ ਨੇ ਸੂਬੇ ਵਿੱਚ 200 ਨਵੇਂ ਆਮ ਆਦਮੀ ਕਲੀਨਿਕ ਖੋਲਣ ਦਾ ਐਲਾਨ ਕੀਤਾ ਹੈ। ਇਹਨਾਂ ਕਲਿਨਿਕਾਂ ਨੂੰ ਵਟਸਐਪ ਚੈਟਬੌਟ ਨਾਲ ਜੋੜਿਆ ਜਾਏਗਾ ਜਿਸ ਨਾਲ ਮਰੀਜ਼ਾਂ ਨੂੰ ਡਾਕਟਰ ਦੀ ਪਰਚੀ, ਟੈਸਟ ਰਿਪੋਰਟ ਅਤੇ ਹੋਰ ਜਾਣਕਾਰੀਆਂ ਅਸਾਨੀ ਨਾਲ ਮਿਲ ਸਕਣਗੀਆਂ। ਇਸ ਖਬਰ ਸਮੇਤ ਪੰਜਾਬ ਦੀਆਂ ਹੋਰ ਅਹਿਮ ਖਬਰਾਂ ਪੰਜਾਬੀ ਡਾਇਰੀ ਰਾਹੀਂ ਸੁਣੋ।
ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਪੰਜਾਬ ਦੀਆਂ ਖਬਰਾਂ ਦੀ ਦੱਸ ਪਾਉਂਦੀ ਪੰਜਾਬੀ ਡਾਇਰੀ, ਇੱਕ ਮੁਲਾਕਾਤ ਪੰਜਾਬ ਤੋਂ ਆਸਟ੍ਰੇਲੀਆ ਆ ਕੇ ਫਲਾਇੰਗ ਅਫਸਰ ਬਨਣ ਵਾਲੇ ਕਮਲਪ੍ਰੀਤ ਸਿੰਘ ਨਾਲ ਅਤੇ ਨਾਲ ਹੀ ਇਸਲਾਮੋਫੋਬੀਆ ਉੱਤੇ ਇਕ ਰਿਪੋਰਟ ਸ਼ਾਮਿਲ ਹੈ। ਤੇ ਖਾਸ ਇੰਟਰਵਿਊਜ਼ ਤਹਿਤ ਜਾਣਾਂਗੇ ਕਿ ਕੀ ਹਨ ਭਾਰਤੀ ਮੂਲ ਦੀਆਂ ਮਾਵਾਂ ਵਿੱਚ ਵੱਧ ਰਹੀ ਜੈਸਟੇਸ਼ਨਲ ਸ਼ੂਗਰ ਦੇ ਕਾਰਨ ? ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ।
'ਆਸਟ੍ਰੇਲੀਅਨ ਗਾਵਾਂ-ਮੱਝਾਂ ਦੀ ਬਹੁਤ ਮੰਗ ਹੈ', ਇਹ ਕਹਿਣਾ ਹੈ ਪਾਕਿਸਤਾਨ ਦੇ ਨਈਮ ਸੁਖੇਰਾ ਦਾ ਜੋ ਲਹਿੰਦੇ ਪੰਜਾਬ 'ਚ ਡੇਅਰੀ ਖਿੱਤੇ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਤਹਿਤ ਅੱਜ ਕਲ ਆਸਟ੍ਰੇਲੀਆ ਪਸ਼ੂਆਂ ਦੀ ਦਰਾਮਦ ਕਰਨ ਮੈਲਬਰਨ ਆਏ ਹੋਏ ਹਨ ਅਤੇ 3200 ਆਸਟ੍ਰੇਲੀਅਨ ਗਾਵਾਂ-ਮੱਝਾਂ ਦੀ ਖੇਪ ਪਾਕਿਸਤਾਨ ਲੈਕੇ ਜਾ ਰਹੇ ਹਨ ਅਤੇ ਇੰਨ੍ਹਾ ਪਸ਼ੂਆਂ ਨੂੰ 'ਕਲੋਨ' ਕਰਨ ਦਾ ਟੀਚਾ ਰੱਖਦੇ ਹਨ।
ਆਸਟ੍ਰੇਲੀਆਈ ਰੱਖਿਆ ਬਲ ਨੇ ਪਿਛਲੇ ਵਿੱਤੀ ਸਾਲ ਵਿੱਚ ਆਪਣੇ ਫੁੱਲ ਟਾਈਮ ਕਰਮਚਾਰੀਆਂ ਵਿੱਚ 7,000 ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਹੈ। ਇਹ ਪਿਛਲੇ 15 ਸਾਲਾਂ ਦੇ ਸਮੇਂ ਵਿੱਚ ਰੱਖਿਆ ਬਲ ਦੀ ਭਰਤੀ ਲਈ ਸਭ ਤੋਂ ਵੱਧ ਸਾਲਾਨਾ ਭਰਤੀ ਹੈ। ਇਸ ਖਬਰ ਸਮੇਤ ਦਿਨ ਭਰ ਦੀਆ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਮ ਤੋਂ ਮਸ਼ਹੂਰ ਮਰਹੂਮ ਸ਼ੁੱਭਦੀਪ ਸਿੰਘ ਸਿੱਧੂ, ਆਪਣੀ ਮੌਤ ਤੋਂ ਸਾਲਾਂ ਬਾਅਦ ਇੱਕ World Tour ਕਰਨ ਜਾ ਰਹੇ ਹਨ। ਉਨ੍ਹਾਂ ਦੀ ਟੀਮ ਨੇ ਸੋਸ਼ਲ ਮੀਡੀਆ ਰਾਹੀਂ ਇਹ ਐਲਾਨ ਕੀਤਾ ਹੈ ਕਿ '3D ਹੋਲੋਗ੍ਰਾਮ' ਤਕਨੀਕ ਦੀ ਵਰਤੋਂ ਰਾਹੀਂ ਮੂਸੇਵਾਲਾ ਇੱਕ ਵਾਰ ਫਿਰ ਤੋਂ ਆਪਣੇ ਚਾਹੁਣ ਵਾਲਿਆਂ ਨਾਲ ਜੁੜਨਗੇ। ਬੇਸ਼ੱਕ ਇਸ ਤਰ੍ਹਾਂ ਦੇ ਉਪਰਾਲੇ ਅੰਤਰਰਾਸ਼ਟਰੀ ਪੱਧਰ ਉੱਤੇ ਪਹਿਲਾਂ ਵੀ ਹੋ ਚੁੱਕੇ ਹਨ ਪਰ ਇੱਕ ਪੰਜਾਬੀ ਕਲਾਕਾਰ ਦਾ ਇਹ ਪਹਿਲਾ ਹੋਲੋਗ੍ਰਾਫਿਕ ਟੂਰ ਹੋਵੇਗਾ। ਐਸ ਬੀ ਐਸ ਪੰਜਾਬੀ ਨਾਲ ਆਪਣੀ ਅਖੀਰਲੀ ਗੱਲਬਾਤ ਵਿੱਚ ਸਿੱਧੂ ਮੂਸੇਵਾਲਾ ਨੇ ਆਸਟ੍ਰੇਲੀਆ ਆਉਣ ਦਾ ਜ਼ਿਕਰ ਕੀਤਾ ਸੀ। ਹੁਣ ਆਸਟ੍ਰੇਲੀਆ ਰਹਿਣ ਵਾਲੇ ਉਨ੍ਹਾਂ ਦੇ ਕਈ ਪ੍ਰਸ਼ੰਸਕ ਇਸ ਟੂਰ ਨੂੰ 'ਲੇਜੈਂਡ' ਨੂੰ 'ਮੁੜ ਸੁਰਜੀਤ' ਕੀਤੇ ਜਾਣ ਦੇ ਇੱਕ ਉਪਰਾਲੇ ਵਜੋਂ ਵੇਖ ਰਹੇ ਹਨ। ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ......
ਜਾਵੇਦ ਆਰਿਫ਼ ਓਕਾੜਾ ਤੋਂ ਇੱਕ ਸਮਕਾਲੀ ਪੰਜਾਬੀ ਕਵੀ ਹਨ ਜਿਨ੍ਹਾਂ ਨੇ ਆਧੁਨਿਕ ਪੰਜਾਬੀ ਗ਼ਜ਼ਲ ਵਿੱਚ ਆਪਣੀ ਵੱਖਰੀ ਸ਼ੈਲੀ ਬਣਾਈ ਹੈ। ਉਨ੍ਹਾਂ ਨੇ ਪੰਜਾਬੀ ਕਵਿਤਾ ਦੀਆਂ ਚਾਰ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਹਨ। ਉਨ੍ਹਾਂ ਦੀ ਦੂਜੀ ਕਵਿਤਾ ਦੀ ਕਿਤਾਬ, ਅੱਥਰੂ ਆਪ ਦਲੀਲਾਂ, 2010 ਵਿੱਚ ਪ੍ਰਕਾਸ਼ਤ ਹੋਈ ਸੀ। ਸੁਣੋ ਇਨ੍ਹਾਂ ਦੀਆਂ ਗ਼ਜ਼ਲਾਂ ਇਸ ਪੌਡਕਾਸਟ ਰਾਹੀਂ....
ਟਰੰਪ ਪ੍ਰਸ਼ਾਸਨ ਵੱਲੋਂ ਦਰਜਨਾਂ ਹੋਰ ਦੇਸ਼ਾਂ ਸਮੇਤ ਨਵੇਂ ਆਯਾਤ ਟੈਕਸਾਂ ਦੇ ਐਲਾਨ ਵਿੱਚ, ਆਸਟ੍ਰੇਲੀਆ ਨੂੰ 10 ਫੀਸਦੀ ਟੈਰਿਫ ਦੇ ਅਧੀਨ ਰਹਿਣ ਦਿੱਤਾ ਗਿਆ ਹੈ। ਜਦਕਿ ਨਿਊਜ਼ੀਲੈਂਡ ਦੇ ਆਯਾਤ 'ਤੇ 15 ਅਤੇ ਭਾਰਤੀ ਆਯਾਤ ਉੱਤੇ 25 ਫ਼ੀਸਦੀ ਟੈਕਸ ਦੀ ਗੱਲ ਕਹੀ ਗਈ ਹੈ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਅੱਜ ਦਾ ਖ਼ਬਰਨਾਮਾ...
ਮੈਲਬਰਨ ਵਿੱਚ ਇਕ ਹੋਰ ਅੰਡਰ-ਵਰਲਡ ਜੰਗ ਦੇ ਖਤਰੇ ਦੀ ਆਸ਼ੰਕਾ ਜਤਾਈ ਜਾ ਰਹੀ ਹੈ, ਕਿਉਂਕਿ ਐਥਨ ਬੌਰਸੀਨੋਸ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸਤੋਂ ਇਲਾਵਾ ਆਸਟ੍ਰੇਲੀਆ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਦੁਨੀਆ ਦੀ ਪਹਿਲੀ ਸੋਸ਼ਲ ਮੀਡੀਆ ਪਾਬੰਦੀ ਲਾਗੂ ਕਰਨ ਜਾ ਰਿਹਾ ਹੈ, ਜਿਸ ਵਿੱਚ ਹੁਣ YouTube ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਓਧਰ, ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ ਝਟਕਾ ਦਿੰਦੇ ਹੋਏ ਭਾਰਤ ਤੋਂ ਆਯਾਤ ਹੋਣ ਵਾਲੀਆਂ ਵਸਤਾਂ ‘ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਜਾਣੋ ਇਸ ਵੀਕਲੀ ਖਬਰ ਫਟਾਫੱਟ ਵਿੱਚ...
ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਜੋ ਸੋਸ਼ਲ ਮੀਡੀਆ ਪਾਬੰਦੀ ਲਾਗੂ ਕੀਤੀ ਜਾ ਰਹੀ ਹੈ, ਉਸ ਵਿੱਚ ਹੁਣ ਯੂਟਿਊਬ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਇਹ ਐਲਾਨ ਫੈਡਰਲ ਸਰਕਾਰ ਨੇ ਕੀਤਾ ਹੈ। ਸਾਲ ਦੇ ਅੰਤ ਵਿੱਚ ਇਸਨੂੰ ਲਾਗੂ ਕੀਤਾ ਜਾਏਗਾ। ਹਾਲਾਕਿ ਆਲੋਚਕਾਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਵਿਅਪਕ ਅਤੇ ਗੰਭੀਰ ਸੁਧਾਰ ਲਿਆਂਦੇ ਜਾਣੇ ਚਾਹੀਦੇ ਹਨ। ਪੂਰੀ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ।
42-ਸਾਲਾ ਹਰਮਨ* ਪਿੱਛਲੇ ਲੱਗਭਗ 11 ਸਾਲਾਂ ਤੋਂ ਸ਼ੂਗਰ ਤੋਂ ਪੀੜਤ ਹੈ। ਉਸਦਾ ਕਹਿਣਾ ਹੈ ਕਿ ਇਸ ਬਿਮਾਰੀ ਨੇ ਉਸਦੀ ਜ਼ਿੰਦਗੀ ਬਦਲ ਦਿੱਤੀ ਹੈ। ਭਾਵੇਂ ਡਾਇਬਟੀਜ਼ ਦਾ ਉਸਦਾ ਕੋਈ ਪਰਿਵਾਰਕ ਇਤਿਹਾਸ ਨਹੀਂ ਹੈ, ਪਰ ਉਸਦੀ ਦੂਜੀ ਗਰਭ ਅਵਸਥਾ ਦੌਰਾਨ ਉਸਨੂੰ ਗਰਭਕਾਲੀ ਸ਼ੂਗਰ (gestational diabetes) ਹੋ ਗਈ ਸੀ। ਉਸਦਾ ਦਾਅਵਾ ਹੈ ਕਿ ਇੱਕ ਕੰਮਕਾਜੀ ਪ੍ਰਵਾਸੀ ਹੋਣਾ, ਵੀਜ਼ਾ ਅਨਿਸ਼ਚਿਤਤਾ ਨਾਲ ਨਜਿੱਠਣਾ ਅਤੇ ਸੱਭਿਆਚਾਰਕ ਪਾਬੰਦੀਆਂ ਹੋਣਾ ਉਨ੍ਹਾਂ ਦੀ ਇਸ ਹਾਲਤ ਪਿੱਛੇ ਮੁੱਖ ਕਾਰਨ ਹੈ।
ਨਿਊਜ਼ੀਲੈਂਡ ਵਿਖੇ ਤਾਜ਼ੇ ਅੰਕੜਿਆਂ ਦੇ ਮੁਤਾਬਕ ਪਿਛਲੇ ਦੋ ਸਾਲਾਂ ਵਿੱਚ 92,000 ਤੋਂ ਵੱਧ ਨਾਗਰਿਕਾਂ ਨੇ ਆਸਟ੍ਰੇਲੀਆਈ ਨਾਗਰਿਕਤਾ ਲਈ ਅਰਜ਼ੀ ਦਿੱਤੀ ਹੈ। ਕੁਲ ਮਿਲਾ ਕੇ 35% ਵਿਦੇਸ਼ੀ ਮੂਲ ਨਿਵਾਸੀਆਂ ਨੇ ਨਿਊਜ਼ੀਲੈਂਡ ਨੂੰ ਨਾਗਰਿਕਤਾ ਹਾਸਲ ਕਰਨ ਦੀ ਪ੍ਰਕ੍ਰਿਆ ਨੂੰ ਪੂਰਾ ਕਰਨ ਲਈ ਪੌੜੀ ਵਾਂਗ ਵਰਤਿਆ। ਇੱਥੇ ਜ਼ਿਕਰਯੋਗ ਹੈ ਕਿ ਇਹ ਅੰਕੜੇ ਪਿਛਲੇ ਇੱਕ ਦਹਾਕੇ ਦੌਰਾਨ ਸਭ ਤੋਂ ਵੱਧ ਰਿਕਾਰਡ ਕੀਤੇ ਗਏ ਹਨ।
ਊਧਮ ਸਿੰਘ ਦੀ ਸ਼ਹੀਦੀ ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਇੱਕ ਅਹਿਮ ਕੜੀ ਹੈ। ਅੱਜ ਦੇ ਨੌਜਵਾਨਾਂ ਲਈ ਉਹਨਾਂ ਦੀ ਕੁਰਬਾਨੀ ਸਮਾਜਿਕ ਨਿਆਂ, ਸਹਿਮਤੀ ਅਤੇ ਧਰਮ ਨਾਲ ਲੜਨ ਦੀ ਪ੍ਰੇਰਣਾ ਹੈ। ਆਓ ਇਸ ਪੌਡਕਾਸਟ ਰਾਹੀਂ ਮਾਹਿਰਾਂ ਜ਼ੁਬਾਨੀ ਸੁਣੀਏ ਕਿ ਉਹਨਾਂ ਦੀ ਕੁਰਬਾਨੀ ਅੱਜ ਵੀ ਨੌਜਵਾਨਾਂ ਲਈ ਉਮੀਦ ਅਤੇ ਜਜ਼ਬੇ ਦਾ ਸਰੋਤ ਕਿਵੇਂ ਹੈ।
ਤਿੰਨ ਮਿਲੀਅਨ ਆਸਟ੍ਰੇਲੀਆਈ ਵਿਦਿਆਰਥੀਆਂ ਨੂੰ ਹੁਣ ਆਪਣੇ ਸਿੱਖਿਆ ਲਈ ਲਏ ਕਰਜ਼ੇ ਵਿੱਚ ਰਾਹਤ ਮਿਲੇਗੀ, ਕਿਉਂਕਿ ਲੇਬਰ ਸਰਕਾਰ ਦਾ 'ਸਟੂਡੈਂਟ ਲੋਨ' ਮਾਫੀ ਬਿਲ ਅੱਜ ਸੰਸਦ ਵਿੱਚ ਪਾਸ ਹੋ ਗਿਆ ਹੈ। ਅਲਬਨੀਜ਼ੀ ਸਰਕਾਰ ਨੇ ਇਹ ਬਿਲ ਪਿਛਲੇ ਹਫ਼ਤੇ ਆਪਣੀ ਪਹਿਲੀ ਤਰਜੀਹ ਵਜੋਂ ਪੇਸ਼ ਕੀਤਾ ਸੀ। ਇਹ ਕਦਮ ਲੋਕਲ ਵਿਦਿਆਰਥੀਆਂ ਉੱਤੇ ਆਰਥਿਕ ਬੋਝ ਘਟਾਉਣ ਅਤੇ ਕਰਜ਼ ਵਾਪਸੀ ਪ੍ਰਕਿਰਿਆ ਨੂੰ ਸੁਖਾਲ਼ਾ ਬਣਾਉਣ ਦੀ ਕੋਸ਼ਿਸ਼ ਹੈ।ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਨਾਮਾਂ....
ਦਿਲਜੀਤ ਦੋਸਾਂਝ ਦੀ ਫਿਲਮ 'ਸਰਦਾਰ ਜੀ-3' ਵਾਂਗ 'ਚੱਲ ਮੇਰਾ ਪੁੱਤ-4' ਵੀ ਕਈ ਪਾਕਿਸਤਾਨੀ ਅਦਾਕਾਰਾਂ ਦੀ ਸ਼ਮੂਲੀਅਤ ਕਾਰਨ ਚਰਚਾ ਵਿੱਚ ਹੈ। ਸੀਬੀਐਫਸੀ ਬੋਰਡ ਵੱਲੋਂ ਅਜੇ ਤੱਕ ਇਸ ਫਿਲਮ ਨੂੰ ਰਿਲੀਜ਼ ਕਰਨ ਲਈ ਹਰੀ ਝੰਡੀ ਨਹੀਂ ਦਿੱਤੀ ਗਈ, ਵੈਸੇ ਨਿਰਮਾਤਾ ਵੱਲੋਂ ਇਸ ਫਿਲਮ ਨੂੰ ਪਹਿਲੀ ਅਗਸਤ ਵਾਲੇ ਦਿਨ ਰਿਲੀਜ਼ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਦੂਜੇ ਪਾਸੇ, ਅਨੁਪਮ ਖੇਰ ਦੀ ਨਵੀਂ ਫਿਲਮ 'ਤਨਵੀ ਦਾ ਗ੍ਰੇਟ' ਦੀ ਦਿੱਲੀ ਵਿੱਚ ਟੈਕਸ ਮੁਆਫੀ ਵੀ ਸੁਰਖੀਆਂ ਵਿੱਚ ਹੈ। ਇਹ ਅਤੇ ਬਾਲੀਵੁੱਡ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਬਾਲੀਵੁੱਡ ਗੱਪਸ਼ੱਪ...
Trained as an engineer in India, Kamaldeep moved to Australia in search of new opportunities — but never let go of his childhood dream of serving in uniform. Now a Flying Officer in the Royal Australian Air Force (RAAF), and one of the few with Punjabi roots to wear the uniform, he shares how he turned that dream into reality, what the journey has meant to him and his community, and what it means to represent both his heritage and his new home. Listen to the full interview... - ਪੰਜਾਬ ਦੇ ਇੱਕ ਆਰਮੀ ਪਰਿਵਾਰ ਵਿੱਚ ਜੰਮੇ ਕਮਲਪ੍ਰੀਤ ਸਿੰਘ ਨੇ ਹੁਣ ਆਸਟ੍ਰੇਲੀਆ ਦਾ ਫਲਾਇੰਗ ਅਫਸਰ ਬਣਨ ਦਾ ਮਾਣ ਹਾਸਲ ਕੀਤਾ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਕਮਲਪ੍ਰੀਤ ਨੇ ਦੱਸਿਆ ਕਿ ਬਚਪਨ ਤੋਂ ਹੀ ਉਹ ਆਪਣੇ ਪਿਤਾ ਦੀ ਫੌਜ ਵਾਲੀ ਜ਼ਿੰਦਗੀ ਤੋਂ ਪ੍ਰੇਰਿਤ ਹੁੰਦੇ ਸਨ। ਆਰਮੀ ਸਕੂਲ ਵਿੱਚ ਪੜ੍ਹਨ ਤੋਂ ਬਾਅਦ ਕਮਲਪ੍ਰੀਤ ਨੇ ਪਹਿਲਾਂ ਪੰਜਾਬ ਵਿੱਚ ਹੀ ਬਤੌਰ ਇੰਜੀਨੀਅਰ ਕੰਮ ਕੀਤਾ ਅਤੇ ਫਿਰ ਜਦੋਂ ਆਸਟ੍ਰੇਲੀਆ ਲਈ ਉਡਾਣ ਭਰੀ ਤਾਂ ਇੱਥੇ ਆ ਕੇ ਰਾਇਲ ਆਸਟ੍ਰੇਲੀਅਨ ਏਅਰ ਫੋਰਸ (RAAF) ਵਿੱਚ ਆਪਣੀ ਮਿਹਨਤ ਅਤੇ ਪੱਕੇ ਇਰਾਦੇ ਨਾਲ ਫਲਾਇੰਗ ਅਫਸਰ ਦਾ ਅਹੁਦਾ ਪ੍ਰਾਪਤ ਕੀਤਾ। ਇਸ ਇੰਟਰਵਿਊ ਰਾਹੀਂ ਸੁਣੋ ਕਮਲਪ੍ਰੀਤ ਦੇ ਸੰਘਰਸ਼, ਮਿਹਨਤ ਅਤੇ ਕਾਮਯਾਬੀ ਦਾ ਸਫਰ..
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਫਲਸਤੀਨੀ ਰਾਜ ਨੂੰ ਤੁਰੰਤ ਮਾਨਤਾ ਦੇਣ ਦੀਆਂ ਮੰਗਾਂ ਨੂੰ ਉਸ ਸਮੇਂ ਚੁਣੌਤੀ ਦਿੱਤੀ ਹੈ, ਜਦੋਂ ਆਸਟ੍ਰੇਲੀਆ ਨੇ ਰਾਤੋ ਰਾਤ ਇੱਕ ਅਜਿਹੇ ਸਾਂਝੇ ਬਿਆਨ 'ਤੇ ਦਸਤਖਤ ਕੀਤੇ ਹਨ ਜਿਸ ਵਿੱਚ ਫਲਸਤੀਨੀ ਅਥਾਰਟੀ ਦੁਆਰਾ ਕੀਤੀਆਂ ਗਈਆਂ ਕਈ ਵਚਨਬੱਧਤਾਵਾਂ ਦਾ ਸਮਰਥਨ ਕੀਤਾ ਗਿਆ ਹੈ ਅਤੇ ਜੋ ਮਾਨਤਾ ਦਾ ਰਾਹ ਪੱਧਰਾ ਕਰ ਸਕਦੀਆਂ ਹਨ। ਉਧਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਬਿਆਨ ਦਿੱਤਾ ਹੈ ਕਿ ਕਿਸੇ ਵੀ ਦੇਸ਼ ਨੇ ਭਾਰਤ ਨੂੰ ਅਪਰੇਸ਼ਨ ਸਿੰਧੂਰ ਨੂੰ ਰੋਕਣ ਲਈ ਨਹੀਂ ਕਿਹਾ ਸੀ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਨਾਮਾਂ....
ਸਿਡਨੀ ਦੀ ਮੈਕੁਇਰੀ ਯੂਨੀਵਰਸਿਟੀ ਵਿੱਚ ਪੰਜਾਬੀ ਵਿਦਿਆਰਥੀ ਵੱਡੀ ਗਿਣਤੀ ਵਿੱਚ ਪੜ੍ਹਦੇ ਹਨ ਪਰ ਅੰਤਰਾਸ਼ਟਰੀ ਅਤੇ ਸਥਾਨਕ ਵਿਦਿਆਰਥੀਆਂ ਦੇ ਅਨੁਭਵ, ਮੁਸ਼ਕਿਲਾਂ ਅਤੇ ਜਿੰਮੇਵਾਰੀਆਂ ਇੱਕ ਦੂਸਰੇ ਤੋਂ ਵੱਖਰੀਆਂ ਹਨ। ਇਸ ਪੌਡਕਾਸਟ ਵਿੱਚ ਸੁਣੋ ਇਨ੍ਹਾਂ ਦੀਆਂ ਕਹਾਣੀਆਂ।
ਪਿਛਲੇ ਕਰੀਬ ਇੱਕ ਦਹਾਕੇ ਤੋਂ ਸਿੱਖ ਇਤਿਹਾਸ ਦੇ ਖੋਜ ਕਾਰਜਾਂ ਨਾਲ ਜੁੜੇ ਸਿੰਗਾਪੁਰ ਨਿਵਾਸੀ ਅਮਰਦੀਪ ਸਿੰਘ ਹੁਰਾਂ ਨੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਸਮਕਾਲੀ ਸੂਫ਼ੀ ਸੰਤਾਂ ਵੱਲੋਂ ਦਿੱਤੀ ਗਈ ਸਿੱਖਿਆ ਬਾਰੇ ਖੋਜ ਕੀਤੀ ਹੈ। ਅਮਰਦੀਪ ਸਿੰਘ ਮੁਤਾਬਿਕ ਇਹ ਖੋਜ ਦੱਸਦੀ ਹੈ ਕਿ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਰੂਹਾਨੀ ਸਾਥੀਆਂ ਵੱਲੋਂ ਚਲਾਈ ਗਈ ਅਧਿਆਤਮਿਕ ਲਹਿਰ ਸਿਰਫ ਧਾਰਮਿਕ ਨਹੀਂ ਸੀ, ਸਗੋਂ ਨੈਤਿਕ ਇਨਕਲਾਬ ਸੀ। ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕਰਦੇ ਹੋਏ ਅਮਰਦੀਪ ਸਿੰਘ ਨੇ ਦੱਸਿਆ ਕਿ ਇਸ ਖੋਜ ਨੂੰ ਭਾਈਚਾਰੇ ਸਾਹਮਣੇ ਲਿਆਉਣ ਲਈ ਉਹ ਆਸਟ੍ਰੇਲੀਆ ਦੌਰੇ 'ਤੇ ਹਨ।
ਐਸਬੀਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ, ਦੁਨੀਆ ਭਰ ਦੀਆਂ ਖ਼ਬਰਾਂ ਦੇ ਨਾਲ, ਪੰਜਾਬ ਦੀਆਂ ਅਹਿਮ ਖ਼ਬਰਾਂ 'ਤੇ ਆਧਾਰਿਤ 'ਪੰਜਾਬੀ ਡਾਇਰੀ' ਦੀ ਪੇਸ਼ਕਾਰੀ ਸ਼ਾਮਲ ਹੈ। ਇਸ ਤੋਂ ਇਲਾਵਾ, ਇੱਕ ਫੁੱਲ ਟਾਈਮ ਵਰਕਰ ਵੱਲੋਂ ਘੱਟੋ-ਘੱਟ ਤਨਖਾਹ 'ਤੇ ਪ੍ਰਤੀ ਹਫ਼ਤਾ $33 ਦੀ ਬਚਤ ਬਾਰੇ ਇਕ ਰਿਪੋਰਟ, ਪ੍ਰਸਿੱਧ ਪੰਜਾਬੀ ਗੀਤਕਾਰ ਅਤੇ ਗਾਇਕ ਬੀਰ ਸਿੰਘ ਨਾਲ ਇੱਕ ਵਿਸ਼ੇਸ਼ ਇੰਟਰਵਿਊ, ਅਤੇ ਆਸਟ੍ਰੇਲੀਆ ਵਿੱਚ ਆਦਿਵਾਸੀ ਸਿੱਖਿਆ ਵਿੱਚ ਪੱਧਰੀ ਫ਼ਰਕ ਅਤੇ ਉਸਨੂੰ ਦੂਰ ਕਰਨ ਦੀ ਕੋਸ਼ਿਸ਼ਾਂ ਬਾਰੇ ਵੀ ਪੇਸ਼ਕਾਰੀ ਸ਼ਾਮਿਲ ਹੈ। ਪੂਰਾ ਰੇਡੀਓ ਪ੍ਰੋਗਰਾਮ ਇਸ ਪੋਡਕਾਸਟ ਰਾਹੀਂ ਸੁਣੋ।
ਆਜ਼ਾਦ ACT ਸੈਨੇਟਰ ਡੇਵਿਡ ਪੋਕੌਕ ਨੇ ਦੋਨੋ ਵੱਡੀਆਂ ਰਾਜਨੀਤਕ ਪਾਰਟੀਆਂ 'ਤੇ ਤਿੱਖਾ ਹਮਲਾ ਕਰਦੇ ਹੋਏ ਆਰੋਪ ਲਗਾਇਆ ਹੈ ਕਿ ਉਹ ਆਸਟ੍ਰੇਲੀਆਈ ਲੋਕਾਂ ਨੂੰ ਅੰਤਰ-ਰਾਸ਼ਟਰੀ ਗੈਸ ਕੰਪਨੀਆਂ ਦੇ ਹੱਥ ਵੇਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਦੀ ਕੁਦਰਤੀ ਗੈਸ ਵਿਦੇਸ਼ ਭੇਜੀ ਜਾ ਰਹੀ ਹੈ ਜਦਕਿ ਦੇਸ਼ ਦੇ ਲੋਕਾਂ ਨੂੰ ਆਪਣੇ ਘਰਾਂ 'ਚ ਮਹਿੰਗੀਆਂ ਦਰਾਂ 'ਤੇ ਗੈਸ ਮਿਲ ਰਹੀ ਹੈ। ਓਧਰ, ਭਾਰਤੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਉਸ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਹਰਿਆਣਾ ਨੂੰ 4,500 ਕਿਊਸਿਕ ਵਾਧੂ ਪਾਣੀ ਦੇਣ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਸੀ। ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ..
ਵਿਦਿਆਰਥੀ ਵੀਜ਼ਾ ਲਈ ਫੀਸ ਵਧਾ ਕੇ ਆਸਟ੍ਰੇਲੀਆ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਦੁਨੀਆ ਦੇ ਸਭ ਤੋਂ ਮਹਿੰਗੇ ਦੇਸ਼ਾਂ ਵਿੱਚੋਂ ਇੱਕ ਬਣ ਗਿਆ ਹੈ। ਪਰ ਫ਼ਿਰ ਵੀ ਭਾਰਤੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਪੜ੍ਹਾਈ ਕਰਨ ਲਈ ਇੱਕ ਪਸੰਦੀਦਾ ਦੇਸ਼ ਹੈ। ਅਜਿਹਾ ਕੀ ਹੈ ਆਸਟ੍ਰੇਲੀਆ ਵਿੱਚ ਜੋ ਭਾਰਤੀ ਅਤੇ ਪੰਜਾਬੀ ਮੂਲ ਦੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵੱਲ ਆਕਰਸ਼ਿਤ ਕਰਦਾ ਹੈ। ਹਾਲ ਹੀ ਵਿੱਚ ਹੋਏ 'ਇੰਟਰਨੈਸ਼ਨਲ ਸਟੂਡੈਂਟ ਸੱਮਿਟ' ਦੌਰਾਨ, ਐਸ ਬੀ ਐਸ ਪੰਜਾਬੀ ਨੇ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਰਾਬਤਾ ਪਾਇਆ, ਜਾਣੋ ਕੀ ਨੇ ਇਸ ਦੇ ਪਿੱਛੇ ਦੇ ਪ੍ਰਮੁੱਖ ਕਾਰਨ, ਇਸ ਪੌਡਕਾਸਟ ਰਹੀਂ.....
ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਿੱਚ ਕੁਝ ਰਾਹਤ ਦੇ ਕੇ ਕਿਸਾਨਾਂ ਦਾ ਰੋਸ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਇਸ ਨੀਤੀ ਦੇ ਵਿਰੋਧ ਵਿੱਚ ਮਤੇ ਪਾਸ ਕਰ ਦਿੱਤੇ ਹਨ। ਇਸ ਖਬਰ ਸਮੇਤ, ਚੜਦੇ ਪੰਜਾਬ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਮੈਲਬੌਰਨ ਦੇ ਦੱਖਣ-ਪੱਛਮੀ ਇਲਾਕੇ ਦੇ ਇੱਕ ਸ਼ਾਪਿੰਗ ਸੈਂਟਰ ਦੇ ਬਾਹਰ ਅੱਲੜ ਮੁੰਡਿਆਂ ਦੇ ਇੱਕ ਸਮੂਹ ਵਲੋਂ ਚਾਕੂ ਨਾਲ ਕੀਤੇ ਹਮਲੇ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਸ਼ਿਨਾਖਤ 33 ਵਰ੍ਹਿਆਂ ਦੇ ਸੌਰਭ ਆਨੰਦ ਵਜੋਂ ਹੋਈ ਹੈ। ਸੌਰਭ ਆਨੰਦ ਅਲਟੋਨਾ ਮੀਡੋਜ਼ ਦੇ ਸੈਂਟਰਲ ਸਕੁਏਅਰ ਸ਼ਾਪਿੰਗ ਸੈਂਟਰ ਵਿੱਚ ਫਾਰਮੇਸੀ ਤੋਂ ਦਵਾਈ ਲੈਣ ਤੋਂ ਬਾਅਦ ਆਪਣੇ ਘਰ ਜਾ ਰਿਹਾ ਸੀ ਕਿ ਸ਼ਾਪਿੰਗ ਸੈਂਟਰ ਦੇ ਬਾਹਰ ਹੀ ਕੁਝ ਮੁੰਡਿਆਂ ਨੇ ਉਸ ੳੱਤੇ ਚਾਕੂ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਓਧਰ ਪੁਲਿਸ ਨੇ ਇਸ ਘਟਨਾ ਨੂੰ ਹਥਿਆਰਬੰਦ ਡਕੈਤੀ ਅਤੇ ਗੰਭੀਰ ਹਮਲਾ ਦੱਸਿਆ ਹੈ ਤੇ ਮਾਮਲੇ ਵਿੱਚ 4 ਮੁੰਡਿਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...
ਹਰਚੰਦ ਸਿੰਘ ਬੇਦੀ, ਮਲੇਸ਼ੀਆ ਦੇ ਇੱਕ ਪ੍ਰਮੁੱਖ ਸਿੱਖ ਇਤਿਹਾਸਕਾਰ ਹਨ ਜੋ ਵਿਸ਼ਵ ਜੰਗਾਂ ਵਿੱਚ ਸਿੱਖ ਸੈਨਿਕਾਂ ਦੇ ਅਣਗੌਲੇ ਪਰ ਅਹਿਮ ਯੋਗਦਾਨਾਂ ਨੂੰ ਉਜਾਗਰ ਕਰਨ ਲਈ ਕੰਮ ਕਰ ਰਹੇ ਹਨ। ਉਹ ਦੋਵਾਂ ਵਿਸ਼ਵ ਯੁੱਧਾਂ 'ਤੇ ਲਿਖੇ ਆਪਣੇ ਲੇਖਾਂ ਅਤੇ ਪ੍ਰਦਰਸ਼ਨੀਆਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ। ਹਾਲ ਹੀ ਵਿੱਚ ਉਹ ਮੈਲਬਰਨ ਆਏ ਸਨ, ਜਿੱਥੇ ਉਨ੍ਹਾਂ ਨੇ ANZAC ਅਤੇ ਹੋਰ ਅੰਤਰਰਾਸ਼ਟਰੀ ਫੌਜੀ ਬਲਾਂ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ। ਉਨ੍ਹਾਂ ਨਾਲ ਹੋਈ ਦਿਲਚਸਪ ਗੱਲਬਾਤ ਸੁਣਨ ਲਈ ਇਹ ਇੰਟਰਵਿਊ ਸੁਣੋ।
ਇੱਕ ਨਵੀਂ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਪੰਜ ਵਿੱਚੋਂ ਇੱਕ ਆਸਟ੍ਰੇਲੀਆਈ ਘਰ ਆਪਣੇ ਊਰਜਾ ਬਿਲਾਂ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਿਹਾ ਹੈ, ਅਤੇ ਇਸ ਵਿਚ ਕਿਰਾਏਦਾਰ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਐਨਰਜੀ ਕੰਜ਼ਿਊਮਰਜ਼ ਆਸਟ੍ਰੇਲੀਆ ਦੀ ਰਿਪੋਰਟ ਦਰਸਾਉਂਦੀ ਹੈ ਕਿ ਬਹੁਤ ਸਾਰੇ ਪ੍ਰਭਾਵਿਤ ਘਰ ਇਸ ਸਬੰਧੀ ਮਦਦ ਲਈ ਉਪਲਬਧ ਰਿਟੇਲਰ ਜਾਂ ਸਰਕਾਰੀ ਸਹਾਇਤਾ ਪ੍ਰੋਗਰਾਮਾਂ ਤੱਕ ਪਹੁੰਚ ਨਹੀਂ ਕਰ ਰਹੇ ਹਨ, ਜਾਂ ਉਨ੍ਹਾਂ ਤੋਂ ਜਾਣੂ ਨਹੀਂ ਹਨ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਭਾਰਤੀ ਹਵਾਈ ਫੌਜ ਦੇ ਬਹਾਦਰ ਫਲਾਈਂਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦੇ ਜੀਵਨ ਤੇ ਅਧਾਰਤ ਸ਼ੁਰੂ ਕੀਤੀ ਗਈ ਫਿਲਮ ਬਾਰਡਰ-2 ਵਿੱਚ ਮੁੱਖ ਕਿਰਦਾਰ ਨਿਭਾਉਣ ਲਈ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸਰਦਾਰ ਜੀ-3 ਨੇ ਪਾਕਿਸਤਾਨ ਵਿੱਚ ਕੀਤਾ 31 ਕਰੋੜ ਦਾ ਬਿਜ਼ਨਸ। ਇਹ ਅਤੇ ਇਸ ਹਫਤੇ ਦੀਆਂ ਹੋਰ ਬਾਲੀਵੁੱਡ ਦੀਆਂ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...
'ਕੋਈ ਵੀ ਡੁੱਬ ਸਕਦਾ ਹੈ, ਪਰ ਕਿਸੇ ਨੂੰ ਵੀ ਨਹੀਂ ਡੁੱਬਣਾ ਚਾਹੀਦਾ' ਇਹ ਕਹਿਣਾ ਹੈ ਰਾਇਲ ਲਾਈਫ ਸੇਵਿੰਗ ਸੋਸਾਇਟੀ ਆਸਟ੍ਰੇਲੀਆ ਦਾ, ਜੋ ਕਿ ਆਸਟ੍ਰੇਲੀਆ ਵਿੱਚ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਉੱਤੇ ਕਾਬੂ ਪਾਉਣ ਲਈ ਕੰਮ ਕਰ ਰਹੇ ਹਨ। ਆਸਟ੍ਰੇਲੀਆ ਵਿੱਚ ਡੁੱਬਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ ਹੈ ਅਤੇ ਇਸ ਵਿੱਚ ਭਾਰਤ ਤੋਂ ਆਏ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਹਿੱਸਾ ਹੈ। ਜਿਸਦੇ ਚਲਦੇ ਆਸਟ੍ਰੇਲੀਆ ਦੇ ਪ੍ਰਵਾਸੀ ਅਤੇ ਸ਼ਰਨਾਰਥੀ ਭਾਈਚਾਰਿਆਂ ਦੀ ਦੇਖਭਾਲ ਲਈ ਤੈਰਾਕੀ ਪ੍ਰੋਗਰਾਮਾਂ ਦੀ ਮੰਗ ਵਿੱਚ ਵਾਧਾ ਦਰਜ ਕੀਤਾ ਗਿਆ ਹੈ।
2020 ਵਿੱਚ ਦੋਹਾ ਹਵਾਈ ਅੱਡੇ 'ਤੇ ਕਥਿਤ ਤੌਰ ਤੇ ਜ਼ਬਰਦਸਤੀ ਮੈਡੀਕਲ ਜਾਂਚਾਂ ਦਾ ਸ਼ਿਕਾਰ ਬਣੀਆਂ ਪੰਜ ਆਸਟ੍ਰੇਲੀਆਈ ਔਰਤਾਂ ਨੇ ਆਪਣਾ ਮਾਮਲਾ ਅਦਾਲਤ ਵਿੱਚ ਲਿਜਾਣ ਦਾ ਹੱਕ ਜਿੱਤ ਲਿਆ ਹੈ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਕੰਬੋਡੀਆ ਅਤੇ ਥਾਈਲੈਂਡ ਦਰਮਿਆਨ ਹੋਏ ਗੋਲਾਬਾਰੀ ਹਮਲਿਆਂ ਵਿੱਚ ਘੱਟੋ-ਘੱਟ 11 ਨਾਗਰਿਕ ਮਾਰੇ ਗਏ ਹਨ। ਓਧਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਮਜੀਠਿਆ 'ਤੇ ਕਿਸੇ ਹੋਰ ਦੇ ਨਾਮ ਦਾ ਸਿਮ ਵਰਤਣ ਦਾ ਇਲਜ਼ਾਮ ਲੱਗਿਆ ਹੈ। ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਜਾਣੋ ਇਸ ਵੀਕਲੀ ਖਬਰ ਫਟਾਫੱਟ ਵਿੱਚ...
ਆਸਟ੍ਰੇਲੀਆ ਇੱਕ ਉਤਪਾਦਕਤਾ (productivity) ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਉਤਪਾਦਕਤਾ ਕਮਿਸ਼ਨ ਦੀ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਲੋਕ ਪਹਿਲਾਂ ਨਾਲੋਂ ਜ਼ਿਆਦਾ ਲੰਬੇ ਘੰਟੇ ਕੰਮ ਕਰ ਰਹੇ ਹਨ, ਜਿਸਦੇ ਬਾਵਜੂਦ ਉਤਪਾਦਕਤਾ ਵਿੱਚ ਗਿਰਾਵਟ ਆਈ ਹੈ। ਕਮਿਸ਼ਨ ਦੀ ਰਿਪੋਰਟ ਸਿੱਖਿਆ, ਊਰਜਾ ਅਤੇ ਡਿਜੀਟਲ ਸਮਰੱਥਾ ਵਰਗੇ ਖੇਤਰਾਂ ਵਿੱਚ ਤੁਰੰਤ ਸੁਧਾਰਾਂ ਦੀ ਮੰਗ ਕਰਦੀ ਹੈ। ਇਹ ਅਤੇ ਹੋਰ ਮੁਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ...
48ਵੀਂ ਸੰਸਦ ਵਿੱਚ ਪੇਸ਼ ਕੀਤੇ ਗਏ ਪਹਿਲੇ ਦੋ ਬਿੱਲ ਸਿੱਖਿਆ 'ਤੇ ਕੇਂਦ੍ਰਿਤ ਸਨ। ਆਸਟ੍ਰੇਲੀਆਈ ਸਰਕਾਰ ਨੇ ਬਾਲ ਦੇਖਭਾਲ ਪ੍ਰਣਾਲੀ ਯਾਨੀ ਚਾਈਲਡ ਕੇਅਰ ਸਿਸਟਮ ਵਿੱਚ ਸੁਧਾਰ ਲਿਆਉਣ ਲਈ ਨਵੇਂ ਬਿੱਲ ਦੇ ਅਧੀਨ, ਉਹਨਾਂ ਕੇਂਦਰਾਂ ਦੀ ਸਰਕਾਰੀ ਫੰਡਿੰਗ 'ਚ ਕਟੌਤੀ ਕੀਤੇ ਜਾਣ ਦੀ ਗੱਲ ਰੱਖੀ ਹੈ, ਜੋ ਸੁਰੱਖਿਆ ਅਤੇ ਗੁਣਵੱਤਾ ਦੇ ਮਿਆਰਾਂ 'ਤੇ ਖਰੇ ਨਹੀਂ ਉਤਰਦੇ। ਇਸ ਸਬੰਧੀ ਹੋਰ ਜਾਣਕਾਰੀ ਇਸ ਰਿਪੋਰਟ ਰਾਹੀਂ ਸੁਣੋ।
ਆਸਟ੍ਰੇਲੀਆ ਨੇ ਟੈਰਿਫ ਛੋਟਾਂ ਲਈ ਯੂਐਸ ਬੀਫ 'ਤੇ ਪਾਬੰਦੀ ਹਟਾ ਦਿੱਤੀ ਹੈ। ਹੁਣ ਤੱਕ, ਇਹ ਪਾਬੰਦੀ ਉਨ੍ਹਾਂ ਪਸ਼ੂਆਂ ਦੇ ਬੀਫ 'ਤੇ ਲਾਗੂ ਹੁੰਦੀ ਸੀ ਜੋ ਤੀਜੇ ਦੇਸ਼ਾਂ ਤੋਂ ਆਏ ਸਨ, ਜਾਂ ਜਿਨ੍ਹਾਂ ਦੇ ਮੂਲ ਦਾ ਪਤਾ ਨਹੀਂ ਹੁੰਦਾ ਸੀ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ......
ਗਲੋਬਲ ਐਚ.ਆਰ ਪਲੇਟਫਾਰਮ 'ਰਿਮੋਟ' ਵੱਲੋਂ ਕਰਵਾਏ ਗਏ ਇੱਕ ਸਰਵੇਖਣ 'ਚ ਸਾਹਮਣੇ ਆਇਆ ਕਿ ਨਿਊਜ਼ੀਲੈਂਡ, ਵਰਕ-ਲਾਈਫ ਸੰਤੁਲਨ 'ਚ ਪਹਿਲੇ ਸਥਾਨ 'ਤੇ ਹੈ। ਇਸ ਵਿੱਚ 60 ਦੇਸ਼ਾਂ 'ਤੇ ਸਰਵੇਖਣ ਕੀਤਾ ਗਿਆ ਸੀ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਦੇਸ਼ ਵਿਦੇਸ਼ਾਂ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...
'Financial Abuse' ਯਾਨੀ ਵਿੱਤੀ ਦੁਰਵਿਵਹਾਰ ਕਿਸੇ ਨਾਲ ਵੀ ਅਤੇ ਕਿਸੇ ਵੀ ਰਿਸ਼ਤੇ ਵਿੱਚ ਵਾਪਰ ਸਕਦਾ ਹੈ। ਵਿੱਤੀ ਦੁਰਵਿਵਹਾਰ ਕੀ ਹੈ ਅਤੇ ਇਸਤੋਂ ਬਚਣ ਦੇ ਕਿਹੜੇ ਤਰੀਕੇ ਹਨ। ਇਸਤੋਂ ਇਲਾਵਾ ਜੇ ਤੁਹਾਡੇ ਨਾਮ 'ਤੇ ਕਿਸੇ ਵਿਆਕਤੀ ਨੇ ਝੂਠਾ ਕਰਜ਼ਾ ਲਿਆ ਹੈ ਤਾਂ ਅਜਿਹੀ ਸਥਿਤੀ ਵਿੱਚ ਕੀ ਕਰਨਾ ਹੈ ਅਤੇ ਮਦਦ ਕਿੱਥੋਂ ਲਈ ਜਾ ਸਕਦੀ ਹੈ। ਇਸ ਬਾਰੇ ਅਸੀਂ ਗੱਲਬਾਤ ਕੀਤੀ ਹੈ ਅਕਾਊਂਟੈਂਟ ਅਤੇ ਮਾਹਿਰ ਪੁਨੀਤ ਸਿੰਘ ਨਾਲ। ਪੁਨੀਤ ਸਿੰਘ ਨੇ ਇਹ ਵੀ ਦੱਸਿਆ ਕਿ ਅਸੀਂ ਆਪਣਾ ਕ੍ਰੈਡਿਟ ਸਕੋਰ ਕਿਵੇਂ ਵੇਖ ਸਕਦੇ ਹਾਂ ਅਤੇ ਕਿਹੜੇ ਤਰੀਕਿਆਂ ਨਾਲ ਇਸਨੂੰ ਵਧਾ ਸਕਦੇ ਹਾਂ। ਪੂਰੀ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ..
Many in Australia's Jewish community say political polarisation is fuelling a new wave of antisemitism. How are Jews responding in the face of high-profile incidents of hate? - ਆਸਟ੍ਰੇਲੀਆ ਦੇ ਯਹੂਦੀ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਰਾਜਨੀਤਿਕ ਧਰੁਵੀਕਰਨ ਯਹੂਦੀ-ਵਿਰੋਧ ਦੀ ਇੱਕ ਨਵੀਂ ਲਹਿਰ ਨੂੰ ਹਵਾ ਦੇ ਰਿਹਾ ਹੈ। ਨਫ਼ਰਤ ਦੀਆਂ ਉੱਚ-ਪ੍ਰੋਫਾਈਲ ਘਟਨਾਵਾਂ ਦੇ ਸਾਹਮਣੇ ਯਹੂਦੀ ਕਿਵੇਂ ਪ੍ਰਤੀਕਿਰਿਆ ਦੇ ਰਹੇ ਹਨ?
ਸ਼ੁਰੂਆਤੀ ਸਿੱਖਿਆ ਦੇ ਮਜ਼ਬੂਤੀਕਰਨ ਨਿਯਮ ਨਾਮੀ ਇਹ ਬਿੱਲ, ਸੰਘੀ ਸਰਕਾਰ ਨੂੰ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਨਾ ਕਰਨ ਵਾਲੇ ਬਾਲ ਸੰਭਾਲ ਕੇਂਦਰਾਂ ਨੂੰ ਬੰਦ ਕਰਨ ਦੀਆਂ ਸ਼ਕਤੀਆਂ ਦੇਵੇਗਾ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਨਾਮਾਂ...
ਆਸਟ੍ਰੇਲੀਆ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੀ ਅਗਲੀ ਪੀੜ੍ਹੀ ਲਈ ਦੁਨੀਆ ਇੱਕ ‘ਗਲੋਬਲ ਵਿਲੇਜ' ਬਣ ਚੁੱਕਿਆ ਹੈ ਜਿਸ ਦੀ ਇੱਕ ਉਦਾਹਰਨ ਸਿਡਨੀ ਵਿੱਚ ਵੱਡੀ ਹੋਈ 28 ਸਾਲਾ ਸਿਮਰਨ ਧਾਲੀਵਾਲ ਹੈ। ਇਹ ਕਾਰਪੋਰੇਟ ਵਕੀਲ ਹੁਣ ਦੁਬਈ ਵਿੱਚ ਆਪਣੀ ਦੁਨੀਆ ਵਸਾ ਰਹੀ ਹੈ।
ਇਸਲਾਮਾਬਾਦ ਦੀ ਉੱਚ ਅਦਾਲਤ ਨੇ ਅਮਰੀਕਾ ਦੀ ਜੇਲ੍ਹ ਵਿੱਚ ਕੈਦ ਨਿਊਰੋ-ਸਾਇੰਟਿਸਟ ਡਾ. ਆਫੀਆ ਸਿੱਧੀਕੀ ਦੇ ਮਾਮਲੇ ਵਿੱਚ ਜਵਾਬ ਨਾ ਦੇਣ ਕਾਰਨ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਕੈਬਿਨੇਟ ਮੈਂਬਰਾਂ ਨੂੰ ਅਦਾਲਤ ਦੀ ਬੇਅਦਬੀ ਦੇ ਨੋਟਿਸ ਜਾਰੀ ਕੀਤੇ ਹਨ। ਡਾ. ਆਫੀਆ ਸਿੱਧੀਕੀ ਨੂੰ 2010 ਵਿੱਚ ਅਫਗਾਨਿਸਤਾਨ ਵਿੱਚ ਅਮਰੀਕੀ ਅਧਿਕਾਰੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ 'ਚ ਇਕ ਅਮਰੀਕੀ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਸੀ। ਇਸ ਬਾਰੇ ਵਿਸਥਾਰ ਨਾਲ ਜਾਨਣ ਅਤੇ ਪਾਕਿਸਤਾਨ ਤੋਂ ਹੋਰ ਖਬਰਾਂ ਲਈ ਸੁਣੋ ਇਹ ਪੌਡਕਾਸਟ..
Adelaide police have charged a 20-year-old man with assault causing harm after he allegedly attacked Charanpreet Singh over a car parking dispute. - 19 ਜੁਲਾਈ ਦੀ ਸ਼ਾਮ ਐਡੀਲੇਡ ਵਿੱਚ ਇੱਕ ਪੰਜਾਬੀ ਨੌਜਵਾਨ ਚਰਨਪ੍ਰੀਤ ਸਿੰਘ ਨਾਲ ਕੁਝ ਲੋਕਾਂ ਨੇ ਕਥਿਤ ਤੌਰ ਤੇ ਕੁੱਟਮਾਰ ਕੀਤੀ। ਇਸ ਦੌਰਾਨ ਚਰਨਪ੍ਰੀਤ ਨੂੰ ਕਈ ਸੱਟਾਂ ਵੱਜੀਆਂ। ਪੁਲੀਸ ਨੇ ਇਸ ਸਬੰਧ ਵਿੱਚ ਇੱਕ ਦੋਸ਼ੀ ਨੂੰ ਗਿਰਫਤਾਰ ਕੀਤਾ ਹੈ ਅਤੇ ਹੋਰਾਂ ਦੀ ਭਾਲ ਚੱਲ ਰਹੀ ਹੈ। ਇਸ ਬਾਰੇ ਪੂਰੀ ਰਿਪੋਰਟ ਇਸ ਪੌਡਕਾਸਟ ਰਾਹੀਂ ਜਾਣੋ।
ਪੰਜਾਬ ਦੇ ਕੀਟਸ ਵਜੋਂ ਜਾਣੇ ਜਾਂਦੇ ਸ਼ਿਵ ਕੁਮਾਰ ਬਟਾਲਵੀ ਜਨੂੰਨ, ਦਰਦ, ਵਿਛੋੜੇ ਅਤੇ ਪ੍ਰੇਮੀ ਦੀ ਪੀੜਾ ਨੂੰ ਬਿਆਨ ਕਰਨ ਦਾ ਕੁਦਰਤੀ ਹੁਨਰ ਰੱਖਦੇ ਸਨ। ਸਿਰਫ 31 ਸਾਲਾਂ ਦੀ ਉਮਰ ਵਿੱਚ ਹੀ ਸਰਵਉੱਚ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਸ਼ਿਵ, ਸਿਰਫ 37 ਸਾਲ ਦੀ ਉਮਰ ਵਿੱਚ ਹੀ ਇਸ ਫਾਨੀ ਦੁਨਿਆ ਨੂੰ ਅਲਵਿਦਾ ਆਖ ਗਏ। ਸ਼ਿਵ ਕੁਮਾਰ ਦੇ ਇਸ ਛੋਟੇ ਪਰ ਬੇਹੱਦ ਰੌਚਕ ਜੀਵਨ ਤੇ ਝਾਤ ਪਾਉਂਦੀ ਇਹ ਸ਼ਰਧਾਂਜਲੀ, ਪੌਡਕਾਸਟ ਦੇ ਰੂਪ ਵਿੱਚ ਪੇਸ਼ ਹੈ...
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਇੱਕ ਫੌਜੀ ਜਹਾਜ਼ ਦੇ ਇਕ ਕਾਲਜ ਅਤੇ ਸਕੂਲ ਕੈਂਪਸ ਵਿੱਚ ਕਰੈਸ਼ ਹੋਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਦੇਸ਼ ਦੇ ਪਿਛਲੇ ਕਈ ਦਹਾਕਿਆਂ ਵਿੱਚ ਸਭ ਤੋਂ ਵੱਡਾ ਹਵਾਈ ਹਾਦਸਾ ਮੰਨਿਆ ਜਾ ਰਿਹਾ ਹੈ। ਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਸੋਮਵਾਰ ਨੂੰ ਵਾਪਰੀ ਇਸ ਦੁਰਘਟਨਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਜਤਾਈ ਹੈ। ਓਧਰ ਭਾਰਤ ਵਿੱਚ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਮੈਡੀਕਲ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੋਰ ਕਿਹੜੀਆਂ ਹਨ ਆਸਟ੍ਰੇਲੀਆਈ ਅਤੇ ਕੌਮਾਂਤਰੀ ਖਬਰਾਂ, ਸੁਣੋ ਇਸ ਪੌਡਕਾਸਟ ਰਾਹੀਂ...
ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਇਲਾਵਾ, ਚੜਦੇ ਪੰਜਾਬ ਦੀਆਂ ਅਹਿਮ ਖਬਰਾਂ ਦੀ ਪੇਸ਼ਕਾਰੀ ‘ਪੰਜਾਬੀ ਡਾਇਰੀ' ਵੀ ਸ਼ਾਮਿਲ ਹੈ। ਇੱਕ ਰਿਪੋਰਟ ਵਿਸ਼ਵ ਪ੍ਰਸਿੱਧ ਉਮਰਦਰਾਜ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਦੇ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤੇ ਗਏ ਉਹਨਾਂ ਦੇ ਅੰਤਿਮ ਸਸਕਾਰ ਦੇ ਸਬੰਧ ਵਿੱਚ। ਇੱਕ ਖਾਸ ਮੁਲਾਕਾਤ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਅਦਾਕਾਰੀ ਕਰਨ ਵਾਲੇ ‘ਬਿੱਲਾ ਭਾਜੀ' ਦੇ ਨਾਮ ਨਾਲ ਜਾਣੇ ਜਾਂਦੇ ਅਮ੍ਰਿਤਪਾਲ ਸਿੰਘ ਨਾਲ ਅਤੇ ਇਸ ਤੋਂ ਇਲਾਵਾ ਐਡੀਲੇਡ ਦੇ ਭੁਪਿੰਦਰ ਸਿੰਘ ਦੇ ਸਬੰਧ ਵਿੱਚ ਖਾਸ ਪੜਚੋਲ ਸ਼ਾਮਿਲ ਜਿਸਨੂੰ ਇਕ ਕੇਸ ਵਿੱਚ 5 ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ ਗਈ, ਪਰ ਕੈਦ ਦੌਰਾਨ ਧਾਰਮਿਕ ਮੁਸ਼ਕਿਲਾਂ ਦੇ ਆਧਾਰ 'ਤੇ ਸਜ਼ਾ ਘਟਾਉਣ ਦੀ ਮੰਗ ਨੂੰ ਅਦਾਲਤ ਵਲੋਂ ਰੱਦ ਕਰ ਦਿੱਤਾ ਗਿਆ ਹੈ। ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ।
ਆਸਟ੍ਰੇਲੀਆ ਵਿੱਚ ਬਚਪਨ ਦੀ ਸ਼ੁਰੂਆਤੀ ਸਿੱਖਿਆ ਭਾਵ ਕਿ ਅਰਲੀ ਚਾਈਲਡਹੁਡ ਐਜੂਕੇਸ਼ਨ ਵਿੱਚ ਲੋਕਾਂ ਦਾ ਵਿਸ਼ਵਾਸ਼ ਹੁਣ ਘੱਟ ਹੁੰਦਾ ਜਾ ਰਿਹਾ ਹੈ। ਇਹ ਗੱਲ ਉਨ੍ਹਾਂ ਜਾਂਚ ਰਿਪੋਰਟਾਂ ਦੇ ਪ੍ਰਕਾਸ਼ਨ ਤੋਂ ਬਾਅਦ ਸਾਹਮਣੇ ਆਈ ਹੈ, ਜਿਨ੍ਹਾਂ ਤੋਂ ਇਹ ਪਤਾ ਲੱਗਾ ਹੈ ਕਿ ਇਹ ਖੇਤਰ ਅਣਗਿਣਤ ਸਮੱਸਿਆਵਾਂ ਦਾ ਸ਼ਿਕਾਰ ਹੋ ਗਿਆ ਹੈ। ਆਸਟ੍ਰੇਲੀਆ ਦੀ ਸ਼ੁਰੂਆਤੀ ਬਚਪਨ ਦੀ ਸਿੱਖਿਆ ਅਤੇ ਦੇਖਭਾਲ ਪ੍ਰਣਾਲੀ ਵਿੱਚ ਕੀ ਗਲਤ ਹੋਇਆ ਹੈ ਅਤੇ ਮਾਹਿਰਾਂ ਦਾ ਇਸ ਬਾਰੇ ਕੀ ਕਹਿਣਾ ਹੈ? ਇਹ ਜਾਨਣ ਲਈ ਸੁਣੋ ਇਹ ਰਿਪੋਰਟ...