Sant Attar Singh Ji

Follow Sant Attar Singh Ji
Share on
Copy link to clipboard

Sant Attar Singh Ji, the most widely known and respected Sant in modern times, was born at Cheema, a village in the erstwhile Jind State (now in Sangrur district of Punjab, India) on 28 March 1866. His advocacy of education for the girl-child, and blending education with spirituality show his sense of foresightedness. Even a century back, he knew that mere scientific education would only lead to destruction, and education of the girl-child would result in the whole family getting educated. Towards that end, he first set up a school for girls in 1906.

The Kalgidhar Society


    • Jan 12, 2025 LATEST EPISODE
    • every other week NEW EPISODES
    • 3m AVG DURATION
    • 76 EPISODES


    Search for episodes from Sant Attar Singh Ji with a specific topic:

    Latest episodes from Sant Attar Singh Ji

    Kand 1.1 - Sant Ji Maharaaj Da Janam | Jeevan Katha | Audio Book | Sant Attar Singh Ji

    Play Episode Listen Later Jan 12, 2025 7:24


    #JeevanKatha #SantAttarSinghJi #MastuanaSahibWale #AatamMarg #ShabadGuru #Anbhaoparkash ਸੰਤ ਜੀ ਮਹਾਰਾਜ ਦਾ ਜਨਮ ਸੰਤ ਜੀ ਮਹਾਰਾਜ ਦਾ ਜਨਮ ਪਿੰਡ ਚੀਮਾਂ, ਰਿਆਸਤ ਪਟਿਆਲਾ ਵਿਖੇ ਸੰਮਤ ੧੯੨੩ ਬਿਕ੍ਰਮੀ (ਸੰਨ ੧੮੬੬ ਈਸਵੀ) ਨੂੰ ਚੀਮਾਂ ਗੋਤ ਵਿੱਚ ਹੋਇਆ। ਪਿੰਡ ਚੀਮਾਂ ਰਿਆਸਤ ਪਟਿਆਲਾ ਦਾ ਇੱਕ ਉੱਘਾ ਨਗਰ ਹੈ। ਇਹ ਸੁਨਾਮ ਤੋਂ ਅੱਠ, ਭਿੱਖੀ ਅਤੇ ਲੌਂਗੋਵਾਲ ਤੋਂ ਸੱਤ, ਬੁਢਲਾਡੇ ਤੋਂ ਸਤ੍ਹਾਰਾਂ ਅਤੇ ਗੁਰਸਾਗਰ ਸਾਹਿਬ ਮਸਤੂਆਣੇ ਤੋਂ ਪੰਦਰਾਂ ਮੀਲ ਦੇ ਫਾਸਲੇ 'ਤੇ ਲਡਾ ਰਜਵਾਹਾ ਉੱਪਰ ਹੈ। ਚੀਮਾਂ (ਗੋਤ) ਮਾਝੇ ਤੋਂ ਕਾਂਗੜ ਆਇਆ ਅਤੇ ਕਾਂਗੜ ਤੋਂ ਇਸ ਥਾਂ ਆ ਵਸਿਆ। ਇਸ ਨਗਰ ਤੋਂ ਵੀਹ-ਪੰਝੀ ਮੀਲ ਦੇ ਪੰਧ 'ਤੇ ਸਰਦਾਰ ਮਦਾਰ ਖਾਨ ਪਚਾਦਾ ਡੱਸਕੇ ਡੋਗਰੇ ਰਹਿੰਦਾ ਸੀ। ਉਸ ਦੀ ਚੀਮਾਂ ਗੋਤ ਦੇ ਜੱਥੇਦਾਰ ਨਾਲ ਗੂੜ੍ਹੀ ਮਿੱਤਰਤਾਈ ਹੋ ਗਈ, ਇੱਥੋਂ ਤੀਕਰ ਕਿ ਆਪਸ ਵਿੱਚ ਧਰਮ-ਭਰਾ ਬਣ ਕੇ ਪੱਗ ਵਟਾਈ। © Copyright - The Kalgidhar Trust - Baru Sahib Produced at - Eternal Voice Studios, Rajouri Garden, New Delhi Book Reference: Gurmukh Pyare - Sant Attar Singh Ji, Mastuana Sahib Wale Written By - Sant Teja Singh ji, M.A., L.L.B. (Punjab), A.M. (Harvard) Voice Over Artist - Mangat Ram, Himmat Singh (Student of Akal Gurmat Vidyala, Cheema Sahib) Audio Recordist & Music Composition - J.S. Gurdas Video Editing - Satnam Singh Image Compilation - Satnam Singh To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Music https://music.amazon.in/podcasts/068a... Apple Podcasts https://podcasts.apple.com/us/podcast... Radio Public https://radiopublic.com/sant-attar-si... Pocket Casts https://pca.st/43z6wxu1 Castbox https://castbox.fm/vh/4148210 Goodpods https://goodpods.app.link/1ZWqTbku7Mb

    Kand 1 | Jeevan Katha | Audio Book | Sant Attar Singh Ji

    Play Episode Listen Later Jan 8, 2025 7:36


    #JeevanKatha #SantAttarSinghJi #MastuanaSahibWale #AatamMarg #ShabadGuru #Anbhaoparkash ੴ ਸਤਿਗੁਰ ਪ੍ਰਸਾਦਿ ਜੀਵਨ ਕਥਾ ਗੁਰਮੁਖ ਪਿਆਰੇ ਸੰਤ ਅਤਰ ਸਿੰਘ ਜੀ ਮਹਾਰਾਜ ਭਾਗਠੜੇ ਹਰਿ ਸੰਤ ਪਰਵਾਣੁ ਗਣੀ ਸੇਈ ਭਾਗ ਪਹਿਲਾ ਕਾਂਡ ੧ ਸੂਹੀ ਮਹਲਾ ੫॥ ਤੁਮ੍ਹਾਰੇ ਜਿਨ੍ ਘਰਿ ਧਨੁ ਹਰਿ ਨਾਮਾ ॥ ਇਹ ਆਏ ਸਫਲ ਤਿਨਾ ਕੇ ਕਾਮਾ ॥੧॥ ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥ ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ਰਹਾਉ॥ ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥ ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥੨॥ ਸਚਾ ਅਮਰੁ ਸਚੀ ਪਾਤਿਸਾਹੀ ਸਚੇ ਸੇਤੀ ਰਾਤੇ ॥ ਸਚਾ ਸੁਖੁ ਸਚੀ ਵਡਿਆਈ ਜਿਸ ਕੇ ਸੇ ਤਿਨਿ ਜਾਤੇ ॥੩॥ ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥ ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ ਦੇਖਣੁ ਪਾਵਾ ॥੪॥ (੭੪੯) © Copyright - The Kalgidhar Trust - Baru Sahib Produced at - Eternal Voice Studios, Rajouri Garden, New Delhi Book Reference: Gurmukh Pyare - Sant Attar Singh Ji, Mastuana Sahib Wale Written By - Sant Teja Singh ji, M.A., L.L.B. (Punjab), A.M. (Harvard) Voice Over Artist - Mangat Ram, Himmat Singh (Student of Akal Gurmat Vidyala, Cheema Sahib) Audio Recordist & Music Composition - J.S. Gurdas Video Editing - Satnam Singh Image Compilation - Satnam Singh To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Music https://music.amazon.in/podcasts/068a... Apple Podcasts https://podcasts.apple.com/us/podcast... Radio Public https://radiopublic.com/sant-attar-si... Pocket Casts https://pca.st/43z6wxu1 Castbox https://castbox.fm/vh/4148210 Goodpods https://goodpods.app.link/1ZWqTbku7Mb

    Aatam Marg - Anbhao Parkash | Jeevan Katha | Audio Book | Sant Attar Singh Ji

    Play Episode Listen Later Dec 19, 2024 17:39


    #JeevanKatha #SantAttarSinghJi #MastuanaSahibWale #AatamMarg #ShabadGuru #Anbhaoparkash ਅਨਭਉ ਪ੍ਰਕਾਸ਼ ਗੁਰਸਿੱਖ ਦੀ ਲੋੜ, “ਸ਼ਬਦ ਗੁਰੂ ਸੁਰਤਿ ਧੁਨ ਚੇਲਾ" ਨਾਮ ਸਿਮਰਨ, ਰਿੱਧ-ਸਿੱਧ ਅਵਰਾ ਸਾਦ, ਕਾਮਲ ਫ਼ਕੀਰੀ ਤੇ ਵਿਚਾਰ ਅਨੁਸਾਰ ਉੱਪਰ ਪੇਸ਼ ਹੋ ਚੁੱਕੇ ਹਨ। ਹੁਣ ਸਿਰਫ਼ ਏਨੀ ਲੋੜ ਹੈ ਕਿ ਅਨਭਉ ਪ੍ਰਕਾਸ਼ ਤੇ ਆਪਣੇ ਤਜ਼ਰਬੇ ਵਿੱਚ ਆਏ ਹੋਏ ਵਿਚਾਰ ਸਾਧ-ਸੰਗਤ ਦੀ ਭੇਟਾ ਕੀਤੇ ਜਾਵਣ। © Copyright - The Kalgidhar Trust - Baru Sahib Produced at - Eternal Voice Studios, Rajouri Garden, New Delhi Book Reference: Gurmukh Pyare - Sant Attar Singh Ji, Mastuana Sahib Wale Written By - Sant Teja Singh ji, M.A., L.L.B. (Punjab), A.M. (Harvard) Voice Over Artist - Mangat Ram, Himmat Singh (Student of Akal Gurmat Vidyala, Cheema Sahib) Audio Recordist & Music Composition - J.S. Gurdas Video Editing - Satnam Singh Image Compilation - Satnam Singh To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Music https://music.amazon.in/podcasts/068a... Apple Podcasts https://podcasts.apple.com/us/podcast... Radio Public https://radiopublic.com/sant-attar-si... Pocket Casts https://pca.st/43z6wxu1 Castbox https://castbox.fm/vh/4148210 Goodpods https://goodpods.app.link/1ZWqTbku7Mb

    Aatam Marg - Kaamal Fakiri | Jeevan Katha | Audio Book | Sant Attar Singh Ji

    Play Episode Listen Later Nov 16, 2024 13:04


    #JeevanKatha #SantAttarSinghJi #MastuanaSahibWale #AatamMarg #ShabadGuru #KaamalFakiri ਕਾਮਲ ਫ਼ਕੀਰੀ ਨਾਨਕ ਕਲਿ ਵਿਚਿ ਆਇਆ ਰਬੁ ਫਕੀਰ ਇਕੋ ਪਹਿਚਾਨਾ। (ਭਾਈ ਗੁਰਦਾਸ ਜੀ) ਕਰਤਾਰ ਦਾ ਕੁਦਰਤੀ ਨੇਮ ਹੈ ਕਿ ਜਿਸ ਗੱਲ ਦੀ ਅੰਦਰੋਂ ਧੂ ਪੈਣ ਲੱਗ ਪਵੇ, ਉਹੋ ਜ਼ਰੂਰ ਪ੍ਰਾਪਤ ਹੋ ਜਾਂਦੀ ਹੈ: “ਬਾਰਕ ਮੁਖ ਮਾਂਗੇ ਸੋ ਦੇਨਾ” ਪਰ ਅਸੀਂ ਤਾਂ ਮਾਦਾ ਪ੍ਰਸਤੀ ਵਿੱਚ ਫਸੇ ਹੋਏ ਹੋਰ-ਹੋਰ ਖਿੱਚਾਂ ਕਰੀ ਜਾਂਦੇ ਹਾਂ, ਜਿੰਨੀ ਖਿੱਚ ਅੱਜ ਕੱਲ੍ਹ ਦੇ ਨੌਜਵਾਨ ਬੱਚੇ ਜਾਂ ਬੱਚੀ ਨੂੰ ਇੱਕ ਨਵੇਂ ਬੂਟ ਜਾਂ ਸਾੜ੍ਹੀ ਦੀ ਹੈ, ਜੇ ਇੰਨੀ ਖਿੱਚ ਆਤਮਿਕ ਖੋਜ ਵੱਲ ਹੋ ਜਾਵੇ ਤਦ ਸੰਸਾਰ ਦਾ ਬੇੜਾ ਪਾਰ ਹੋ ਜਾਵੇ ਅਤੇ ਕਲਜੁੱਗ ਵਿੱਚ ਸਤਿਜੁੱਗ ਵਰਤ ਜਾਵੇ। © Copyright - The Kalgidhar Trust - Baru Sahib Produced at - Eternal Voice Studios, Rajouri Garden, New Delhi Book Reference: Gurmukh Pyare - Sant Attar Singh Ji, Mastuana Sahib Wale Written By - Sant Teja Singh ji, M.A., L.L.B. (Punjab), A.M. (Harvard) Voice Over Artist - Mangat Ram, Himmat Singh (Student of Akal Gurmat Vidyala, Cheema Sahib) Audio Recordist & Music Composition - J.S. Gurdas Video Editing - Satnam Singh Image Compilation - Satnam Singh To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Music https://music.amazon.in/podcasts/068ace40-37d8-4bf2-8def-f64aceee5a96/sant-attar-singh-ji Apple Podcasts https://podcasts.apple.com/us/podcast/sant-attar-singh-ji/id1567935365 Radio Public https://radiopublic.com/sant-attar-singh-ji-WJgXYz Pocket Casts https://pca.st/43z6wxu1 Castbox https://castbox.fm/vh/4148210 Goodpods https://goodpods.app.link/1ZWqTbku7Mb

    Aatam Marg - Ridh Sidh Awra Saad | Jeevan Katha | Audio Book | Sant Attar Singh Ji

    Play Episode Listen Later Nov 11, 2024 7:21


    #JeevanKatha #SantAttarSinghJi #MastuanaSahibWale #AatamMarg #ShabadGuru #RidhiSidhi ਰਿਧਿ ਸਿਧਿ ਅਵਰਾ ਸਾਦ ਭਗਤਾ ਕੀ ਚਾਲ ਨਿਰਾਲੀ ॥ ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥ ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥ ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥ ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥ ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥੧੪॥ (੯੧੯) ਹੁਣ ਇਹ ਦੱਸਣ ਦੀ ਵੀ ਲੋੜ ਹੈ ਕਿ ਭਾਵੇਂ ਸ਼ਬਦ ਦੇ ਅਭਿਆਸ ਕਰਨ ਦਾ ਪ੍ਰੇਮ ਅਥਵਾ ਇਸ਼ਕ ਪੈਦਾ ਹੋ ਵੀ ਜਾਵੇ ਤਦ ਵੀ ਰਸਤੇ ਵਿੱਚ ਪਾਂਧੀ ਲਈ ਕਈ ਅਟਕਾਂ ਆਉਂਦੀਆਂ ਹਨ। ਆਤਮ- ਪਦ, ਪਰਮ-ਪਦ, ਤੁਰੀਆ-ਪਦ ਸਹਿਜ-ਅਵਸਥਾ ਇਹਨਾਂ ਸਾਰੀਆਂ ਰੁਕਾਵਟਾਂ ਨੂੰ ਲੰਘ ਕੇ ਆਉਂਦੀ ਹੈ। © Copyright - The Kalgidhar Trust - Baru Sahib Produced at - Eternal Voice Studios, Rajouri Garden, New Delhi Book Reference: Gurmukh Pyare - Sant Attar Singh Ji, Mastuana Sahib Wale Written By - Sant Teja Singh ji, M.A., L.L.B. (Punjab), A.M. (Harvard) Voice Over Artist - Mangat Ram, Himmat Singh (Student of Akal Gurmat Vidyala, Cheema Sahib) Audio Recordist & Music Composition - J.S. Gurdas Video Editing - Satnam Singh Image Compilation - Satnam Singh To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Music https://music.amazon.in/podcasts/068ace40-37d8-4bf2-8def-f64aceee5a96/sant-attar-singh-ji Apple Podcasts https://podcasts.apple.com/us/podcast/sant-attar-singh-ji/id1567935365 Radio Public https://radiopublic.com/sant-attar-singh-ji-WJgXYz Pocket Casts https://pca.st/43z6wxu1 Castbox https://castbox.fm/vh/4148210 Goodpods https://goodpods.app.link/1ZWqTbku7Mb

    Aatam Marg - Sehaj Awastha | Jeevan Katha | Audio Book | Sant Attar Singh Ji

    Play Episode Listen Later Oct 31, 2024 2:48


    #JeevanKatha #SantAttarSinghJi #MastuanaSahibWale #AatamMarg #ShabadGuru #SehajAwastha ਸਹਿਜ-ਅਵਸਥਾ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ (੬੫੭) ਬਸ ਜਦ ਪ੍ਰੇਮ ਦਾ ਤੀਰ ਲੱਗੇ ਧੰਨ ਗੁਰੂ ਨਾਨਕ ਵਾਹੁ-ਵਾਹੁ ਵਿੱਚ ਅਪਣਾ ਆਪ ਭੁੱਲ ਜਾਏ ਤਦ ਹੀ ਪੂਰਨ ਅਡੋਲ, ਸਹਿਜ-ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਅਤੇ ਤਦ ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ ॥ (੧੧੫੩) ਵਾਲੀ ਦ੍ਰਿਸ਼ਟੀ ਖੁਲ੍ਹਦੀ ਹੈ; ਫੇਰ ਪੱਤੇ-ਪੱਤੇ ਵਿੱਚ ਅੰਦਰ-ਬਾਹਰ ਪਿਆਰਾ ਹੀ ਪਿਆਰਾ ਦਿਸਦਾ ਹੈ ਅਤੇ ਆਪਾ ਭਾਵ ਉੱਕਾ ਹੀ ਮਿਟ ਜਾਂਦਾ ਹੈ। ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੮ ੴ ਸਤਿਗੁਰ ਪ੍ਰਸਾਦਿ ਮੈ ਨਾਹੀ ਪ੍ਰਭ ਸਭੁ ਕਿਛੁ ਤੇਰਾ ॥ ਈਘੈ ਨਿਰਗੁਨ ਊਘੈ ਸਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ ॥੧॥ਰਹਾਉ॥ ਨਗਰ ਮਹਿ ਆਪਿ ਬਾਹਰਿ ਫੁਨਿ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ ॥ ਆਪੇ ਹੀ ਰਾਜਨੁ ਆਪੇ ਹੀ ਰਾਇਆ ਕਹ ਕਹ ਠਾਕੁਰੁ ਕਹ ਕਹ ਚੇਰਾ ॥੧॥ ਕਾ ਕਉ ਦੁਰਾਉ ਕਾ ਸਿਉ ਬਲਬੰਚਾ ਜਹ ਜਹ ਪੇਖਉ ਤਹ ਤਹ ਨੇਰਾ ॥ ਸਾਧ ਮੂਰਤਿ ਗੁਰੁ ਭੇਟਿਓ ਨਾਨਕ ਮਿਲਿ ਸਾਗਰ ਬੂੰਦ ਨਹੀ ਅਨ ਹੇਰਾ ॥੨॥ (੮੨੭) ਏਥੇ ਹੀ ਅੱਪੜ ਕੇ ਅਬਿਨਾਸੀ-ਸੁੱਖ ਹੈ ਅਤੇ ਏਥੇ ਹੀ ਰਿੱਧੀਆਂ-ਸਿੱਧੀਆਂ ਆਪਣੇ ਆਪ ਹੀ ਚਰਨਾਂ ਵਿੱਚ ਰੁਲਦੀਆਂ ਫਿਰਦੀਆਂ ਹਨ। ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ॥੨॥ (੬੩੭) ਪਰ ਫ਼ਕੀਰ, ਸੰਤ, ਸਾਧੂ, ਗੁਰਮੁਖ, ਗੁਰਸਿੱਖ ਇਨ੍ਹਾਂ ਨੂੰ ਨਿਗਾਹ ਹੇਠਾਂ ਨਹੀਂ ਲਿਆਉਂਦਾ ਅਤੇ ਸਦਾ ਪਿਆਰੇ ਦੀ ਰਜ਼ਾ ਵਿੱਚ ਰਹਿੰਦਾ ਹੈ : ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥ (੩੯੪) ਪਰ ਫ਼ਕੀਰੀ ਦਾ ਗਾਹਕ ਵੀ ਕੋਈ ਵਿਰਲਾ ਅਤੇ ਏਥੇ ਪਹੁੰਚਾਉਣ ਵਾਲਾ ਵੀ ਕੋਈ ਵਿਰਲਾ ਹੀ ਹੁੰਦਾ ਹੈ। © Copyright - The Kalgidhar Trust - Baru Sahib Produced at - Eternal Voice Studios, Rajouri Garden, New Delhi Book Reference: Gurmukh Pyare - Sant Attar Singh Ji, Mastuana Sahib Wale Written By - Sant Teja Singh ji, M.A., L.L.B. (Punjab), A.M. (Harvard) Voice Over Artist - Mangat Ram, Himmat Singh (Student of Akal Gurmat Vidyala, Cheema Sahib) Audio Recordist & Music Composition - J.S. Gurdas Video Editing - Satnam Singh Image Compilation - Satnam Singh

    Aatam Marg - Naam Simran | Jeevan Katha | Audio Book | Sant Attar Singh Ji

    Play Episode Listen Later Oct 22, 2024 19:48


    #JeevanKatha #SantAttarSinghJi #MastuanaSahibWale #AatamMarg #ShabadGuru #NaamSimran ਨਾਮ ਸਿਮਰਨ ਸੰਤ ਜੀ ਮਹਾਰਾਜ ਦੀ ਜੀਵਨ ਕਥਾ ਵਿੱਚ ਨਾਮ ਜਪਣ ਤੇ ਜਪਾਵਣ ਦਾ ਬਹੁਤ ਜ਼ਿਕਰ ਆਉਂਦਾ ਹੈ। ਸੋਢੀ ਸੁਲਤਾਨ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਵੀ ਸਿੱਖ ਵਾਸਤੇ ਹੁਕਮ ਦੇਂਦੇ ਹਨ: ਮਃ ੪ ॥ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖੁ ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ (੩੦੫) © Copyright - The Kalgidhar Trust - Baru Sahib Produced at - Eternal Voice Studios, Rajouri Garden, New Delhi Book Reference: Gurmukh Pyare - Sant Attar Singh Ji, Mastuana Sahib Wale Written By - Sant Teja Singh ji, M.A., L.L.B. (Punjab), A.M. (Harvard) Voice Over Artist - Mangat Ram, Himmat Singh (Student of Akal Gurmat Vidyala, Cheema Sahib) Audio Recordist & Music Composition - J.S. Gurdas Video Editing - Satnam Singh Image Compilation - Manmeet Singh To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Music https://music.amazon.in/podcasts/068ace40-37d8-4bf2-8def-f64aceee5a96/sant-attar-singh-ji Apple Podcasts https://podcasts.apple.com/us/podcast/sant-attar-singh-ji/id1567935365 Radio Public https://radiopublic.com/sant-attar-singh-ji-WJgXYz Pocket Casts https://pca.st/43z6wxu1 Castbox https://castbox.fm/vh/4148210 Goodpods https://goodpods.app.link/1ZWqTbku7Mb

    Aatam Marg - Shabad Guru Surat Dhun Chela | Jeevan Katha | Audio Book | Sant Attar Singh Ji

    Play Episode Listen Later Oct 9, 2024 7:35


    #JeevanKatha #SantAttarSinghJi #MastuanaSahibWale #AatamMarg #ShabadGuru #SuratDhunChela ਆਤਮ ਮਾਰਗ - ਸਬਦੁ ਗੁਰੂ ਸੁਰਤਿ ਧੁਨਿ ਚੇਲਾ ਜਿੰਨੇ ਪੀਰ, ਪੈਗੰਬਰ, ਸ਼ੇਖ ਮੁਸਾਇਕ, ਵਲੀ, ਔਲੀਏ, ਅਵਤਾਰ, ਰਿਸ਼ੀ-ਮੁਨੀ, ਸਤਿਜੁਗ, ਦੁਆਪਰ, ਤ੍ਰੇਤਾ ਅਤੇ ਕਲਜੁੱਗ ਵਿੱਚ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋਏ ਹਨ, ਉਹਨਾਂ ਵਿੱਚ ਕਈ ਤੱਤ ਬੇਤਾ ਅਥਵਾ ਨਿਰਾਕਾਰ ਦੇ ਪਾਂਧੀ ਤਾਂ ਜ਼ਰੂਰ ਹੋਏ ਹਨ ਪਰ ਕਿਸੇ ਨੇ ਆਪਣੇ ਪ੍ਰਚਾਰ ਦੇ ਤਰੀਕੇ ਵਿੱਚ ਗਰੀਬੀ ਅਤੇ ਦੇਹ ਅਭਿਮਾਨ ਉੱਕਾ ਹੀ ਉੱਡਾ ਦੇਣ ਦੀ ਜੁਗਤੀ ਇਸ ਹੱਦ ਤੀਕਰ ਨਹੀਂ ਵਰਤੀ, ਜਿਸ ਤਰ੍ਹਾਂ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਕਲੂਕਾਲ ਦੇ ਭਿਆਨਕ ਤ੍ਰਿਸ਼ਨਾ ਦੀ ਅਗਨ ਦੇ ਦੁਝੇ ਹੋਏ ਸਮੇਂ ਵਿੱਚ ਇਸ ਨੂੰ ਪ੍ਰਗਟ ਕੀਤਾ ਹੈ। ਜਦ ਸਿੱਧਾਂ ਨੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੁੱਛਿਆ: ਕਵਣ ਮੂਲੁ ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥ ਕਵਣ ਕਥਾ ਲੇ ਰਹਹੁ ਨਿਰਾਲੇ ॥ ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥ ਏਸੁ ਕਥਾ ਕਾ ਦੇਇ ਬੀਚਾਰੁ ॥ ਭਵਜਲੁ ਸਬਦਿ ਲੰਘਾਵਣਹਾਰੁ ॥੪੩॥ (੯੪੨) ਤਦ ਸਤਿਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ: ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਅਕਥ ਕਥਾ ਲੇ ਰਹਉ ਨਿਰਾਲਾ ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥ ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ ਹਉਮੈ ਅਗਨਿ ਨਿਵਾਰੀ ॥੪੪॥ (੯੪੩) To read the full Jeevani of Sant Baba Attar Singh ji, please download our BaruNet Mobile app.

    Aatam Marg - Shrishti Nu Gurmakha Di Lod | Jeevan Katha | Audio Book | Sant Attar Singh Ji✨

    Play Episode Listen Later Sep 23, 2024 21:08


    #JeevanKatha #SantAttarSinghJi #MastuanaSahibWale #AudioBook #AatamMarg ਆਤਮ ਮਾਰਗ ਸ੍ਰਿਸ਼ਟੀ ਨੂੰ ਗੁਰਮੁਖਾਂ ਦੀ ਲੋੜ ਜਦ ਦੀ ਸ੍ਰਿਸ਼ਟੀ ਬਣੀ ਹੈ, ਗੁਰਮੁਖ, ਸੰਤ ਅਥਵਾ ਸਾਧ ਦੀ ਸਦਾ ਹੀ ਲੋੜ ਰਹੀ ਹੈ। ਸ੍ਰਿਸ਼ਟੀ ਦੇ ਆਦਿ ਤੋਂ, ਸਮੇਂ-ਸਮੇਂ ਗੁਰਮੁਖ ਸੰਤ, ਸਾਧ ਹੁੰਦੇ ਅਤੇ ਕਰਤਾਰ ਦੇ ਹੁਕਮ ਵਿੱਚ ਆਪਣੀ-ਆਪਣੀ ਕਾਰ ਕਰਦੇ ਆਏ ਹਨ। ਸਤਿਗੁਰ ਸੱਚੇ ਪਾਤਸ਼ਾਹ ਆਪਣੀ ਬਾਣੀ ਵਿੱਚ ਇਹਨਾਂ ਦਾ ਜ਼ਿਕਰ ਕਰਦੇ ਹਨ: ਵਡਹੰਸ ਕੀ ਵਾਰ ਮਹਲਾ ੪ ॥ਪਉੜੀ ॥ ਗੁਰਮੁਖਿ ਪ੍ਰਹਿਲਾਦਿ ਜਪਿ ਹਰਿ ਗਤਿ ਪਾਈ ॥ ਗੁਰਮੁਖਿ ਜਨਕਿ ਹਰਿ ਨਾਮਿ ਲਿਵ ਲਾਈ ॥ ਗੁਰਮੁਖਿ ਬਸਿਸਟਿ ਹਰਿ ਉਪਦੇਸੁ ਸੁਣਾਈ ॥ ਬਿਨੁ ਗੁਰ ਹਰਿ ਨਾਮੁ ਨ ਕਿਨੈ ਪਾਇਆ ਮੇਰੇ ਭਾਈ ॥ ਗੁਰਮੁਖਿ ਹਰਿ ਭਗਤਿ ਹਰਿ ਆਪਿ ਲਹਾਈ ॥੧੩॥ (੫੯੧) ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ ਹਰਨਾਖਸੁ ਨਖ ਬਿਦਰਿਓ ॥ (੮੫੬) ਕਿਆ ਅਪਰਾਧੁ ਸੰਤ ਹੈ ਕੀ ॥ ਬਾਂਧਿ ਪੋਟ ਕੁੰਚਰ ਕਉ ਦੀਨਾ ॥ (੮੭੦) ਸਤਿਗੁਰ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਤੀਕਰ ਗੁਰੂ ਦੇ ਸਿੱਖ ਮੌਜੂਦ ਰਹੇ ਹਨ, ਜਿਨ੍ਹਾਂ ਨੂੰ ਸਤਿਗੁਰ ਖੁਦ ਮੰਜੀ ਬਖਸ਼ ਕੇ ਇਹ ਹੱਕ ਦਿੰਦੇ ਰਹੇ ਹਨ ਕਿ ਆਪ ਨਾਮ ਜਪੋ ਅਤੇ ਹੋਰਨਾਂ ਨੂੰ ਜਪਾਓ। ਸਤਿਗੁਰੂ ਨਾਨਕ ਦੇਵ ਜੀ ਨੇ ਭੂਮੀਏਂ ਚੋਰ ਨੂੰ ਤਾਰਿਆ ਅਤੇ ਉਸ ਨੂੰ ਗੁਰਮੁਖ ਬਣਾ ਕੇ ਨਾਮ ਜਪਣ ਅਤੇ ਜਪਾਉਣ ਦਾ ਹੁਕਮ ਦਿੱਤਾ। ਇਸੇ ਤਰ੍ਹਾਂ ਭਾਈ ਲਾਲੋ, ਸਾਲਸਰਾਏ ਜੌਹਰੀ, ਅਧਰਿਕਾ ਗੁਲਾਮ, ਝੰਡਾ ਬਾਢੀ, ਦੇਵਲੂਤ (ਦੇਵਾਂ ਦਾ ਰਾਜਾ), ਕੌਡਾ ਰਾਖਸ਼, ਰਾਜਾ ਸ਼ਿਵ ਨਾਭ ਅਤੇ ਹੋਰ ਅਨੇਕਾਂ ਨੂੰ ਨਾਮ ਕਣੀ ਦੇ ਕੇ ਮੰਜੀਆਂ ਬਖਸ਼ੀਆਂ। ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਮਹਾਰਾਜ ਨੇ ੨੨ ਮੌਜੀਆਂ ਅਤੇ ੫੨ ਪੀੜ੍ਹੀਆਂ ਵਿਦੇਸ਼ਾਂ ਵਿੱਚ ਨਾਮ ਜਪਾਉਣ ਵਾਸਤੇ ਅਸਥਾਪਿਤ ਕੀਤੀਆਂ। ਦਸਮੇਸ਼ ਪਿਤਾ ਨੇ ਭਾਈ ਨੰਦ ਲਾਲ, ਸਾਹਿਬ ਰਾਮ ਕੌਰ (ਅੰਮ੍ਰਿਤ ਛਕ ਕੇ ‘ਬਾਬਾ ਗੁਰਬਖਸ਼ ਸਿੰਘ') ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਅਤੇ ਹੋਰ ਗੁਰਮੁਖ ਸਿੱਖਾਂ ਨੂੰ ਨਾਮ ਜਪਾਉਣ ਅਤੇ ਤੱਤ ਗਿਆਨ ਦੇ ਉਪਦੇਸ਼ ਕਰਨ ਦਾ ਹੱਕ ਬਖਸ਼ਿਆ। ਸੱਚੇ ਪਾਤਸ਼ਾਹ ਆਪਣੀ ਮੁਖਵਾਕ ਬਾਣੀ ਵਿੱਚ ਵੀ ਫ਼ਰਮਾਉਂਦੇ ਹਨ। To read the full Jeevani of Sant Baba Attar Singh ji, please download our BaruNet Mobile app.

    Sadh Sangat De Charna Vich Benti - Jeevan Katha | Audio Book | Sant Attar Singh Ji

    Play Episode Listen Later Sep 9, 2024 3:07


    #JeevanKatha #SantAttarSinghJi #MastuanaSahibWale #AudioBook #Bhoomika ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਸਾਧ ਕੀ ਮਹਿਮਾ ਬੇਦ ਨ ਜਾਨਹਿ ॥ ਜੇਤਾ ਸੁਨਹਿ ਤੇਤਾ ਬਖਿਆਨਹਿ ॥ ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥ ਸਾਧ ਕੀ ਉਪਮਾ ਰਹੀ ਭਰਪੂਰਿ ॥ ਸਾਧ ਕੀ ਸੋਭਾ ਕਾ ਨਾਹੀ ਅੰਤ ॥ ਸਾਧ ਕੀ ਸੋਭਾ ਸਦਾ ਬੇਅੰਤ ॥ ਸਾਧ ਕੀ ਸੋਭਾ ਊਚ ਤੇ ਊਚੀ ॥ ਸਾਧ ਕੀ ਸੋਭਾ ਮੂਚ ਤੇ ਮੂਚੀ ॥ ਸਾਧ ਕੀ ਸੋਭਾ ਸਾਧ ਬਨਿ ਆਈ ॥ ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥੮॥੭॥ (੨੭੨) ਸਾਧੂ ਦਾ ਜੀਵਨ ਲਿਖਣਾ ਏਨਾਂ ਹੀ ਕਠਨ ਹੈ ਜਿੰਨਾਂ ਕਿ ਸਮੁੰਦਰ ਨੂੰ ਕੁੱਜੀ ਵਿੱਚ ਬੰਦ ਕਰਨਾ। ਸਮੁੰਦਰ ਤਾਂ ਸ਼ਾਇਦ ਕਿਸੇ ਜੁਗਤ ਨਾਲ ਕੁੱਜੀ ਵਿੱਚ ਪੈ ਹੀ ਜਾਵੇ, ਪਰ ਸਾਧ, ਫ਼ਕੀਰ ਨੂੰ ਹੱਦ ਵਿੱ ਲਿਆਉਣਾ ਵੇਦਾਂ, ਕਤੇਬਾਂ ਦੋਹਾਂ ਦੀ ਤਾਕਤ ਤੋਂ ਬਾਹਰ ਹੈ। ਹਾਂ! ਜੀਵ ਮਾਤਰ ਦਾ ਹੱਕ ਹੈ ਕਿ ਰੱਬ ਅਤੇ ਰੱਬ ਦੇ ਬੰਦਿਆਂ ਦੇ ਚਰਨ ਕੰਵਲਾਂ ਤੇ ਸ਼ਰਧਾ ਦੇ ਫੁੱਲ ਚੜ੍ਹਾਵੇ। ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥ (੧੩੫੦) ਇਸ ਪੁਸਤਕ ਦੇ ਕਰਤਾ ਵਿੱਚ ਕੁਝ ਆਪਣਾ ਗੁਣ ਅਤੇ ਤਾਣ ਨਹੀਂ ਸੀ, ਜਿਸ ਕਰਕੇ ਉਹ ਇੱਕ ਪੂਰਨ ਮਹਾਂਪੁਰਸ਼ ਦੀ ਜੀਵਨ ਕਥਾ ਲਿਖਣ ਦਾ ਹੌਂਸਲਾ ਕਰ ਸਕਦਾ, ਪਰ ਸਾਧ ਸੰਗਤ ਵਿੱਚ ਇਸ ਦਾ ਨਾਮ ਸੰਤ ਜੀ ਮਹਾਰਾਜ ਦਾ ਇੱਕ ਨੀਚ ਕੀਟ ਪੈ ਚੁੱਕਾ ਸੀ, ਕਈ ਸੱਜਣਾਂ ਨੇ ਪ੍ਰੇਮ ਨਾਲ ਅਤੇ ਕਈਆਂ ਨੇ ਉਲਾਂਭੇ ਨਾਲ ਵੀ ਇਸ ਨੂੰ ਜਗਾਇਆ ਕਿ ਭਾਈ! ਤੇਰਾ ਵੀ ਧਰਮ ਹੈ ਕਿ ਤੂੰ ਸੰਤ ਜੀ ਮਹਾਰਾਜ ਦੇ ਚਰਨ ਕੰਵਲਾਂ ਉੱਪਰ ਆਪਣੀ ਸ਼ਰਧਾ ਦੇ ਫੁੱਲ ਚੜ੍ਹਾਵੇਂ। ਇਸ ਤਰ੍ਹਾਂ ਦੀ ਕਈ ਸਾਲਾਂ ਦੀ ਪ੍ਰੇਰਨਾ ਨੇ ਦਾਸ ਦੇ ਚਿੱਤ ਵਿੱਚ ਇਹ ਉਤਸ਼ਾਹ ਪੈਦਾ ਕਰ ਦਿੱਤਾ ਕਿ ਸਾਧ ਸੰਗਤ ਦਾ ਹੁਕਮ ਪਾਲਣ ਦਾ ਯਤਨ ਕੀਤਾ ਜਾਵੇ। ਸੋ, ੧੯ ਮਾਘ ਸੰਮਤ ੧੯੮੯ ਨੂੰ ਸੰਤ ਜੀ ਮਹਾਰਾਜ ਦੀ ਵੱਡੀ ਭੈਣ ਬੇਬੇ ਰਤਨ ਕੌਰ ਜੀ ਅਤੇ ਹੋਰ ਸੱਜਣਾਂ ਪਾਸੋਂ ਸੰਤ ਜੀ ਮਹਾਰਾਜ ਦੇ ਜੀਵਨ ਸੰਬੰਧੀ ਸਾਖੀਆਂ ਲਿਖਣੀਆਂ ਅਰੰਭ ਕਰ ਦਿੱਤੀਆਂ। ਜੇਠ ਸੰਮਤ ੧੯੯੧ ਬਿਕ੍ਰਮੀ ਤੀਕਰ ਸਾਖੀਆਂ ਦੀ ਲੜੀ ਕੁਝ ਕੁ ਜੁੜ ਗਈ। ਸੋ, ਦਾਸ ਨੇ ਪਾਉਂਟੇ ਸਾਹਿਬ ਗੁਰੂ ਕਲਗੀਧਰ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਇਸ ਜੀਵਨ ਕਥਾ ਦੇ ਲਿਖਣ ਦਾ ਅਰੰਭ ਕੀਤਾ। ਟੁੱਟੇ-ਫੁੱਟੇ ਸਾਧਾਰਨ ਅੱਖਰਾਂ ਵਿੱਚ ਸੰਤ ਜੀ ਮਹਾਰਾਜ ਦੀ ਜੀਵਨ-ਕਥਾ ਸਾਧ ਸੰਗਤ ਦੀ ਭੇਟਾ ਹੈ। ਬੇਅੰਤ ਦਾ ਅੰਤ ਕੋਈ ਵੀ ਨਹੀਂ ਪਾ ਸਕਦਾ। ਸਾਧ ਸੰਗਤ ਦਾ ਦਾਸਨ ਦਾਸ ਤੇਜਾ ਸਿੰਘ ਨਾਨਕਸਰ ਚੀਮਾਂ ਜ਼ਿਲ੍ਹਾ ਸੰਗਰੂਰ (ਪੰਜਾਬ) (ਜਨਮ ਨਗਰ ਸੰਤ ਅਤਰ ਸਿੰਘ ਜੀ ਮਹਾਰਾਜ) © Copyright - The Kalgidhar Trust - Baru Sahib Produced at - Eternal Voice Studios, Rajouri Garden, New Delhi Book Reference: Gurmukh Pyare - Sant Attar Singh Ji, Mastuana Sahib Wale Written By - Sant Teja Singh ji, M.A., L.L.B. (Punjab), A.M. (Harvard) Voice Over Artist - Mangat Ram, Himmat Singh (Student of Akal Gurmat Vidyala, Cheema Sahib) Audio Recordist & Music Composition - J.S. Gurdas Video Editing - Satnam Singh Image Compilation - Manmeet Singh You can also listen these Sakhis at the BaruNet Mobile app & all Music and Podcast platforms.

    Samarpan - Jeevan Katha | Audio Book | Sant Attar Singh Ji, Mastuana Sahib Wale

    Play Episode Listen Later Aug 30, 2024 1:58


    #SantAttarSinghJi #MastuanaSahibWale #AudioBook ਸਮਰਪਣ ਇਹ ਪੁਸਤਕ ਦਾਸ ਆਪਣੀ ਮਾਤਾ ਰਾਮ ਕੌਰ ਜੀ ਦੇ ਸਮਰਪਣ ਕਰਦਾ ਹੈ, ਜਿਨ੍ਹਾਂ ਦੇ ਪ੍ਰੇਮ, ਸਿਦਕ ਅਤੇ ਸੰਤੋਖ ਨੇ ਦਾਸ ਨੂੰ ਸਿੱਖੀ ਮੰਡਲ ਵਿੱਚ “ਸਾਬਤ ਸੂਰਤਿ ਦਸਤਾਰ ਸਿਰਾ" ਰੱਖ ਕੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਆਵਨ ਦਾ ਅਵਸਰ ਬਖਸ਼ਿਆ । ਜਿਨ੍ਹਾਂ ਦੇ ਪਵਿੱਤਰ ਹਸਤ ਕੰਵਲਾਂ ਦੁਆਰਾ, ਤਰਨਤਾਰਨ ਸਾਹਿਬ ਮਾਈ ਰਾਮ ਕੌਰ ਦੇ ਬੁੰਗੇ ਸਾਰੇ ਪ੍ਰਵਾਰ ਨੇ ਅੰਮ੍ਰਿਤ ਛਕਿਆ ਅਤੇ ਦਾਸ ਦੇ ਹਿਰਦੇ ਵਿੱਚ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘਰ ਦਾ ਗੋਲਾ ਬਣਨ ਦਾ ਬੀਜ ਬੀਜਿਆ ਗਿਆ। ਤੇਜਾ ਸਿੰਘ

    Joti Jot Rali | Sakhi - 65 | Sant Attar Singh Ji Mastuana Wale

    Play Episode Listen Later Oct 8, 2022 1:35


    #SantAttarSinghji #Sakhi ਜੋਤੀ ਜੋਤਿ ਰਲੀ ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥ (੮੪੬) ਸੰਤ ਅਤਰ ਸਿੰਘ ਜੀ ਮਹਾਰਾਜ ਹਰ ਸਮੇਂ ਨਾਮ ਵਿੱਚ ਲੀਨ ਰਹਿੰਦੇ। ਆਪ ਨੇ ਸਾਰੀ ਮਾਨਵਤਾ ਨੂੰ ਬਿਨਾਂ ਕਿਸੇ ਜਾਤ-ਪਾਤ ਜਾਂ ਰੂਪ-ਰੰਗ ਦੇ ਵਿਤਕਰੇ ਤੋਂ ਗੁਰੂ ਨਾਨਕ ਦਾ ਉਪਦੇਸ਼ ਦ੍ਰਿੜ੍ਹਾ ਕੇ ਨਾਮ ਜਪਾਇਆ। ਸਾਰੀ ਸ੍ਰਿਸ਼ਟੀ ਦੇ ਦੁੱਖ ਹਰਨ ਲਈ ਸੰਤ ਜੀ ਮਹਾਰਾਜ ਨੇ ਆਪਣੇ ਸਰੀਰ ਨੂੰ ਸਰਪ (ਸੱਪ) ਤੋਂ ਡਸਾ ਕੇ ਗੁਪਤ ਬਲੀਦਾਨ ਕਰ ਦਿੱਤਾ। ਆਪ ੨ ਫਰਵਰੀ ੧੯੨੭ ਨੂੰ ਸੰਗਰੂਰ ਵਿਖੇ ਜੋਤੀ ਜੋਤਿ ਸਮਾ ਗਏ। ਕੁਝ ਦਿਨਾਂ ਬਾਅਦ ਭਾਈ ਹਰਨਾਮ ਸਿੰਘ ਗ੍ਰੰਥੀ ਬੜੇ ਵੈਰਾਗ ਵਿੱਚ ਆ ਗਏ। ਸੰਤ ਮਹਾਰਾਜ ਨੇ ਦਰਸ਼ਨ ਦੇ ਕੇ ਦਿਲਾਸਾ ਦਿੱਤਾ ਤੇ ਕਿਹਾ, "ਧਰਮ ਦੀ ਹਾਨੀ ਦੇਖ ਕੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਨੂੰ ਇਹ ਗੁਪਤ ਬਲੀਦਾਨ ਕਰਨਾ ਪਿਆ ਪਰ ਅਸੀਂ ਸੇਵਕਾਂ ਦੇ ਸਦਾ ਹੀ ਅੰਗ ਸੰਗ ਹਾਂ:" ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥ (੨੭੩) --- Send in a voice message: https://anchor.fm/sant-attar-singh-ji/message

    Sohna ate Uttam Tareeka | Sakhi - 64 | Sant Attar Singh Ji Mastuana Wale

    Play Episode Listen Later Oct 1, 2022 1:37


    #SantAttarSinghji #Sakhi ਸੋਹਣਾ ਅਤੇ ਉੱਤਮ ਤਰੀਕਾ ਵਾਹਿਗੁਰੂ ਗੁਰਮੰਤ੍ਰ ਹੈ ਜਪੁ ਹਉਮੈ ਖੋਈ ॥ ਇੱਕ ਵਾਰ ਸੰਤ ਗਿਆਨੀ ਸੁੰਦਰ ਸਿੰਘ ਜੀ (ਭਿੰਡਰਾਂ ਵਾਲੇ) ਜਦੋਂ ਮਸਤੂਆਣੇ ਆਏ ਤਾਂ ਪਰਸਪਰ ਬ੍ਰਹਮ-ਵਿਚਾਰ ਕਰਦਿਆਂ ਹੋਇਆਂ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਬਚਨ ਕੀਤੇ, "ਗਿਆਨੀ ਸੁੰਦਰ ਸਿੰਘ ਜੀ! ਅਸੀਂ ਤਾਂ ਗੁਰਮੰਤ੍ਰ ਦੇ ਆਸਰੇ ਚਿੰਤਨ (ਸੰਸਾਰ) ਤੋਂ ਅਚਿੰਤ ਹੁੰਦੇ ਹੋਏ ਆਪਣੇ ਨਿਜ-ਸਰੂਪ (ਨਿਰਾਕਾਰ) ਵਿੱਚ ਬਿਰਤੀ ਲੀਨ ਕਰਨ ਦਾ ਤਰੀਕਾ ਕਰਦੇ ਹਾਂ। ਤੁਸੀਂ ਬਲੀ ਪੁਰਖ ਗਿਆਨ ਆਸਰੇ ਮਨ ਨੂੰ ਚਿੰਤਾ ਤੋਂ ਅਚਿੰਤ ਕਰਕੇ, ਚਿੰਤਾ ਅਚਿੰਤਾ ਰਹਿਤ ਅਤੇ ਇਹਨਾਂ ਦੇ ਦੁੰਦਾਭਾਵ ਕਰਕੇ, ਸਵੈ ਅਨੁਭਵ ਪ੍ਰਕਾਸ਼ ਸਰੂਪ ਵਿੱਚ ਲੀਨ ਹੁੰਦੇ ਹੋ।" ਸੰਤ ਗਿਆਨੀ ਸੁੰਦਰ ਸਿੰਘ ਜੀ ਨੇ ਕਿਹਾ, "ਮਹਾਰਾਜ! ਆਪ ਜੀ ਦਾ ਜੋ ਗੁਰ-ਮੰਤਰ ਕਰਕੇ ਨਿਰ ਆਧਾਰ ਹੋਣ ਦਾ ਤਰੀਕਾ ਹੈ, ਇਹੋ ਸਭ ਤੋਂ ਸੋਹਣਾ ਤੇ ਉੱਤਮ ਤਰੀਕਾ ਹੈ": ਚਿੰਤਾ ਭੀ ਆਪਿ ਕਰਾਇਸੀ ਅਚਿੰਤੁ ਭਿ ਆਪੇ ਦੇਇ ॥ (੧੩੭੬) ਚਿੰਤਾ ਮੂਲਿ ਨ ਹੋਵਈ ਅਚਿੰਤੁ ਵਸੈ ਮਨਿ ਆਇ ॥ (੫੮੭) --- Send in a voice message: https://anchor.fm/sant-attar-singh-ji/message

    Mitth Bolrha Ji Har(i) Sajan Suami Mora | Sakhi - 63 | Sant Attar Singh Ji Mastuana Wale

    Play Episode Listen Later Sep 24, 2022 3:16


    #SantAttarSinghji #Sakhi 'ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ' ਜੋ ਵੀ ਗੁਰਮੁੱਖ ਪਿਆਰੇ ਨਾਮ-ਬਾਣੀ ਸਿਮਰਨ ਕਰਕੇ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਹਨ, ਉਹ ਉਸ ਦਾ ਹੀ ਰੂਪ 'ਮਿਠ ਬੋਲੜਾ ਜੀ' ਹੋ ਜਾਂਦੇ ਹਨ। ਮਿੱਠ ਬੋਲੜਾ ਉਹ ਹੀ ਹੋ ਸਕਦਾ ਹੈ, ਜਿਸ ਨੇ ਹਉਮੈ ਮਾਰ ਕੇ ਆਪਣਾ ਦੇਹ ਅਭਿਮਾਨ ਉੱਕਾ ਹੀ ਮਿਟਾ ਦਿੱਤਾ ਹੈ। ਪੋਠੋਹਾਰ (ਪਾਕਿਸਤਾਨ) ਵਿੱਚ ਸਿੰਘ ਸਭਾ ਲਹਿਰ ਬੜੇ ਜ਼ੋਰਾਂ 'ਤੇ ਚਲ ਰਹੀ ਸੀ। ਉਥੇ ਇੱਕ ਪਰਮ ਹੰਸ ਸਾਧੂ ਨੇ ਸਿਰ ਮੂੰਹ ਦੇ ਵਾਲ ਕੱਟੇ ਹੋਏ ਸਨ। ਇੱਕ ਸਿੰਘ ਸਭੀਆ ਲੀਡਰ ਪਰਮ ਹੰਸ ਸਾਧੂ ਨੂੰ ਕਹਿਣ ਲੱਗਾ ਕਿ ਤੂੰ ਵਾਹਿਗੁਰੂ ਦੀ ਬਖਸ਼ੀ ਹੋਈ ਅਮਾਨਤ ਨੂੰ ਕਿਉਂ ਕੱਟਿਆ ਹੋਇਆ ਹੈ? ਸਾਧੂ ਕਹਿਣ ਲੱਗਾ, "ਯਹ ਮੇਰੀ ਖੇਤੀ ਹੈ। ਚਾਹੇ ਮੈਂ ਇਸੇ ਕਾਟੂੰ ਯਾ ਰਖੂੰ।" ਇਸ ਗੱਲ 'ਤੇ ਉਨ੍ਹਾਂ ਦੋਨਾਂ ਵਿੱਚ ਬਹੁਤ ਵਾਦ-ਵਿਵਾਦ ਹੋ ਗਿਆ ਪਰ ਲੋਕਾਂ ਨੇ ਛੁਡਾ ਦਿੱਤਾ। ਸ਼ਾਮ ਦੇ ਵਕਤ ਉਹੀ ਸਿੰਘ ਸਭੀਆ ਲੀਡਰ ਸੰਤ ਅਤਰ ਸਿੰਘ ਜੀ ਮਹਾਰਾਜ ਕੋਲ ਬੈਠਾ ਹੋਇਆ ਸੀ। ਪਰਮ ਹੰਸ ਸਾਧੂ ਸਾਮ੍ਹਣਿਓ ਲੰਘਿਆ। ਉਸ ਲੀਡਰ ਨੇ ਕਿਹਾ, "ਆਓ ਸੰਤ ਜੀ, ਸਾਡੇ ਕੋਲ ਵੀ ਆ ਕੇ ਬੈਠ ਜਾਓ।" ਸਾਧੂ ਦਾ ਕ੍ਰੋਧ ਅਜੇ ਠੰਡਾ ਨਹੀਂ ਸੀ ਹੋਇਆ। ਉਸ ਨੇ ਬੜੇ ਗੁੱਸੇ ਵਿੱਚ ਕਿਹਾ, "ਤੇਰੇ ਕੁੱਤੇ ਕੇ ਪਾਸ ਹਮ ਨਹੀਂ ਬੈਠਤੇ।" ਇਹ ਸੁਣ ਕੇ ਸੰਤ ਜੀ ਨੇ ਬੜੇ ਪ੍ਰੇਮ ਨਾਲ ਇਹ ਇਲਾਹੀ ਬਚਨ ਕਹੇ, "ਆਓ ਸੰਤ ਜੀ, ਅਸੀਂ ਗੁਰੂ ਨਾਨਕ ਦੇ ਕੁੱਤੇ ਹਾਂ, ਸਾਡੇ ਕੋਲ ਹੀ ਬੈਠ ਜਾਓ।" ਇਸ ਇਲਾਹੀ ਮਿੱਠੀ ਆਵਾਜ਼ ਨੇ ਸਾਧੂ ਦੇ ਹਿਰਦੇ ਨੂੰ ਐਸੇ ਪ੍ਰੇਮ ਨਾਲ ਵਿੰਨ੍ਹ ਦਿੱਤਾ ਕਿ ਉਹ ਸੰਤਾਂ ਦੇ ਚਰਨਾਂ 'ਤੇ ਢਹਿ ਪਿਆ ਤੇ ਪ੍ਰੇਮ ਨਾਲ ਬੇਨਤੀ ਕੀਤੀ ਕਿ ਮਹਾਰਾਜ, ਮੈਨੂੰ ਵੀ ਅੰਮ੍ਰਿਤ ਛਕਾ ਕੇ ਗੁਰੂ ਕਲਗੀਆਂ ਵਾਲੇ ਦੇ ਜਹਾਜ਼ ਚੜ੍ਹਾਓ। ਉਸ ਨੇ ਸੰਤ ਜੀ ਮਹਾਰਾਜ ਪਾਸੋਂ ਅੰਮ੍ਰਿਤ ਛਕਿਆ ਤੇ ਸਿੰਘ ਸਜ ਗਿਆ। ਇੱਕ ਵਾਰੀ ਸੰਤ ਜੀ ਮਹਾਰਾਜ ਰੇਲ ਗੱਡੀ ਵਿੱਚ ਆਪਣੇ ਸੇਵਕਾਂ ਨਾਲ ਸਫ਼ਰ ਕਰ ਰਹੇ ਸੀ ਤਾਂ ਉਸ ਡੱਬੇ ਵਿੱਚ ਕੁਝ ਆਦਮੀ ਹੁੱਕਾ ਪੀ ਰਹੇ ਸਨ। ਸੇਵਕਾਂ ਨੇ ਹੁੱਕਾ ਬੰਦ ਕਰਨ ਲਈ ਕਿਹਾ ਤਾਂ ਉਨ੍ਹਾਂ ਵਿੱਚ ਝਗੜਾ ਹੋ ਗਿਆ। ਸੰਤ ਜੀ ਮਹਾਰਾਜ ਬੜੇ ਪ੍ਰੇਮ ਨਾਲ ਬੋਲੇ, "ਪ੍ਰੇਮੀਓ! ਹੁੱਕਾ ਨੁਕਸਾਨ ਕਰਦਾ ਹੈ, ਇਸ ਨੂੰ ਛੱਡ ਦਿਓ।" ਸੰਤਾਂ ਦੇ ਇਹ ਮਿੱਠੇ ਬਚਨ ਉਨ੍ਹਾਂ ਦੇ ਹਿਰਦੇ ਵਿੱਚ ਵਸ ਗਏ। ਉਨ੍ਹਾਂ ਨੇ ਉਸੇ ਵੇਲੇ ਹੁੱਕੇ ਗੱਡੀ ਤੋਂ ਬਾਹਰ ਸੁੱਟ ਦਿੱਤੇ ਅਤੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਪਿੰਡ ਵਿੱਚ ਚਰਨ ਪਾਓ, ਅਸੀਂ ਵੀ ਅੰਮ੍ਰਿਤ-ਪਾਨ ਕਰਾਂਗੇ। ਬੇਨਤੀ ਮੰਨ ਕੇ ਸੰਤ ਜੀ ਮਹਾਰਾਜ ਉਨ੍ਹਾਂ ਦੇ ਪਿੰਡ ਗਏ ਅਤੇ ਗੁਰੂ ਕਲਗੀਆਂ ਵਾਲੇ ਦਾ ਬਖਸ਼ਿਆ ਹੋਇਆ ਅੰਮ੍ਰਿਤ ਸਾਰੇ ਪਿੰਡ ਨੂੰ ਛਕਾਇਆ। --- Send in a voice message: https://anchor.fm/sant-attar-singh-ji/message

    Simran Abhiyaas | Sakhi - 62 | Sant Attar Singh Ji Mastuana Wale

    Play Episode Listen Later Sep 17, 2022 1:22


    #SantAttarSinghji #Sakhi ਸਿਮਰਨ ਅਭਿਆਸ ਇੱਕ ਦਿਨ ਸੰਤ ਗਿਆਨੀ ਸੁੰਦਰ ਸਿੰਘ ਜੀ (ਭਿੰਡਰਾਂ ਵਾਲਿਆਂ) ਨੇ ਫ਼ੁਰਮਾਇਆ ਕਿ ਸਤਿਗੁਰੂ ਜੀ ਦੀ ਮਿਹਰ ਹੋਵੇ ਤਾਂ ਇੱਕ-ਰਸ ਸਿਮਰਨ ਕਰਕੇ ਆਪਣੇ ਆਪ ਅਗਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਇਸ ਲਈ ਇੱਕ-ਰਸ ਸਿਮਰਨ ਹੀ ਕਰਨਾ ਚਾਹੀਦਾ ਹੈ। ਸੰਤ ਅਤਰ ਸਿੰਘ ਜੀ ਨੇ ਫ਼ੁਰਮਾਇਆ, "ਇਹ ਠੀਕ ਹੈ। ਪਹਿਲਾਂ ਆਦਮੀ ਉੱਚੀ-ਉੱਚੀ ਸਿਮਰਨ ਕਰਦਾ ਹੈ ਜਾਂ ਗੁਰਬਾਣੀ ਪੜ੍ਹਦਾ ਹੈ, ਫਿਰ ਬੁੱਲ੍ਹ ਨਹੀਂ ਹਿਲਦੇ, ਇਕੱਲੀ ਜੀਭ ਹੀ ਨਾਮ-ਅਭਿਆਸ ਕਰਦੀ ਰਹਿੰਦੀ ਹੈ। ਅਗਲੀ ਅਵਸਥਾ ਵਿੱਚ ਜੀਭ ਤੇ ਕੰਠ ਵੀ ਹਿੱਲਣੋਂ ਹਟ ਜਾਂਦੇ ਹਨ। ਸਦਾ ਕਰਤਾਰ ਨਾਲ ਲਿਵ ਜੁੜੀ ਰਹਿੰਦੀ ਹੈ। ਹਰ ਇੱਕ ਰੋਮ ਵਿੱਚੋਂ ਵਾਹਿਗੁਰੂ ਦੀ ਧੁਨੀ ਸੁਣਦੀ ਹੈ। ਇੱਥੋਂ ਤੱਕ ਕਿ ਸਾਰਾ ਸੰਸਾਰ ਤੇ ਹਰ ਸ਼ੈਅ ਵਾਹਿਗੁਰੂ ਅਲਾਪਦੀ ਸੁਣਾਈ ਦਿੰਦੀ ਹੈ: ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥ ਰਾਮ ਬਿਨਾ ਕੋ ਬੋਲੈ ਰੇ ॥ (੯੮੮) --- Send in a voice message: https://anchor.fm/sant-attar-singh-ji/message

    Akaal Purakh Sarab Viyapi Hai | Sakhi - 61 | Sant Attar Singh Ji Mastuana Wale

    Play Episode Listen Later Sep 10, 2022 1:38


    #SantAttarSinghji #Sakhi ਅਕਾਲ ਪੁਰਖ ਸਰਬ ਵਿਆਪੀ ਹੈ ਇੱਕ ਦਿਨ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਸੰਤ ਗਿਆਨੀ ਸੁੰਦਰ ਸਿੰਘ ਜੀ (ਭਿੰਡਰਾਂ ਵਾਲਿਆਂ) ਨੇ ਪੁੱਛਿਆ, "ਸੱਚੇ ਪਾਤਸ਼ਾਹ! ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਜੀਵ ਚੰਦਰਮਾਂ ਦੀ ਕਿਰਨ ਜਾਂ ਬੱਦਲ ਦੀ ਧਾਰ ਦੁਆਰਾ ਧਰਤੀ 'ਤੇ ਆ ਕੇ ਅਨਾਜ ਰੂਪ ਹੋ ਜਾਂਦਾ ਹੈ। ਫੇਰ ਇਸ ਤੇ ਇਸਤਰੀ-ਪੁਰਖਾਂ ਦੇ ਖਾਣੇ ਤੇ ਰੱਤ ਜਾਂ ਧਾਤ ਰੂਪ ਹੋ ਕੇ ਦੇਹਾਕਾਰ ਹੁੰਦਾ ਹੈ। ਇਸ ਬਾਰੇ ਵਿੱਚਾਰ ਦੱਸੋ।" ਸੰਤ ਜੀ ਨੇ ਫ਼ੁਰਮਾਇਆ, "ਗਿਆਨੀ ਸਿੰਘ ਜੀ, ਜਿਵੇਂ ਅਕਾਸ਼ ਸਾਰੇ ਸਥਾਨਾਂ ਵਿੱਚ ਹੈ ਪਰ ਜਿੱਥੇ ਕੰਧਾਂ ਕੱਢ ਕੇ ਛੱਤ ਦੇਈਏ, ਉੱਥੇ ਉਸ ਦਾ ਨਾਮ ਮਟਾਕਾਸ਼ (ਅਥਵਾ ਮਿੱਟੀ ਦੀਆਂ ਕੰਧਾਂ ਵਿੱਚ ਘਿਰਿਆ ਹੋਇਆ ਆਕਾਸ਼) ਪੈ ਜਾਂਦਾ ਹੈ। ਇਸੇ ਤਰ੍ਹਾਂ ਹੀ ਅਬਿਨਾਸ਼ੀ ਅਕਾਲ ਪੁਰਖ ਸਾਰੇ ਵਿਆਪਕ ਹੈ। ਰਕਤ-ਬਿੰਦ ਵੀ ਉਸੇ ਦੇ ਆਸਰੇ ਕਾਇਮ ਹੈ ਅਤੇ ਦੇਹ ਬਣ ਜਾਂਦੀ ਹੈ। ਮਾਤਾ ਦੇ ਗਰਭ ਵਿੱਚ ਵੀ ਅਤੇ ਨਵੇਂ ਜੀਵ ਵਿੱਚ ਵੀ ਖਾਲਕ ਹੈ। ਸਾਰੇ ਵਿਆਪਕ ਹੋਣ ਕਰਕੇ ਕਿਤੋਂ ਆਉਂਦਾ ਨਹੀਂ। ਕੇਵਲ ਦੇਹੀ ਬਣਨ ਕਰਕੇ 'ਜੀਵ' ਨਾਮ ਪੈ ਜਾਂਦਾ ਹੈ": ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ (੧੪੨੭) --- Send in a voice message: https://anchor.fm/sant-attar-singh-ji/message

    Panth Di Tarakki | Sakhi - 60 | Sant Attar Singh Ji Mastuana Wale

    Play Episode Listen Later Sep 3, 2022 1:30


    #SantAttarSinghji #Sakhi ਪੰਥ ਦੀ ਤਰੱਕੀ ਫ਼ਿਰੋਜ਼ਪੁਰ ਵਿੱਚ ਸਿੱਖ ਐਜੂਕੇਸ਼ਨਲ ਕਾਨਫਰੰਸ ਦੌਰਾਨ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਫ਼ੁਰਮਾਇਆ ਕਿ ਪੰਥ ਦੀ ਤਰੱਕੀ ਉਦੋਂ ਹੋਵੇਗੀ ਜਦੋਂ: ੧. ਅੰਮ੍ਰਿਤ ਵੇਲੇ ਸਵਾ ਪਹਿਰ ਦੇ ਤੜਕੇ ਹਰੇਕ ਪਿੰਡ, ਨਗਰ, ਕਸਬੇ, ਸ਼ਹਿਰ ਆਦਿਕ ਦੀਆਂ ਖੂਹੀਆਂ 'ਤੇ ਸਾਧ-ਸੰਗਤ ਦੇ ਡੋਲ ਖੜਕਣਗੇ ਅਥਵਾ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਜਾਵੇਗਾ ਅਤੇ 'ੴਸਤਿਨਾਮੁ' ਦੀ ਧੁਨੀ ਉੱਠੇਗੀ। ੨. ਗੁਰੂ ਖ਼ਾਲਸੇ ਦਾ ਇੱਕ ਹੀ ਖ਼ਜ਼ਾਨਾ ਹੋਵੇਗਾ। ਸੰਗਤਾਂ, ਆਸ਼ਰਮਾਂ ਅਤੇ ਪੰਥਕ ਕਾਰਜਾਂ ਲਈ ਆਪਣਾ ਦਸਵੰਧ, ਕਾਰ ਭੇਟ ਆਦਿਕ ਇਸ ਖ਼ਜ਼ਾਨੇ ਵਿੱਚ ਹਰ ਸਾਲ ਜਾਂ ਹਰ ਮਹੀਨੇ ਜਮ੍ਹਾਂ ਕਰਾਉਣਗੀਆਂ। ਮੰਗਣ ਨਾਲ ਖ਼ਾਲਸੇ ਦੇ ਨਿਰਭੈ ਅਤੇ ਬੇਪ੍ਰਵਾਹ ਹਿਰਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ। ੩. ਪੰਥ ਦੇ ਸਾਰੇ ਅੰਗ ਨਾਮ ਜਪਣਗੇ ਅਤੇ ਹਰੀ-ਕੀਰਤਨ ਨੂੰ ਮੁੱਖ ਕਾਰ ਸਮਝਣਗੇ ਤੇ ਆਪਣੇ ਸਾਰੇ ਕਾਰੋਬਾਰ ਗੁਰਮੁਖੀ ਅੱਖਰਾਂ ਦੁਆਰਾ ਚਲਾਉਣਗੇ। --- Send in a voice message: https://anchor.fm/sant-attar-singh-ji/message

    Sansaar Vishay Vikaaran Di Bhatthi Vich Bhujh Riha Hai | Sakhi - 59 | Sant Attar Singh Ji

    Play Episode Listen Later Aug 27, 2022 1:24


    #SantAttarSinghji #Sakhi ਸੰਸਾਰ ਵਿਸ਼ੇ-ਵਿਕਾਰਾਂ ਦੀ ਭੱਠੀ ਵਿਚ ਭੁੱਜ ਰਿਹਾ ਹੈ ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥ (੧੫੬) ਸੰਤ ਅਤਰ ਸਿੰਘ ਜੀ ਮਹਾਰਾਜ ਰਾਤ ਨੂੰ ਬਾਰਾਂ ਵਜੇ ਤੋਂ ਪਿੱਛੋਂ ਉਬੜਵਾਹੇ ਉੱਠ, ਇਸ਼ਨਾਨ ਕਰ, ਸਮਾਧੀ ਸਥਿਤ ਹੋ, ਨਾਮ-ਸਿਮਰਨ ਵਿੱਚ ਜੁੜ ਜਾਂਦੇ। ਸੇਵਕਾਂ ਦੇ ਪੁੱਛਣ 'ਤੇ ਸੰਤਾਂ ਨੇ ਕਿਹਾ, "ਭਾਈ! ਜਿਸ ਵੇਲੇ ਅਸੀਂ ਰਾਤ ਬਿਰਾਜਦੇ ਹਾਂ, ਸਾਨੂੰ ਸੰਸਾਰ ਦਾਣਿਆਂ ਵਾਂਗੂੰ ਵਿਸ਼ੇ-ਵਿਕਾਰਾਂ ਦੀ ਭੱਠੀ ਵਿੱਚ ਭੁੱਜ ਰਿਹਾ ਅਨੁਭਵ ਹੁੰਦਾ ਹੈ। ਇਹ ਕਸ਼ਟ ਸਾਡੇ ਕੋਲੋਂ ਸਹਾਰਿਆ ਨਹੀਂ ਜਾਂਦਾ। ਇਸ ਲਈ ਕਰਤਾਰ ਅੱਗੇ ਅਰਦਾਸ ਕਰਦੇ ਹਾਂ: ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥ ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥ (੮੫੩) --- Send in a voice message: https://anchor.fm/sant-attar-singh-ji/message

    Jathebandi Di Jugat | Sakhi - 58 | Sant Attar Singh ji Mastuana Wale

    Play Episode Listen Later Aug 20, 2022 2:23


    #SantAttarSinghji #Sakhi ਜਥੇਬੰਦੀ ਦੀ ਜੁਗਤ ਇੱਕ ਵਾਰ ਪੰਥ ਦੇ ਉੱਘੇ ਲੀਡਰ, ਸੰਤ ਅਤਰ ਸਿੰਘ ਜੀ ਨੂੰ ਬੇਨਤੀ ਕਰਨ ਲੱਗੇ ਕਿ ਮਹਾਰਾਜ, ਧੜੇਬੰਦੀ ਨੇ ਪੰਥ ਦੀ ਜਿੱਤ 'ਤੇ ਪਾਣੀ ਫੇਰ ਦਿੱਤਾ ਹੈ। ਕੋਈ ਉਪਾਓ ਦੱਸੋ ਕਿ ਸਾਰਾ ਪੰਥ ਇਕੱਠਾ ਹੋ ਜਾਵੇ। ਪੰਥ ਨੂੰ ਧੜੇਬੰਦੀ ਤੋਂ ਮੁਕਤ ਕਰਾਉਣ ਲਈ ਸੰਤ ਜੀ ਨੇ ਫ਼ੁਰਮਾਇਆ, "ਜੇ ਪਹਿਲਾਂ ਸਾਰੀ ਜਥੇਬੰਦੀ ਨਾਮ-ਬਾਣੀ ਸਿਮਰਨ ਦੇ ਆਸਰੇ ਪੱਕੀ ਹੁੰਦੀ ਤਾਂ ਕੋਈ ਤਾਕਤ ਇਨ੍ਹਾਂ ਨੂੰ ਪਾੜ ਕੇ ਕਾਰਜਾਂ ਵਿੱਚ ਵਿਘਨ ਨਹੀਂ ਸੀ ਪਾ ਸਕਦੀ। ਸਾਰੇ ਧੜਿਆਂ ਦੇ ਮੁਖੀ ਸੱਜਨ ਅਕਾਲ ਤਖ਼ਤ ਸਾਹਿਬ 'ਤੇ ਇਕੱਠੇ ਹੋ ਕੇ ਕੀਰਤਨ ਕਰਿਆ ਕਰਨ, ਗੁਰਸ਼ਬਦ ਮੇਲ ਕਰਵਾ ਦੇਵੇਗਾ।" ਇਹ ਸੁਣ ਉਨ੍ਹਾਂ ਨੇ ਸੰਤਾਂ ਨੂੰ ਕਿਹਾ ਕਿ ਇਹ ਬੜਾ ਕਠਿਨ ਕੰਮ ਹੈ। ਕੋਈ ਅਮਲੀ ਉਪਾਓ ਦੱਸੋ। ਸੰਤਾਂ ਨੇ ਬੜੇ ਜਲਾਲ ਵਿੱਚ ਆ ਕੇ ਕਿਹਾ, "ਖ਼ਾਲਸਾ ਜੀ! ਦੁੱਧ ਵੀ ਤੁਹਾਡਾ, ਖੰਡ ਵੀ ਤੁਹਾਡੀ, ਅਸੀਂ ਤਾਂ ਉਂਗਲ ਫੇਰਨੀ ਜਾਣਦੇ ਹਾਂ। ਗੁਰਮਤਿ ਜੁਗਤ ਇਹ ਹੈ ਕਿ ਜਦੋਂ ਤੁਸੀਂ ਸਾਰੇ ਰਲ ਕੇ ਬਗੈਰ ਲਿਹਾਜ ਦੇ, ਬਾਣੀ ਵਿੱਚ ਢਲੇ ਹੋਏ, ਪੰਜ ਗੁਰਸਿੱਖ (ਪਿਆਰੇ) ਅਤੇ ਇੱਕ ਗੁਰਮੁਖ ਸਾਖੀ (ਗ੍ਰੰਥੀ) ਚੁਣ ਲਵੋਗੇ ਤੇ ਇਨ੍ਹਾਂ ਦੇ ਹੁਕਮ ਵਿੱਚ ਜਿਸ ਕੰਮ ਨੂੰ ਗੁਰੂ ਕੀ ਤਾਬੇ ਗੁਰਮਤਾ ਕਰਕੇ ਹੱਥ ਪਾਵੋਗੇ, ਫ਼ਤਹਿ ਹੋਵੇਗਾ। ਪਰ ਇਹ ਨਾ ਹੋਵੇ ਕਿ ਅੱਜ ਕੋਠੇ ਚਾੜ੍ਹ ਦਿੱਤਾ ਤੇ ਕੱਲ੍ਹ ਪੌੜੀ ਖਿੱਚ ਲਈ। ਜਦ ਤੱਕ ਇਹ ਪ੍ਰੇਮੀ ਜਿਉਂਦੇ ਰਹਿਣ ਤੇ ਰਹਿਤ-ਮਰਿਯਾਦਾ ਵਿੱਚ ਪੱਕੇ ਰਹਿਣ, ਤਦ ਤੱਕ ਪੰਥ ਇਨ੍ਹਾਂ ਦੀ ਆਗਿਆ ਵਿੱਚ ਰਹੇ।" ਸੰਤਾਂ ਦੇ ਇਹ ਸ਼ੁਭ ਬਚਨ ਅਜੇ ਤੀਕਰ ਜਮ੍ਹਾਂ ਹਨ: ਗਿਰਿ ਬਸੁਧਾ ਜਲ ਪਵਨ ਜਾਇਗੋ ਇਕਿ ਸਾਧ ਬਚਨ ਅਟਲਾਧਾ ॥ (੧੨੦੪) --- Send in a voice message: https://anchor.fm/sant-attar-singh-ji/message

    Gurmat Saniyas | Sakhi - 57 | Sant Attar Singh ji Mastuana Wale

    Play Episode Listen Later Aug 13, 2022 2:16


    #SantAttarSinghji #Sakhi ਗੁਰਮਤਿ ਸੰਨਿਆਸ ਸਿੰਧ ਦੇ ਦੌਰੇ ਸਮੇਂ ਦੋ ਦਿਨ ਗੱਡੀ ਦੇ ਸਫ਼ਰ ਵਿੱਚ ਕਿਸੇ ਨੇ ਵੀ ਪ੍ਰਸ਼ਾਦਾ ਨਾ ਛਕਿਆ। ਜਿਸ ਗੁਰਦੁਆਰੇ ਰਾਤ ਠਹਿਰੇ, ਉੱਥੇ ਸੰਤਾਂ ਨੇ ਤਾਂ ਜੁਗਤ ਨਾਲ ਅਲਪ-ਅਹਾਰ ਹੀ ਕੀਤਾ ਪਰ ਸੇਵਕਾਂ ਨੇ ਰੱਜ-ਰੱਜ ਦੋ ਦਿਨ ਦੀਆਂ ਕਸਰਾਂ ਕੱਢੀਆਂ ਅਤੇ ਸਵੇਰੇ ਪੰਜ ਵਜੇ ਤੱਕ ਸੁੱਤੇ ਰਹੇ। ਸੰਤ ਜੀ ਮਹਾਰਾਜ ਆਪਣੇ ਨੇਮ ਅਨੁਸਾਰ ਅੰਮ੍ਰਿਤ ਵੇਲੇ ਇੱਕ ਵਜੇ ਜਾਗ, ਇਸ਼ਨਾਨ ਕਰ, ਨਿੱਤਨੇਮ ਸਿਮਰਨ ਵਿੱਚ ਜੁੱਟ ਗਏ। ਪੰਜ ਵਜੇ ਸਭ ਨੂੰ ਆਪ ਨੇ ਜਗਾਇਆ ਅਤੇ ਸਮਝਾਇਆ, "ਪ੍ਰੇਮੀਓ! ਫ਼ਕੀਰੀ (ਗੁਰਮਤਿ ਮਾਰਗ) ਬੜੀ ਦੂਰ ਹੈ। ਜਦ ਤੱਕ ਸਿਮਰਨ ਅਤੇ ਸੇਵਾ ਦੇ ਆਸਰੇ ਨਾਮ ਰੂਪ ਹੋ ਕੇ ਸਰੀਰ ਤੋਂ ਉੱਤੇ ਉੱਠ ਕੇ ਪਾਰ ਨਾ ਹੋ ਜਾਵੇ, ਫ਼ਕੀਰ (ਗੁਰਮਤਿ ਮਾਰਗ ਦਾ ਪਾਂਧੀ) ਨਹੀਂ ਬਣਦਾ। ਅਸੀਂ ਤਾਂ ਥੋੜ੍ਹੇ ਜਿਹੇ ਦੁੱਖ ਨੂੰ ਦੁੱਖ ਮਨ ਲੈਂਦੇ ਹਾਂ ਅਤੇ ਸਰੀਰ ਦੇ ਅਧੀਨ ਹੋ ਕੇ ਸਤਿਗੁਰੂ ਦੇ ਹੁਕਮ ਨੂੰ ਭੁੱਲ ਜਾਂਦੇ ਹਾਂ। ਭਾਈ! ਫ਼ਕੀਰੀ ਬਾਣਾ ਧਾਰਨ ਦਾ ਤਾਂ ਇਹੀ ਗੁਣ ਹੈ ਕਿ ਘੱਟ ਤੋਂ ਘੱਟ ਭੇਖ (ਬਾਣਾ) ਦੀ ਲਾਜ ਕਰਕੇ ਹੀ ਹਰ ਵੇਲੇ ਸਤਿਗੁਰੂ ਦਾ ਹੁਕਮ ਯਾਦ ਰਹੇ। ਗੁਰਮਤਿ ਅਨੁਸਾਰ ਫਕੀਰੀ ਦੇ ਅਰਥ ਇਹ ਹਨ, ਫ: ਫਨਾਹ ਅਥਵਾ ਆਪਣੀ ਹਉਮੈ ਨੂੰ ਮਾਰਨਾ; ਕ: ਕਿਨਾਰੇ ਅਥਵਾ ਕਿਸੇ ਵੀ ਦੁਨਿਆਵੀ ਵਿਅਕਤੀ ਜਾਂ ਵਸਤੂ ਨਾਲ ਮੋਹ ਨਹੀਂ ਪਾਉਣਾ; ਰ: ਰਹਿਮਦਿਲ ਅਥਵਾ ਕੋਈ ਵੀ ਬੁਰਾ-ਭਲਾ ਕਹੇ ਤਾਂ ਮਨ ਵਿੱਚ ਉਸ ਦੇ ਪ੍ਰਤੀ ਵਾਹਿਗੁਰੂ ਅੱਗੇ ਅਰਦਾਸ ਹੀ ਕਰਨੀ ਹੈ ਅਤੇ ਗੁੱਸਾ ਨਹੀਂ ਕਰਨਾ।" --- Send in a voice message: https://anchor.fm/sant-attar-singh-ji/message

    Sikh Di Sahaita | Sakhi - 56 | Sant Attar Singh ji Mastuana Wale

    Play Episode Listen Later Aug 6, 2022 1:22


    ਸਿੱਖ ਦੀ ਸਹਾਇਤਾ ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ (੨੮੬) ਸੰਤ ਜੀ ਮਹਾਰਾਜ ਦੱਸਦੇ ਕਿ ਭਾਈ, ਗੁਰੂ ਸਿੱਖ ਦੀ ਇਸ ਤਰ੍ਹਾਂ ਸਹਾਇਤਾ ਕਰਦਾ ਹੈ, ਜਿਸ ਤਰ੍ਹਾਂ ਮਾਤਾ ਆਪਣੇ ਛੋਟੇ ਬੱਚੇ ਨੂੰ ਸੰਭਾਲਦੀ ਹੈ। ਜੇ ਰੋਵੇ ਅਤੇ ਆਖੇ ਨਾ ਲੱਗੇ ਤਾਂ ਝਿੜਕਦੀ ਹੈ, ਪਰ ਜੇ ਫੇਰ ਉਂਗਲ ਫੜ ਲਵੇ ਤਾਂ ਉਂਗਲ ਦੇ ਸਹਾਰੇ ਕੁੱਛੜ ਚੁੱਕ ਲੈਂਦੀ ਹੈ। ਏਸ ਤਰ੍ਹਾਂ ਜੇ ਸਿੱਖ ਗੁਰੂ ਦੀ ਉਂਗਲ ਫੜ ਲਵੇ ਤਾਂ ਗੁਰੂ ਸਿੱਖ ਨੂੰ ਗੋਦੀ ਵਿੱਚ ਲੈ ਲੈਂਦਾ ਹੈ ਨਹੀਂ ਤਾਂ ਸਿੱਖ ਆਪਣੇ ਹੱਠ ਵਿੱਚ ਪਿਆ ਰੋਈ ਜਾਂਦਾ ਹੈ: ਅੰਚਲਿ ਲਾਇ ਤਰਾਇਆ ਭਾਈ ਭਉਜਲੁ ਦੁਖੁ ਸੰਸਾਰੁ ॥ ਕਰਿ ਕਿਰਪਾ ਨਦਰਿ ਨਿਹਾਲਿਆ ਭਾਈ ਕੀਤੋਨੁ ਅੰਗੁ ਅਪਾਰੁ ॥ (੬੪੦) ਚਰਨ ਸਰਨ ਗੁਰੁ ਏਕ ਪੈਂਡਾ ਜਾਇ ਚਲ, ਸਤਿਗੁਰੁ ਕੋਟਿ ਪੈਂਡਾ ਆਗੇ ਹਇ ਲੇਤ ਹੈ । (ਭਾਈ ਗੁਰਦਾਸ ਜੀ) --- Send in a voice message: https://anchor.fm/sant-attar-singh-ji/message

    Ap Varge Kive Baniye | Sakhi - 55 | Sant Attar Singh ji Mastuana Wale

    Play Episode Listen Later Jul 30, 2022 1:37


    0000 --- Send in a voice message: https://anchor.fm/sant-attar-singh-ji/message

    Sidiya Dhaarna | Sakhi - 54 | Sant Attar Singh ji Mastuana Wale

    Play Episode Listen Later Jul 23, 2022 4:18


    #Sakhi #SantAttarSinghJi ਸਿੱਧੀਆਂ ਧਾਰਨਾਂ ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥ (੧੦੨) ਸੰਤ ਅਤਰ ਸਿੰਘ ਜੀ ਮਹਾਰਾਜ ਧੰਨ ਪੋਠੋਹਾਰ ਵਿੱਚ ਰਾਗਾਂ ਵਿੱਚ ਹੀ ਕੀਰਤਨ ਕਰਿਆ ਕਰਦੇ ਸਨ, ਕਿਉਂਕਿ ਉੱਥੋਂ ਦੇ ਸਿੱਖ ਰਾਗਾਂ ਨੂੰ ਸਮਝਦੇ ਸਨ। ਜਦੋਂ ਸੰਤ ਜੀ ਮਾਲਵੇ ਵਿੱਚ ਆਏ ਤਾਂ ਇੱਥੋਂ ਦੇ ਲੋਕ ਰਾਗਾਂ ਬਾਰੇ ਕੁਝ ਨਹੀਂ ਸੀ ਜਾਣਦੇ। ਜਦੋਂ ਵੀ ਕੋਈ ਧਾਰਮਿਕ ਦੀਵਾਨ ਹੁੰਦਾ ਅਤੇ ਕੋਈ ਰਾਗੀ ਰਾਗਾਂ ਵਿੱਚ ਕੀਰਤਨ ਕਰਦੇ ਤਾਂ ਮਾਲਵੇ ਦੇ ਲੋਕ ਕੁਝ ਨਹੀਂ ਸਮਝਦੇ ਸਨ ਅਤੇ ਉੱਠ ਕੇ ਚਲੇ ਜਾਂਦੇ ਸਨ। ਮਾਲਵੇ ਦੇ ਜਿਆਦਾਤਰ ਲੋਕ ਮੜ੍ਹੀ, ਮਸਾਣ, ਕਬਰਾਂ, ਖੁਆਜਾ ਅਤੇ ਗੁੱਗੇ-ਪੀਰਾਂ ਨੂੰ ਪੂਜਦੇ ਸਨ। ਉਹ ਲੋਕ ਬੜੀਆਂ ਹੀ ਗੰਦੀਆਂ ਬੋਲੀਆਂ ਵਿੱਚ ਆਪਣੀਆਂ ਹੀ ਬਣਾਈਆਂ ਧਾਰਨਾਂ ਵਿੱਚ ਗੰਦੇ ਗੀਤ ਗਾਉਂਦੇ ਸਨ। ਸੰਤ ਜੀ ਮਹਾਰਾਜ ਨੇ ਆਪਣੇ ਇਲਾਹੀ ਗਿਆਨ ਨਾਲ ਇਹ ਨਿਰਣਾ ਲਿਆ ਕਿ ਇਹ ਲੋਕ ਰਾਗਾਂ ਵਿੱਚ ਗੁਰਬਾਣੀ-ਕੀਰਤਨ ਰਾਹੀਂ ਸਿੱਖੀ ਨਾਲ ਨਹੀਂ ਜੁੜ ਸਕਦੇ। ਮਹਾਂਪੁਰਸ਼ਾਂ ਨੇ ਉਨ੍ਹਾਂ ਦੀਆਂ ਬੋਲੀਆਂ ਅਤੇ ਤਰਜਾਂ ਨੂੰ ਲੈ ਕੇ ਗੁਰਬਾਣੀ ਦਾ ਕੀਰਤਨ ਐਸੇ ਢੰਗ ਨਾਲ ਕੀਤਾ ਕਿ ਮਾਲਵੇ ਦੇ ਲੋਕ ਸਿੱਖੀ ਨਾਲ ਜੁੜਨ ਲੱਗ ਪਏ। ਉਨ੍ਹਾਂ ਨੇ ਪੁਰਾਣੀਆਂ ਕੁਰੀਤੀਆਂ ਅਤੇ ਵਹਿਮ-ਭਰਮ ਛੱਡ ਦਿੱਤੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਲੱਗ ਪਏ। ਇਸ ਸਿੱਧੀਆਂ ਧਾਰਨਾ ਦੇ ਕੀਰਤਨ ਨੇ ਮਾਲਵੇ ਦੇ ਲੋਕਾਂ ਦੇ ਹਿਰਦਿਆਂ ਨੂੰ ਐਸਾ ਹਲੂਣਾ ਦਿੱਤਾ ਕਿ ਉਹ ਲੋਕ ਸਿੱਖੀ ਵੱਲ ਪ੍ਰੇਰਿਤ ਹੋ ਕੇ ਅੰਮ੍ਰਿਤ ਛਕਣ ਲਗ ਪਏ। ਮਾਲਵੇ ਦੇ ਲੋਕਾਂ ਨੂੰ ਸਿੱਖੀ ਨਾਲ ਜੋੜਨ ਵਾਸਤੇ ਮਹਾਂਪੁਰਸ਼ਾਂ ਨੇ ਇਹ ਬਹੁਤ ਹੀ ਉੱਚਾ-ਸੁੱਚਾ ਅਤੇ ਸੌਖਾ ਢੰਗ ਲੱਭਿਆ। ਇਹ ਧਾਰਨਾਂ ਦੀ ਰਵਾਇਤ ਮਾਲਵੇ ਦੇ ਸੰਤਾਂ-ਮਹਾਂਪੁਰਸ਼ਾਂ ਨੇ ਅਪਨਾ ਲਈ ਅਤੇ ਧਾਰਨਾਂ ਵਿੱਚ ਕੀਰਤਨ ਕਰਨ ਦਾ ਮੁੱਢ ਬੱਝਿਆ। ਸੰਤ ਅਤਰ ਸਿੰਘ ਜੀ ਮਹਾਰਾਜ ਗੁਰਬਾਣੀ ਸ਼ਬਦਾਂ ਦੀਆਂ ਸਿੱਧੀਆਂ ਧਾਰਨਾਂ ਉੱਚੀ ਸੁਰ ਵਿੱਚ ਪਹਿਲਾਂ ਆਪ ਪੜ੍ਹਦੇ, ਫਿਰ ਭਾਈ ਅਤੇ ਪਿੱਛੋਂ ਬੀਬੀਆਂ ਪੜ੍ਹਦੀਆਂ। ਇਸ ਤਰ੍ਹਾਂ ਸਾਰਾ ਵਾਤਾਵਰਨ ਹੀ ਸ਼ਬਦ ਦੀ ਗੂੰਜ ਨਾਲ ਭਰਪੂਰ ਹੋ ਜਾਂਦਾ ਅਤੇ ਸਭ ਨੂੰ ਵਿਸਮਾਦ ਦੀ ਰੰਗਣ ਵਿੱਚ ਲੈ ਜਾਂਦਾ। ਇੱਕ ਦੀਵਾਨ ਵਿੱਚ ਭਾਈ ਦੀਦਾਰ ਸਿੰਘ ਜੀ ਨੇ ਫ਼ੁਰਨਾ ਕੀਤਾ ਕਿ ਸੰਤਾਂ ਨੂੰ ਰਾਗ ਦੀ ਸੋਝੀ ਨਹੀਂ। ਸ਼ਬਦ ਦੇ ਭੋਗ ਮਗਰੋਂ ਸੰਤ ਜੀ ਨੇ ਖ਼ਾਸ ਰੰਗ ਵਿੱਚ ਆ ਕੇ ਸਮੇਂ ਅਨੁਸਾਰ ਰਾਗ ਵਿੱਚ ਸ਼ਬਦ ਪੜ੍ਹਿਆ ਅਤੇ ਸਹਿਜ-ਸੁਭਾਇ ਕਿਹਾ, "ਭਾਈ! ਗੁਰੂ ਨਾਨਕ ਸਾਹਿਬ ਦੇ ਕੂਕਰਾਂ ਨੂੰ ਰਾਗ ਸਿੱਖਣ ਦੀ ਲੋੜ ਨਹੀਂ ਹੁੰਦੀ। ਸੁਤੇ ਸਿਧ ਹੀ ਸਤਿਗੁਰੂ ਜੀ ਉਨ੍ਹਾਂ ਦੇ ਹਿਰਦੇ ਵਿੱਚ ਰਾਗ ਵਿੱਦਿਆ ਦੀ ਬਖਸ਼ਿਸ਼ ਕਰਦੇ ਹਨ।" ਇੱਕ ਵਾਰ ਸੰਤ ਜੀ ਧਾਰਨਾਂ ਵਿੱਚ ਗੁਰਬਾਣੀ-ਕੀਰਤਨ ਕਰ ਰਹੇ ਸਨ, ਉਨ੍ਹਾਂ ਦੇ ਕੋਲ ਹੀ ਭਾਈ ਕਾਹਨ ਸਿੰਘ ਨਾਭਾ ਬੈਠੇ ਸਨ ਤਾਂ ਸੰਤਾਂ ਨੇ ਉਨ੍ਹਾਂ ਨੂੰ ਕਿਹਾ ਕਿ ਅਸੀਂ ਭੋਲੀ-ਭਾਲੀ ਸੰਗਤ ਨੂੰ ਬਾਣੀ ਨਾਲ ਜੋੜਨ ਵਾਸਤੇ ਧਾਰਨਾਂ ਵਿੱਚ ਕੀਰਤਨ ਕਰਦੇ ਹਾਂ। ਸੰਤਾਂ ਦੀ ਅਵਾਜ ਐਨੀ ਉੱਚੀ ਅਤੇ ਗਰਜਵੀਂ ਹੁੰਦੀ ਸੀ ਕਿ ਦੋ-ਦੋ ਮੀਲ ਤਕ ਸੁਣਾਈ ਦਿੰਦੀ ਸੀ। ਇੱਕ ਵਾਰ ਸੰਤ ਜੀ ਬੜੀ ਉੱਚੀ ਆਵਾਜ਼ ਵਿੱਚ ਕੀਰਤਨ ਕਰ ਰਹੇ ਸਨ ਤਾਂ ਦੂਰ ਖੇਤਾਂ ਵਿੱਚ ਇੱਕ ਕਿਸਾਨ ਆਪਣੇ ਮਨ ਵਿੱਚ ਕਹਿਣ ਲੱਗਾ ਕਿ ਸਾਧ ਕਿਸ ਤਰ੍ਹਾਂ ਕੱਟੇ ਵਾਗੂੰ ਅਰੜਾ (ਪਸ਼ੂ ਵਾਂਗੂੰ ਬੋਲ) ਰਿਹਾ ਹੈ। ਸੰਤਾਂ ਨੇ ਉਸ ਦੇ ਹਿਰਦੇ ਦੀ ਗੱਲ ਬੁੱਝ, ਉੱਚੀ ਸੁਰ ਵਿੱਚ ਪੜ੍ਹਿਆ, "ਹਰੀ ਦੇ ਗੁਣ ਗਾਓ ਭਾਵੇਂ ਕੱਟੇ ਵਾਂਗੂੰ ਅਰੜਾਓ।" ਉਸ ਕਿਸਾਨ ਦੇ ਹਿਰਦੇ ਵਿੱਚ ਪ੍ਰੇਮ ਦੀ ਐਸੀ ਠੋਕਰ ਵੱਜੀ ਕਿ ਉਹ ਉਸੇ ਵੇਲੇ ਹਲ ਛੱਡ ਦੌੜਿਆ ਆਇਆ ਅਤੇ ਸੰਤਾਂ ਦੇ ਚਰਨਾਂ 'ਤੇ ਢਹਿ ਕੇ ਰੋ-ਰੋ ਕੇ ਕਹਿਣ ਲੱਗਾ ਕਿ ਮੇਰੀ ਭੁੱਲ ਬਖਸ਼ ਕੇ ਗੁਰੂ ਨਾਲ ਜੋੜ ਦਿਓ। --- Send in a voice message: https://anchor.fm/sant-attar-singh-ji/message

    Amrit Baata Sab Da Sanjha | Sakhi - 53 | Sant Attar Singh ji Mastuana Wale

    Play Episode Listen Later Jul 16, 2022 1:33


    #Sakhi #SantAttarSinghJi 'ਅੰਮ੍ਰਿਤ-ਬਾਟਾ' ਸਭ ਦਾ ਸਾਂਝਾ ਕੁਝ ਸਮੇਂ ਪਹਿਲਾਂ ਪੰਥ ਵਿੱਚ ਆਈ ਢਿੱਲ ਕਾਰਣ, ਬੀਬੀਆਂ ਨੂੰ ਖੰਡੇ-ਬਾਟੇ ਦੇ ਅੰਮ੍ਰਿਤ ਦੀ ਜਗ੍ਹਾ, ਕਿਰਪਾਨ ਨਾਲ ਹੀ ਅੰਮ੍ਰਿਤ ਛਕਾ ਦੇਣਾ ਪ੍ਰਚੱਲਤ ਹੋ ਗਿਆ ਸੀ। ਸੰਤ ਅਤਰ ਸਿੰਘ ਜੀ ਮਹਾਰਾਜ ਫ਼ੁਰਮਾਉਂਦੇ, "ਭਾਈ! ਦਾਤੇ ਦਾ ਅੰਮ੍ਰਿਤ-ਬਾਟਾ ਮਾਈ-ਭਾਈ ਸਭ ਲਈ ਸਾਂਝਾ ਹੈ।" ਇਉਂ ਸਿੰਘਣੀਆਂ ਨੂੰ ਖੰਡੇ-ਬਾਟੇ ਨਾਲ ਅੰਮ੍ਰਿਤ ਛਕਾਉਣ ਦੀ ਮਰਿਯਾਦਾ ਸੁਰਜੀਤ ਹੋਈ। ਸੰਤ ਜੀ ਫ਼ੁਰਮਾਉਂਦੇ, "ਜਿੱਥੇ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਾਣੀ ਪੜ੍ਹ ਕੇ ਗੁਰ ਮਰਿਯਾਦਾ ਅਨੁਸਾਰ ਅੰਮ੍ਰਿਤ ਤਿਆਰ ਕਰਦੇ ਹਨ, ਉੱਥੇ ਸਤਿਗੁਰੂ ਬੀਰ-ਰਸ, ਨਾਮ-ਰਸ ਅਤੇ ਪ੍ਰੇਮ-ਰਸ ਦਾ ਪ੍ਰਕਾਸ਼ ਕਰਦੇ ਹਨ ਅਤੇ ਖ਼ੁਦ ਹਾਜ਼ਰ ਹੋ ਕੇ ਅੰਮ੍ਰਿਤ ਛਕਾਉਂਦੇ ਹਨ। ਇਸ ਲਈ ਕੋਈ ਫ਼ਰਕ ਨਹੀਂ ਕਰਨਾ ਚਾਹੀਦਾ ਕਿ ਕਿਸ ਤੋਂ ਅੰਮ੍ਰਿਤ ਛਕਣਾ ਹੈ।" ਇਹ ਵੀ ਫੁਰਮਾਉਂਦੇ ਕਿ ਅਸੀਂ ਤਾਂ ਸਤਿਗੁਰੂ ਦੇ ਇੱਕ ਗਰੀਬ ਸਿੱਖ ਹਾਂ, ਪੰਜਾਂ ਪਿਆਰਿਆਂ ਵਿੱਚ ਤਾਂ ਸਤਿਗੁਰੂ ਆਪ ਵਰਤਦੇ ਹਨ। --- Send in a voice message: https://anchor.fm/sant-attar-singh-ji/message

    Maryada Purshotam | Sakhi - 52 | Sant Attar Singh ji Mastuana Wale

    Play Episode Listen Later Jul 9, 2022 2:00


    #Sakhi #SantAttarSinghJi 'ਮਰਿਯਾਦਾ ਪ੍ਰਸ਼ੋਤਮ ਸੰਤ ਜੀ ਮਹਾਰਾਜ ਮਰਿਯਾਦਾ ਪ੍ਰਸ਼ੋਤਮ ਸਨ। ਸ਼ਬਦ-ਕੀਰਤਨ ਵੇਲੇ ਸੰਗਤ ਨਾਲ ਹੀ ਬੈਠਦੇ, ਨਾ ਕਿ ਵੱਖਰੇ ਆਸਣ 'ਤੇ। ਕੀਰਤਨ ਕਰਦੀ ਹੋਈ ਸੰਗਤ ਨਾਲ ਸਵਾਰੀ ਦੀ ਜਗ੍ਹਾ ਪੈਦਲ ਚੱਲਦੇ। ਆਪ ਫ਼ੁਰਮਾਉਂਦੇ, "ਭਾਈ, ਸ਼ਬਦ-ਕੀਰਤਨ ਹੁੰਦਿਆਂ ਗੁਰ ਫਤਹਿ ਬੁਲਾਉਣੀ ਹੀ ਠੀਕ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਵਿਅਕਤੀ ਨੂੰ ਮੱਥਾ ਟੇਕਣਾ ਮਰਿਯਾਦਾ ਦੇ ਉਲਟ ਹੈ। ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਹੀ ਬੈਠਦੇ ਤਾਂ ਜੋ ਪ੍ਰੇਮੀ ਨਮਸਕਾਰ ਗੁਰੂ ਗ੍ਰੰਥ ਸਾਹਿਬ ਨੂੰ ਹੀ ਕਰਨ। ਸੰਤ ਜੀ ਮਹਾਰਾਜ ਨੂੰ ਰਾਵਲ ਪਿੰਡੀ ਕਿਸੇ ਪ੍ਰੇਮੀ ਨੇ ਪੁੱਛਿਆ ਕਿ ਆਪ ਜੀ ਦਾ ਦੇਹਧਾਰੀ ਗੁਰੂ ਦੇ ਮੁਤੱਲਕ ਕੀ ਖ਼ਿਆਲ ਹੈ ਤਾਂ ਸੰਤ ਜੀ ਨੇ ਫ਼ੁਰਮਾਇਆ, "ਦੇਹ ਅੱਜ ਤੱਕ ਨਾ ਗੁਰੂ ਹੋਈ ਹੈ ਅਤੇ ਨਾ ਹੋਵੇਗੀ। ਗੁਰੂ ਨਾਨਕ ਦੇਵ ਜੀ ਵੀ ਜਦੋਂ ਦੇਹ ਵਿੱਚ ਵਿੱਚਰਦੇ ਸਨ ਤਾਂ ਸ਼ਬਦ-ਗੁਰੂ ਦੀ ਹੀ ਠੋਕਰ ਮਾਰਦੇ ਸਨ।" ਜਦੋਂ ਸਿੱਧਾਂ ਨੇ ਗੁਰੂ ਜੀ ਨੂੰ ਪੁੱਛਿਆ: ਕਵਣ ਮੂਲੁ ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥ (੯੪੨) ਤਾਂ ਗੁਰੂ ਸਾਹਿਬ ਜੀ ਨੇ ਫ਼ੁਰਮਾਇਆ: ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (੯੪੨) ਸ਼ਬਦ-ਗੁਰੂ ਹੀ ਸਿੱਖੀ ਦਾ ਧੁਰਾ ਹੈ ਅਤੇ ਸਿੱਖ ਦੀ ਸੁਰਤ ਉਸ ਦਾ ਚੇਲਾ ਹੈ। ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ (੯੮੨) ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ (੫੧੬) --- Send in a voice message: https://anchor.fm/sant-attar-singh-ji/message

    Amrit Sanchar | Sakhi - 51 | Sant Attar Singh ji Mastuana Wale

    Play Episode Listen Later Jul 2, 2022 1:17


    #SantAttarSinghji #Sakhi ਅੰਮ੍ਰਿਤ ਸੰਚਾਰ ਪ੍ਰਿਥਮ ਰਹਿਤ ਯਹ ਜਾਨ ਖੰਡੇ ਕੀ ਪਾਹੁਲ ਛਕੇ ॥ ਸੋਈ ਸਿਖ ਪਰਧਾਨ ਅਵਰ ਨ ਪਾਹੁਲ ਜੋ ਲਏ ॥ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਸਾਰੇ ਪੰਜਾਬ, ਸਿੰਧ ਅਤੇ ਭਾਰਤ ਦੇ ਹੋਰ ਸੂਬਿਆਂ ਵਿੱਚ ਨਾਮ-ਬਾਣੀ ਦਾ ਅਤੁੱਟ ਪ੍ਰਵਾਹ ਚਲਾਇਆ। ਲਗਭਗ ੧੪ ਲੱਖ ਪ੍ਰਾਣੀਆਂ ਨੂੰ ਅੰਮ੍ਰਿਤ-ਪਾਨ ਕਰਾ, ਗੁਰੂ ਕਲਗੀਆਂ ਵਾਲੇ ਦੇ ਜਹਾਜ਼ ਚੜ੍ਹਾਇਆ। ਪੰਥ ਦੇ ਕਈ ਉੱਘੇ ਵਿਅਕਤੀਆਂ, ਜਿਵੇਂ ਕਿ ਮਾਸਟਰ ਤਾਰਾ ਸਿੰਘ, ਡਾ. ਭਾਈ ਜੋਧ ਸਿੰਘ, ਭਾਈ ਹਰਿਕਿਸ਼ਨ ਸਿੰਘ, ਮਲਕ ਮੋਹਨ ਸਿੰਘ, ਸਾਬਕਾ ਐਮਬੈਸਡਰ ਮਲਕ ਹਰਦਿੱਤ ਸਿੰਘ ਅਤੇ ਸਿੱਖ ਰਿਆਸਤਾਂ ਦੇ ਰਾਜੇ-ਮਹਾਰਾਜਿਆਂ ਆਦਿ ਨੇ ਵੀ ਸੰਤਾਂ ਦੇ ਰਾਹੀਂ ਹੀ ਅੰਮ੍ਰਿਤ ਛਕਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਨਾਲ ਜੁੜੇ: ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ ॥ (੯੧੮) --- Send in a voice message: https://anchor.fm/sant-attar-singh-ji/message

    Yog Vashist Granth Katha | Sakhi - 50 | Sant Attar Singh ji Mastuana Wale

    Play Episode Listen Later Jun 25, 2022 1:37


    #SantAttarSinghji #Sakhi ਯੋਗ-ਵਸ਼ਿਸ਼ਟ ਗ੍ਰੰਥ ਕਥਾ ਪਿੰਡ ਬਾਲੇਵਾਲ ਵਿਖੇ (ਸੰਤ) ਭਾਈ ਤੇਜਾ ਸਿੰਘ ਜੀ ਕੁਝ ਧਾਰਮਿਕ ਗ੍ਰੰਥ ਲੈ ਆਏ। ਸੰਤ ਅਤਰ ਸਿੰਘ ਜੀ ਨੇ ਫ਼ੁਰਮਾਇਆ, "ਭਾਈ! ਇਹ ਤਾਂ ਤੁਸਾਂ ਇੱਕ ਵੱਡਾ ਖਜ਼ਾਨਾ ਲੈ ਆਂਦਾ ਹੈ।" ਸੰਤ ਅਤਰ ਸਿੰਘ ਜੀ ਨੇ ਇਨ੍ਹਾਂ ਗ੍ਰੰਥਾਂ ਵਿੱਚੋਂ ਯੋਗ-ਵਸ਼ਿਸ਼ਟ ਦੀ ਕਥਾ ਸ਼ੁਰੂ ਕੀਤੀ। ਇਸ ਗੰਥ ਵਿੱਚ ਮਹਾਂਰਿਸ਼ੀ ਵਸ਼ਿਸ਼ਟ ਜੀ ਦੁਆਰਾ ਆਤਮ-ਮਾਰਗ ਦਾ ਉਹ ਉਪਦੇਸ਼ ਦਿੱਤਾ ਹੋਇਆ ਹੈ, ਜੋ ਉਨ੍ਹਾਂ ਨੇ ਸ੍ਰੀ ਰਾਮ ਚੰਦਰ ਜੀ ਨੂੰ ਦਿੱਤਾ ਸੀ। ਬਾਲੇਵਾਲ ਤੋਂ ਸੰਤ ਜੀ ਭਾਈ ਗੋਬਿੰਦਰ ਸਿੰਘ ਦੀ ਕੋਠੀ ਸੰਗਰੂਰ ਆ ਗਏ। ਕਥਾ ਦਾ ਪਰਵਾਹ ਉਸੇ ਤਰ੍ਹਾਂ ਹੀ ਚੱਲਿਆ। ਕਥਾ ਦਾ ਭੋਗ ਪਾਉਣ 'ਤੇ ਫ਼ੁਰਮਾਇਆ ਕਿ ਸਾਰੇ ਯੋਗ-ਵਸ਼ਿਸ਼ਟ ਦੇ ਗਿਆਨ ਦਾ ਨਿਚੋੜ ਗੁਰਬਾਣੀ ਦੀ ਇਸ ਇੱਕ ਤੁੱਕ ਵਿੱਚ ਹੀ ਪੂਰਾ ਹੋ ਜਾਂਦਾ ਹੈ: ਗੁਰ ਸਾਖੀ ਜੋਤਿ ਪਰਗਟੁ ਹੋਇ ॥ (੧੩) ਗੁਰਬਾਣੀ ਦੀ ਇਸ ਤੁਕ ਦੇ ਤੱਤ ਨੂੰ ਗੁਰਬਾਣੀ ਦੀਆਂ ਹੋਰ ਤੁਕਾਂ ਵੀ ਵਿਸਥਾਰ ਰੂਪ ਵਿੱਚ ਦੱਸਦੀਆਂ ਹਨ ਜਿਵੇਂ: ਗੁਰ ਸਾਖੀ ਅੰਤਰਿ ਜਾਗੀ ॥ ਤਾ ਚੰਚਲ ਮਤਿ ਤਿਆਗੀ ॥ ਗੁਰ ਸਾਖੀ ਕਾ ਉਜੀਆਰਾ ॥ ਤਾ ਮਿਟਿਆ ਸਗਲ ਅੰਧ੍ਹਾਰਾ ॥ (੫੯੯) --- Send in a voice message: https://anchor.fm/sant-attar-singh-ji/message

    Brahm Vidya Da Imthihaan | Sakhi - 49 | Sant Attar Singh ji Mastuana Wale

    Play Episode Listen Later Jun 18, 2022 1:30


    #SantAttarSinghji #Sakhi ਬ੍ਰਹਮ ਵਿੱਦਿਆ ਦਾ ਇਮਤਿਹਾਨ ਬ੍ਰਹਮ ਗਿਆਨ ਦੇ ਉਪਦੇਸ਼ ਦੀ ਚਰਚਾ ਕਰਦਿਆਂ ਹੋਇਆਂ ਇੱਕ ਦਿਨ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਇੱਕ ਖਾਸ ਰੰਗ ਵਿੱਚ ਭਾਈ ਤੇਜਾ ਸਿੰਘ ਜੀ ਨੂੰ ਆਖਿਆ, "ਤੁਸੀਂ ਬੜੇ ਐਮ.ਏ. ਦੇ ਇਮਤਿਹਾਨ ਪਾਸ ਕੀਤੇ ਹਨ ਪਰ ਬ੍ਰਹਮ ਵਿੱਦਿਆ ਦਾ ਇਮਤਿਹਾਨ ਉਸ ਦਿਨ ਪਾਸ ਹੁੰਦਾ ਹੈ, ਜਦ ਪਿੱਛੋਂ ਆ ਕੇ ਕੋਈ ਲੱਤਾਂ ਤੇ ਠੁੱਡੇ ਮਾਰੇ, ਬੇਅੰਤ ਗਾਲ੍ਹਾਂ ਕੱਢੇ ਅਤੇ ਆਖੇ ਕਿ ਤੂੰ ਬੜਾ ਹੀ ਕੰਜਰ ਹੈਂ। ਉਸ ਦੇ ਮੂੰਹੋਂ ਗੁੱਸੇ ਦਾ ਸ਼ਬਦ ਤਾਂ ਕੀ ਨਿਕਲੇ, ਹਿਰਦੇ ਵਿੱਚ ਰੱਤੀ ਭਰ ਵੀ ਗੁੱਸਾ, ਈਰਖਾ, ਵਿਰੋਧ ਜਾਂ ਨਫ਼ਰਤ ਉਸ ਪ੍ਰਤੀ ਨਾ ਆਵੇ। ਅਕਾਲ ਪੁਰਖ ਦੀ ਬਖਸ਼ਿਸ਼ ਸਮਝ ਕੇ ਉਸ ਨੂੰ ਹੱਥ ਜੋੜ ਕੇ ਆਖੇ, ਤੁਸੀਂ ਬੜੀ ਕਿਰਪਾ ਕੀਤੀ ਹੈ। ਮੇਰੇ ਮੂਰਖ ਮਨ ਨੂੰ ਹੋਰ ਉੱਤੇ ਉੱਠਣ ਵਾਸਤੇ ਠੋਕਰ ਮਾਰੀ ਹੈ: ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥ ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥ (੬੩੩) ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥ (੨੧੯) --- Send in a voice message: https://anchor.fm/sant-attar-singh-ji/message

    Paschmi Sabhaya Karan Gurmat To Duri | Sakhi - 48 | Sant Attar Singh ji Mastuana Wale

    Play Episode Listen Later Jun 11, 2022 1:25


    #SantAttarSinghji #Sakhi ਪੱਛਮੀ ਸਭਿਅਤਾ ਕਾਰਣ ਗੁਰਮਤਿ ਤੋਂ ਦੂਰੀ ਇੱਕ ਸ਼ਾਮ ਨੂੰ ਡੱਲ ਝੀਲ ਦੇ ਕਿਨਾਰੇ ਸੈਰ ਕਰਦਿਆਂ ਸਾਮ੍ਹਣੇ ਇੱਕ ਮੇਮ (ਅੰਗਰੇਜ਼ ਔਰਤ) ਨੂੰ ਦੇਖ ਸੰਤ ਅਤਰ ਸਿੰਘ ਜੀ ਨੇ ਫ਼ੁਰਮਾਇਆ, "ਭਾਈ! ਇਨ੍ਹਾਂ ਨੂੰ ਰੱਬ ਦੇ ਘਰ ਦਾ ਕੋਈ ਪਤਾ ਨਹੀਂ। ਆਤਮ-ਰਸ ਅਤੇ ਬ੍ਰਹਮ-ਗਿਆਨ ਇਨ੍ਹਾਂ ਦੇ ਉੱਕਾ ਹੀ ਨੇੜੇ ਨਹੀਂ। ਇਨ੍ਹਾਂ ਦੀ ਹਕੂਮਤ ਅਤੇ ਪੱਛਮੀ ਸਭਿਅਤਾ ਦੇ ਅਸਰ ਹੇਠ ਲੋਕ ਰੱਬ ਦੀ ਹੋਂਦ ਤੋਂ ਦੂਰ ਚਲੇ ਗਏ ਹਨ। ਵਾਹਿਗੁਰੂ ਅਕਾਲ ਪੁਰਖ ਦਾ ਭੈ ਅਤੇ ਭਾਉ ਉੱਕਾ ਹੀ ਉੱਡ ਗਿਆ ਹੈ। ਜਦ ਦਾ ਭਾਰਤ-ਵਰਸ਼ ਬਣਿਆ ਹੈ, ਇਹੋ ਜਿਹਾ ਪਾਪ-ਚੱਕਰ ਏਸ ਦੇਸ਼ ਵਿੱਚ ਕਦੀ ਵੀ ਨਹੀਂ ਸੀ ਚੱਲਿਆ। ਔਰੰਗਜ਼ੇਬ ਵੀ ਇਨ੍ਹਾਂ ਨਾਲੋਂ ਚੰਗਾ ਸੀ, ਜੋ ਕੁਰਾਨ ਦੀ ਲਿਖਾਈ ਕਰਕੇ ਇੱਕ ਡੰਗ ਦੀ ਰੋਟੀ ਦਾ ਗੁਜ਼ਾਰਾ ਕਰਦਾ ਸੀ। ਉਸ ਦੀ ਇਸ ਗੱਲ ਵਿੱਚ ਫ਼ਕੀਰੀ ਦੀ ਰਮਜ਼ ਸੀ, ਪਰ ਅੱਜ-ਕੱਲ੍ਹ ਫ਼ਕੀਰੀ ਨੂੰ ਟਿੱਚਰ ਹੈ। ਇਹ ਪ੍ਰੇਤ-ਚੱਕਰ ਨਿਕਲ ਜਾਵੇ। --- Send in a voice message: https://anchor.fm/sant-attar-singh-ji/message

    Brahm Gyaan Da Updesh | Sakhi - 47 | Sant Attar Singh ji Mastuana Wale

    Play Episode Listen Later Jun 4, 2022 1:35


    #SantAttarSinghji #Sakhi ਬ੍ਰਹਮ ਗਿਆਨ ਦਾ ਉਪਦੇਸ਼ ਸ੍ਰੀ ਨਗਰ ਡੱਲ ਝੀਲ ਵਿੱਚ ਕਿਸ਼ਤੀ 'ਤੇ ਸੈਰ ਕਰਦਿਆਂ ਦੇਖਿਆ ਕਿ ਡੱਲ ਦੇ ਟਿਕੇ ਜਲ ਵਿੱਚ ਆਲੇ-ਦੁਆਲੇ ਦੇ ਪਹਾੜਾਂ ਦਾ ਨਕਸ਼ਾ ਖਿੱਚਿਆ ਦਿੱਸਦਾ ਹੈ। ਸੰਤ ਅਤਰ ਸਿੰਘ ਜੀ ਮਹਾਰਾਜ ਨੇ ਫ਼ੁਰਮਾਇਆ, "ਭਾਈ ਤੇਜਾ ਸਿੰਘ ਜੀ! ਜਿਸ ਤਰ੍ਹਾਂ ਪਾਣੀ ਵਿੱਚ ਇਹ ਹੇਠਲੇ ਪਹਾੜ ਦਿਖਾਈ ਦਿੰਦੇ ਹਨ, ਪਰ ਹੈ ਨਹੀਂ, ਏਸੇ ਤਰ੍ਹਾਂ ਹੀ ਮਹਾਂ ਅਕਾਸ਼ ਦੇ ਅਡੋਲ ਅਤੇ ਅਥਾਹ ਸੰਸਾਰ-ਸਮੁੰਦਰ ਵਿੱਚ ਦੁਨੀਆਂ ਇੱਕ ਅਭਾਸ ਹੀ ਹੈ, ਜੋ ਇਸ ਤਰ੍ਹਾਂ ਹੀ ਦਿਖਾਈ ਦਿੰਦੀ ਹੈ, ਪਰ ਵਾਸਤਵ ਵਿੱਚ ਹੈ ਨਹੀਂ।" ਦ੍ਰਿਸਟਿਮਾਨ ਹੈ ਸਗਲ ਮਿਥੇਨਾ ॥ ਇਕੁ ਮਾਗਉ ਦਾਨੁ ਗੋਬਿਦ ਸੰਤ ਰੇਨਾ ॥ (੧੦੮੩) ਦ੍ਰਿਸਟਿਮਾਨ ਹੈ ਸਗਲ ਬਿਨਾਸੀ ਇਕਿ ਸਾਧ ਬਚਨ ਆਗਾਧਾ ॥ (੧੨੦੪) ਜੋ ਦਿਸੈ ਸੋ ਵਿਣਸਣਾ ਸਭ ਬਿਨਸਿ ਬਿਨਾਸੀ ॥ ਥਿਰੁ ਪਾਰਬ੍ਰਹਮੁ ਪਰਮੇਸਰੋ ਸੇਵਕੁ ਥਿਰੁ ਹੋਸੀ ॥ (੧੧੦੦) ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥ (੧੪੨੯) ਇਹੁ ਜਗੁ ਧੂਏ ਕਾ ਪਹਾਰ ॥ ਤੈ ਸਾਚਾ ਮਾਨਿਆ ਕਿਹ ਬਿਚਾਰਿ ॥ (੧੧੮੬) --- Send in a voice message: https://anchor.fm/sant-attar-singh-ji/message

    Sri Nagar Vich Amolak Bachan | Sakhi - 46 | Sant Attar Singh ji Mastuana Wale

    Play Episode Listen Later May 28, 2022 1:34


    #SantAttarSinghji #Sakhi ਸ੍ਰੀ ਨਗਰ ਵਿੱਚ ਅਨਮੋਲ ਬਚਨ ਸ੍ਰੀ ਨਗਰ ਦੇ ਅਖ਼ੀਰਲੇ ਦੌਰੇ ਸਮੇਂ ਇੱਕ ਡਾਕ-ਬੰਗਲੇ ਵਿੱਚ ਸ਼ਾਮ ਦਾ ਦੀਵਾਨ ਸਜਿਆ। ਭੋਗ ਪਿੱਛੋਂ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਫ਼ੁਰਮਾਇਆ, "ਭਾਈ! ਅੱਜ ਦੇਵਤਿਆਂ ਦਾ ਦੀਵਾਨ ਸੀ, ਤੇਤੀ ਕਰੋੜ ਦੇਵਤੇ, ਸ਼ਹੀਦ, ਮੁਰੀਦ ਸਭ ਹਾਜ਼ਰ ਸਨ।" ਫਿਰ ਫ਼ੁਰਮਾਇਆ, "ਭਾਈ! ਪੰਡ ਬੜੀ ਭਾਰੀ ਹੈ। ਸਾਰੀਆਂ ਸੰਪਰਦਾਵਾਂ ਤੇ ਜਥੇਬੰਦੀਆਂ ਨਾਲ ਇੱਕ-ਰਸ ਵਰਤਣਾ ਅਤੇ ਸਭ ਦਾ ਪ੍ਰੇਮ ਲੈਣਾ ਬੜਾ ਹੀ ਕਠਿਨ ਹੈ। ਸਤਿਗੁਰ ਕਿਰਪਾ ਕਰੇ ਅਤੇ ਆਪਣੀ ਤਾਕਤ ਬਖਸ਼ੇ ਤਾਂ ਹੀ ਇਹ ਕੰਮ ਸਿਰੇ ਚੜ੍ਹ ਸਕਦਾ ਹੈ। ਵੱਖਰਾ ਡੇਰਾ ਅਤੇ ਜੱਥਾ ਬਣਾ ਕੇ ਬਹਿ ਜਾਣਾ ਅਤੇ ਕੁਝ ਸੇਵਕ ਮਗਰ ਲਾ ਲੈਣਾ ਕੋਈ ਔਖੀ ਗੱਲ ਨਹੀਂ।" ਸ੍ਰੀ ਨਗਰ ਇੱਕ ਸ਼ਾਮ ਬਚਨ ਕੀਤਾ, "ਹਿੰਦੁਸਤਾਨ ਵਿੱਚ ਝੂਠ, ਠੱਗੀ, ਫਰੇਬ ਬਹੁਤ ਹੋ ਗਿਆ ਹੈ, ਇਸ ਮੁਲਕ ਵਿੱਚ ਇਨ੍ਹਾਂ ਦਾ ਨਾਸ ਹੋਵੇ।" ਪਰ ਨਾਲ ਹੀ ਅਸੀਸ ਦਿੱਤੀ: "ਅਧਰਮ ਖੈ ਹੋਵੇ ਅਤੇ ਧਰਮ ਦਾ ਪ੍ਰਕਾਸ਼ ਹੋਵੇ।" ਇਸ ਤੋਂ ਇਲਾਵਾ ਸਾਰੀ ਆਯੂ ਕਾਲ ਵਿੱਚ ਕਿਸੇ ਨੂੰ ਵੀ ਵਰ-ਸਰਾਪ ਨਹੀਂ ਦਿੱਤਾ। --- Send in a voice message: https://anchor.fm/sant-attar-singh-ji/message

    Sadhu Ho Ke Kesh Katwaunde Hoe | Sakhi - 45 | Sant Attar Singh ji Mastuana Wale

    Play Episode Listen Later May 21, 2022 1:30


    #SantAttarSinghji #Sakhi ਸਾਧੂ ਹੋ ਕੇ ਕੇਸ ਕਟਾਉਂਦੇ ਹੋ? ਬਨਾਰਸ ਵਿਖੇ ਵਿਦਿਆਰਥੀ ਇਲਾਚੀ ਰਾਮ ਅਤੇ ਉਸ ਦੇ ਸਾਥੀ ਨੇ ਪ੍ਰੇਮ ਨਾਲ ਸੰਤ ਅਤਰ ਸਿੰਘ ਜੀ ਨੂੰ ਆਪਣੇ ਸਥਾਨ 'ਤੇ ਬੁਲਾਇਆ। ਸੰਤ ਜੀ ਮਹਾਰਾਜ ਨੇ ਕਿਹਾ, "ਤੁਸੀਂ ਸਾਧੂ ਹੋ ਕੇ ਕੇਸ ਕਟਾਉਂਦੇ ਹੋ? ਕੇਸ ਧਾਰਨ ਦਾ ਪ੍ਰਣ ਕਰੋ। ਅਸੀਂ ਪ੍ਰਸ਼ਾਦ ਤਾਂ ਛਕਾਂਗੇ।" ਇਲਾਚੀ ਰਾਮ ਨੇ ਬੇਨਤੀ ਕੀਤੀ, "ਸੱਚੇ ਪਾਤਸ਼ਾਹ! ਕੇਸ ਰੱਖਣ ਨਾਲ ਮੇਰੀਆਂ ਅੱਖਾਂ ਆ ਜਾਂਦੀਆਂ ਹਨ ਅਤੇ ਦੂਜੇ ਵਿਦਿਆਰਥੀ ਦੀਆਂ ਜਾੜ੍ਹਾਂ ਦੁਖਦੀਆਂ ਹਨ।" ਇਹ ਸੁਣ, ਸੰਤ ਜੀ ਮਹਾਰਾਜ ਨੇ ਆਪਣੇ ਹੱਥਾਂ ਵਿੱਚ ਜਲ ਲਿਆ ਅਤੇ ਬਾਣੀ ਪੜ੍ਹ ਕੇ ਇੱਕ ਦੀਆਂ ਅੱਖਾਂ ਅਤੇ ਦੂਜੇ ਦੀਆਂ ਜਾੜ੍ਹਾਂ 'ਤੇ ਛੱਟੇ ਮਾਰੇ ਅਤੇ ਫ਼ੁਰਮਾਇਆ, "ਪ੍ਰੇਮੀਓ! ਅੱਜ ਤੋਂ ਕੇਸ ਰੱਖ ਲਵੋ, ਤੁਹਾਡੀਆਂ ਅੱਖਾਂ ਅਤੇ ਜਾੜ੍ਹਾਂ ਕਦੇ ਨਹੀਂ ਦੁਖਣਗੀਆਂ।" ਭਾਗਾਂ ਵਾਲੇ ਸਾਧੂ ਵਿਦਿਆਰਥੀਆਂ ਨੇ ਬਚਨ ਮੰਨ ਲਿਆ ਅਤੇ ਕੇਸ ਧਾਰਨ ਕਰਨ ਦਾ ਪ੍ਰਣ ਕੀਤਾ। ਦੋਨਾਂ ਨੇ ਅੰਮ੍ਰਿਤ-ਪਾਨ ਕੀਤਾ। ਇਸ ਪਿੱਛੋਂ ਕਦੇ ਵੀ ਉਨ੍ਹਾਂ ਦੀਆਂ ਅੱਖਾਂ ਜਾਂ ਜਾੜ੍ਹਾਂ ਨਾ ਦੁਖੀਆਂ। --- Send in a voice message: https://anchor.fm/sant-attar-singh-ji/message

    Bararas Hindu University Da Neeh Pathar | Sakhi - 44 | Sant Attar Singh ji Mastuana Wale

    Play Episode Listen Later May 14, 2022 3:49


    #SantAttarSinghji #Sakhi ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ-ਪੱਥਰ ਰੱਖਣਾ ਹਿੰਦੁਸਤਾਨ ਦੇ ਸਾਰੇ ਹਿੰਦੂ ਰਾਜੇ-ਮਹਾਰਾਜਿਆਂ ਅਤੇ ਲੀਡਰਾਂ ਨੇ ਇਹ ਫੈਸਲਾ ਕੀਤਾ ਕਿ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ-ਪੱਥਰ ਕਿਸੇ ਉੱਚ-ਕੋਟੀ ਦੇ ਮਹਾਂਪੁਰਸ਼ ਕੋਲੋਂ ਰਖਵਾਈਏ ਤਾਂ ਕਿ ਸਾਡੀ ਯੂਨੀਵਰਸਿਟੀ ਚੰਗੀ ਵਧੇ-ਫੁੱਲੇ। ਉਨ੍ਹਾਂ ਨੇ ਸਾਰੇ ਹਿੰਦੁਸਤਾਨ ਵਿੱਚ ਨਜ਼ਰ ਮਾਰ ਕੇ ਦੇਖਿਆ ਕਿ ਇਸ ਵਕਤ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਇਸ ਉੱਚ-ਕੋਟੀ ਦੀ ਪਦਵੀ ਦੇ ਸਤਿਕਾਰ ਯੋਗ ਹਨ। ਉਨ੍ਹਾਂ ਸਾਰਿਆਂ ਨੇ ਪੰਡਤ ਮਦਨ ਮੋਹਨ ਮਾਲਵੀਆ ਜੀ ਨੂੰ ਸੰਤ ਅਤਰ ਸਿੰਘ ਜੀ ਪਾਸ ਭੇਜਿਆ। ਪੰਡਤ ਜੀ ਸੰਗਰੂਰ ਤੋਂ ਆਪਣੇ ਜੋੜੇ ਉਤਾਰ ਕੇ ਨੰਗੇ ਪੈਰੀਂ ਸਤਿਕਾਰ ਵਜੋਂ ਮਸਤੂਆਣੇ ਗਏ ਅਤੇ ਚਰਨਾਂ 'ਤੇ ਮੱਥਾ ਟੇਕ ਕੇ ਬੇਨਤੀ ਕੀਤੀ ਕਿ ਆਪ ਇਸ ਘੋਰ ਕਲਜੁਗ ਵਿੱਚ ਮਾਨਵਤਾ ਨੂੰ ਤਾਰ ਰਹੇ ਹੋ। ਆਪ ਜੀ ਬਖਸ਼ਿਸ਼ ਕਰ ਕੇ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਨੀਂਹ ਰੱਖੋ, ਤਾਂ ਕਿ ਉੱਥੋਂ ਵਿਦਿਆਰਥੀ ਅਧਿਆਤਮਿਕ ਵਿੱਦਿਆ ਲੈ ਕੇ ਸਾਰੀ ਦੁਨੀਆਂ ਵਿੱਚ ਸ਼ਾਂਤੀ ਦਾ ਉਪਦੇਸ਼ ਦੇਣ। ਇਸ ਤੋਂ ਪਹਿਲਾਂ ਮਹਾਰਾਜਾ ਪਟਿਆਲਾ ਅਤੇ ਮਹਾਰਾਜਾ ਜੀਂਦ ਨੇ ਵੀ ਇਸ ਪ੍ਰਥਾਏ ਬੇਨਤੀ ਕੀਤੀ ਸੀ। ਦਿਆਲੂ-ਕ੍ਰਿਪਾਲੂ ਸੰਤ ਜੀ ਮਹਾਰਾਜ ਸਾਰਿਆਂ ਦੀ ਬੇਨਤੀ ਮੰਨ ਬਨਾਰਸ ਪਹੁੰਚੇ। ਪੰਜ ਅਖੰਡ ਪਾਠਾਂ ਦੇ ਭੋਗ ਮਗਰੋਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੰਸਕ੍ਰਿਤ ਕਾਲਜ ਦਾ ਨੀਂਹ-ਪੱਥਰ ਰੱਖਿਆ। ਸਾਰੇ ਰਾਜੇ- ਮਹਾਰਾਜਿਆਂ ਨੇ ਬਹੁਤ ਸਤਿਕਾਰ ਕੀਤਾ। ਬਨਾਰਸ ਦੇ ਮਹਾਰਾਜਾ ਪ੍ਰਭੂ ਨਰਾਇਣ ਕਾਂਸ਼ੀ ਰਾਜ ਨੇ ਆਪਣੀ ਰਾਜਧਾਨੀ ਦੀ ਅਤਿ ਪੂਜਨੀਕ ਵਿਸ਼ਵਨਾਥ ਦੀ ਗੱਦੀ, ਜਿਸ ਦੀ ਉਹ ਹਰ ਰੋਜ਼ ਪੂਜਾ ਕਰਦਾ ਸੀ, ਉੱਤੇ ਸੰਤ ਅਤਰ ਸਿੰਘ ਜੀ ਦਾ ਬੜੇ ਸਤਿਕਾਰ ਨਾਲ ਆਸਣ ਕਰਵਾਇਆ। ਫਿਰ ਉਨ੍ਹਾਂ ਸਾਰਿਆਂ ਨੇ ਬੇਨਤੀ ਕੀਤੀ ਕਿ ਆਪ ਜੀ ਦੇ ਅਨਿਨ ਸੇਵਕ (ਸੰਤ) ਭਾਈ ਤੇਜਾ ਸਿੰਘ ਜੀ, ਜੋ ਐਮ.ਏ. ਹਾਰਵਰਡ ਯੂਨੀਵਰਸਿਟੀ ਤੋਂ ਹਨ, ਉਨ੍ਹਾਂ ਨੂੰ ਯੂਨੀਵਰਸਿਟੀ ਚਲਾਉਣ ਵਾਸਤੇ ਪ੍ਰਿੰਸੀਪਲ ਦੇ ਤੌਰ 'ਤੇ ਸਾਨੂੰ ਦੇ ਦਿਉ। ਸੰਤ ਜੀ ਮਹਾਰਾਜ ਨੇ ਪਰਵਾਨਗੀ ਦੇ ਦਿੱਤੀ ਅਤੇ ਭਾਈ ਤੇਜਾ ਸਿੰਘ ਜੀ ਪਹਿਲੇ ਪ੍ਰਿੰਸੀਪਲ ਬਣੇ। ਸੰਤ ਅਤਰ ਸਿੰਘ ਜੀ ਮਹਾਰਾਜ ਨੇ ਭਾਈ ਤੇਜਾ ਸਿੰਘ ਜੀ ਨੂੰ ਕਿਹਾ ਕਿ ਭਾਈ ਮਸਤੂਆਣੇ ਕਾਲਜ ਬਣਾਉਣ ਵਾਸਤੇ ਅਸੀਂ ਉਗਰਾਹੀ ਨਹੀਂ ਕਰਨੀ। ਤੂੰ ਆਪਣੀ ਸਾਰੀ ਤਨਖ਼ਾਹ ਆਪਣਾ ਖ਼ਰਚਾ ਰੱਖ ਕੇ ਬਾਕੀ ਮਸਤੂਆਣੇ ਭੇਜ ਦਿਆ ਕਰ। ਭਾਈ ਤੇਜਾ ਸਿੰਘ ਜੀ ਗ੍ਰਹਿਸਤੀ ਹੋ ਕੇ ਵੀ ਇਹ ਸਾਰੇ ਬਚਨ ਪਾਲਦੇ ਰਹੇ। ਕਲਕੱਤੇ ਤੋਂ ਉਗਰਾਹੀ ਕਰਕੇ ਮਸਤੂਆਣੇ ਲਈ ਗਾਡਰ ਭਿਜਵਾਏ। ਇੱਕ ਸਾਲ ਬਾਅਦ ਮਹਾਰਾਜਾ ਪਟਿਆਲਾ ਦੇ ਬੇਨਤੀ ਕਰਨ 'ਤੇ ਕਿ ਅਸੀਂ ਇਧਰ ਸਕੂਲ-ਕਾਲਜ ਖੋਲ੍ਹਣੇ ਹਨ, ਭਾਈ ਤੇਜਾ ਸਿੰਘ ਨੂੰ ਪ੍ਰਿੰਸੀਪਲ ਦੀ ਨੌਕਰੀ ਛੁਡਵਾ ਕੇ ਮਸਤੂਆਣੇ ਦੀ ਸੇਵਾ ਵਿੱਚ ਲਗਵਾ ਲਿਆ। --- Send in a voice message: https://anchor.fm/sant-attar-singh-ji/message

    Vidiya Da Psaar | Sakhi - 43 | Sant Attar Singh ji Mastuana Wale

    Play Episode Listen Later May 7, 2022 3:57


    #SantAttarSinghji #Sakhi ਵਿੱਦਿਆ ਦਾ ਪਸਾਰ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਉਨ੍ਹਾਂ ਦੇ ਭੇਜੇ ਹੋਏ ਮਹਾਂਪੁਰਸ਼ਾਂ ਵਿੱਚੋਂ ਸੰਤ ਅਤਰ ਸਿੰਘ ਜੀ ਪਹਿਲੇ ਮਹਾਂਪੁਰਸ਼ ਹੋਏ ਹਨ, ਜਿਨ੍ਹਾਂ ਨੇ ਅਧਿਆਤਮਿਕ ਵਿੱਦਿਆ ਦੇ ਨਾਲ-ਨਾਲ ਆਧੁਨਿਕ ਵਿਗਿਆਨਿਕ ਵਿੱਦਿਆ ਬੱਚਿਆਂ ਨੂੰ ਪੜ੍ਹਾਉਣ 'ਤੇ ਬਹੁਤ ਜ਼ੋਰ ਦਿੱਤਾ। ਉਨ੍ਹਾਂ ਨੇ ੧੯੦੬ ਵਿੱਚ ਲੜਕੀਆਂ ਲਈ ਮਸਤੂਆਣੇ ਵਿਖੇ ਸਕੂਲ ਖੋਲ੍ਹਿਆ, ਜੋ ਮਗਰੋਂ ਭਸੌੜ ਤਬਦੀਲ ਕਰ ਦਿੱਤਾ ਗਿਆ। ੧੯੧੩ ਵਿੱਚ ਲੜਕਿਆਂ ਦਾ ਸਕੂਲ ਤੇ ਕਾਲਜ ਖੋਲ੍ਹ ਕੇ ਇਸ ਨੂੰ ਅਧਿਆਤਮਿਕ ਅਤੇ ਵਿਗਿਆਨਿਕ ਵਿੱਦਿਆ ਦਾ ਬਹੁਤ ਵੱਡਾ ਕੇਂਦਰ ਬਣਾਇਆ। ਆਪ ਜੀ ਨੇ ਪੰਜਾਬ ਵਿਖੇ ਹੋਰ ਬਹੁਤ ਸਕੂਲ ਤੇ ਕਾਲਜ ਸੰਗਤਾਂ ਤੋਂ ਖੁਲ੍ਹਵਾਏ। ਇਸ ਤੋਂ ਇਲਾਵਾ ਇੱਕ ਬਹੁਤ ਵੱਡੀ ਐਜੂਕੇਸ਼ਨ ਸੰਸਥਾ ਖੁਲ੍ਹਵਾਈ ਤੇ ਹਰ ਸਾਲ ਉਸ ਦੀ ਕਾਨਫਰੰਸ ਦੀ ਅਗਵਾਈ ਕਰਦੇ ਰਹੇ। ਭਾਈ ਨਿਰੰਜਨ ਸਿੰਘ ਮਹਿਤਾ (ਸੰਤ ਤੇਜਾ ਸਿੰਘ ਜੀ), ਜੋ ਸਿੱਖ ਜਗਤ ਦੇ ਬਹੁਤ ਵੱਡੇ ਤੇ ਪਹਿਲੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ੧੯੦੪ ਤੋਂ ੧੯੦੬ ਤਕ ਪ੍ਰਿੰਸੀਪਲ ਰਹੇ, ਜਦੋਂ ਉਹ ਬ੍ਰਹਮ-ਗਿਆਨੀ ਸੰਤ ਬਾਬਾ ਸ਼ਾਮ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਦੀ ਸੰਗਤ ਵਿੱਚ ਗਏ ਤਾਂ ਬਾਬਾ ਜੀ ਦੇ ਅਧਿਆਤਮਿਕ ਇਸ਼ਾਰਾ ਕਰਨ 'ਤੇ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲਿਆਂ ਦੇ ਦਰਸ਼ਨ ਕਰਨ ਲਈ ਲਾਹੌਰ ਗਏ। ਉਨ੍ਹਾਂ ਦੀ ਸੰਗਤ ਤੋਂ ਪ੍ਰਭਾਵਿਤ ਹੋ ਕੇ ਗੁਰੂ ਕਲਗੀਆਂ ਵਾਲੇ ਦਾ ਬਖਸ਼ਿਆ ਹੋਇਆ ਅੰਮ੍ਰਿਤ ਛਕ ਕੇ ਨਿਰੰਜਨ ਸਿੰਘ ਮਹਿਤਾ ਤੋਂ ਤੇਜਾ ਸਿੰਘ ਬਣੇ। ਫਿਰ ਉਨ੍ਹਾਂ ਨੇ ਵੈਰਾਗ ਵਿੱਚ ਆ ਕੇ ਸਿੱਖ ਪੰਥ ਦੀ ਸੇਵਾ ਲਈ ਪ੍ਰਿੰਸੀਪਲ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਮਸਤੂਆਣੇ ਸੰਤ ਜੀ ਮਹਾਰਾਜ ਪਾਸ ਹਾਜ਼ਰ ਹੋ ਕੇ ਖਾਲਸੇ ਦੀ ਸੇਵਾ ਲਈ ਤਨ, ਮਨ, ਧਨ ਸੌਂਪ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਚਾਰੇ ਉਦਾਸੀਆਂ ਵਿੱਚ ਲਗਭਗ ਸਾਰਾ ਮਿਡਲ-ਈਸਟ, ਭਾਰਤ, ਚੀਨ ਅਤੇ ਜਪਾਨ ਆਦਿ ਤਕ ਨਾਮ-ਬਾਣੀ ਦਾ ਛੱਟਾ ਦਿੱਤਾ ਪਰ ਗੁਰੂ ਸਾਹਿਬ ਦੇ ਚਰਨ ਇੰਗਲੈਂਡ, ਅਮਰੀਕਾ, ਕੈਨੇਡਾ ਤੇ ਯੂਰਪ ਦੀ ਧਰਤੀ 'ਤੇ ਨਹੀਂ ਸੀ ਪਏ। ਗੁਰੂ ਨਾਨਕ ਦੇਵ ਜੀ ਦੇ ਥਾਪੇ ਹੋਏ ਬ੍ਰਹਮ-ਗਿਆਨੀ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਆਪਣੇ ਸੇਵਕ ਭਾਈ ਤੇਜਾ ਸਿੰਘ ਜੀ ਨੂੰ ਇਨ੍ਹਾਂ ਮੁਲਕਾਂ ਵਿੱਚ ਭੇਜ ਕੇ ਨਾਮ-ਬਾਣੀ ਦਾ ਛੱਟਾ ਦਵਾ ਕੇ ਸਿੱਖੀ ਦਾ ਮੁੱਢ ਬੰਨ੍ਹਿਆ ਤੇ ਗੁਰਦੁਆਰਿਆਂ ਦੀ ਸਥਾਪਨਾ ਕਰਵਾਈ। ਸੰਤ ਜੀ ਮਹਾਰਾਜ ਨੇ ਫ਼ੁਰਮਾਇਆ, "ਭਾਈ ਤੇਜਾ ਸਿੰਘ! ਗੁਰਸਿੱਖੀ ਦੀ ਇਸ ਸੇਵਾ ਦੇ ਨਾਲ-ਨਾਲ ਉਨ੍ਹਾਂ ਮੁਲਕਾਂ ਵਿੱਚੋਂ ਆਧੁਨਿਕ ਵਿੱਦਿਆ ਪ੍ਰਾਪਤ ਕਰਕੇ ਆਉ ਤਾਂ ਕਿ ਇੱਥੇ ਸਕੂਲਾਂ, ਕਾਲਜਾਂ ਵਿੱਚ ਬੱਚਿਆਂ ਲਈ ਉਸ ਦਾ ਪ੍ਰਸਾਰ ਕਰ ਸਕੀਏ।" ਭਾਈ ਤੇਜਾ ਸਿੰਘ ਜੀ ਸੰਤਾਂ ਦਾ ਹੁਕਮ ਮੰਨ ਕੇ ਇਨ੍ਹਾਂ ਪੱਛਮੀ ਦੇਸ਼ਾਂ ਵਿੱਚ ਗਏ ਤੇ ਉੱਥੋਂ ਦੀ ਲੁਕਾਈ ਨੂੰ ਗੁਰੂ ਨਾਨਕ ਦੇਵ ਜੀ ਦੇ ਸੱਚ ਦੇ ਮਾਰਗ ਨਾਲ ਜੋੜਿਆ ਅਤੇ ਉੱਥੇ ਹਾਰਵਰਡ ਯੂਨੀਵਰਸਿਟੀ ਵਿੱਚੋਂ ਐਮ.ਏ. ਦੀ ਡਿਗਰੀ ਪ੍ਰਾਪਤ ਕੀਤੀ। --- Send in a voice message: https://anchor.fm/sant-attar-singh-ji/message

    Guru Kashi Damdama Sahib Di Sewa | Sakhi - 42 | Sant Attar Singh ji Mastuana Wale

    Play Episode Listen Later Apr 30, 2022 3:22


    #SantAttarSinghji #Sakhi ਗੁਰੂ ਕਾਂਸ਼ੀ ਦਮਦਮਾ ਸਾਹਿਬ ਦੀ ਸੇਵਾ ਸ਼ਿਮਲੇ ਨਾਭਾ ਹਾਊਸ ਵਿਖੇ ਸੰਗਤਾਂ ਬਹੁਤ ਗਿਣਤੀ ਵਿੱਚ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਆਉਂਦੀਆਂ ਅਤੇ ਸਤਿਸੰਗ ਕਰਕੇ ਗੁਰੂ ਨਾਨਕ ਦੇਵ ਜੀ ਦੇ ਸੱਚ ਦੇ ਮਾਰਗ ਦਾ ਉਪਦੇਸ਼ ਗ੍ਰਹਿਣ ਕਰਦੀਆਂ। ਸੰਤ ਜੀ ਮਹਾਰਾਜ ਸੰਗਤਾਂ ਨੂੰ ਗੁਰੂ ਕਾਂਸ਼ੀ ਵਿਖੇ ਹੋ ਰਹੀ ਸੇਵਾ ਲਈ ਆਪਣੀ ਕਮਾਈ ਵਿੱਚੋਂ ਮਾਇਆ ਸਫ਼ਲੀ ਕਰਨ ਲਈ ਪ੍ਰੇਰਦੇ। ਇੱਕ ਪ੍ਰੇਮੀ ਨੇ ਇਸ ਸੇਵਾ ਲਈ ਸੰਤਾਂ ਨੂੰ ਬਹੁਤ ਮਾਇਆ ਭੇਟ ਕੀਤੀ। ਸੰਗਤਾਂ ਨੇ ਸੰਤਾਂ ਨੂੰ ਦੱਸਿਆ ਕਿ ਇਸ ਪ੍ਰੇਮੀ ਨੇ ਤਾਂ ਆਪਣੀ ਸਾਰੀ ਜਿੰਦਗੀ ਦੀ ਕਮਾਈ ਅਤੇ ਘਰ-ਬਾਹਰ ਵੇਚ ਕੇ ਇਸ ਕਾਰਜ ਲਈ ਅਰਪਣ ਕਰ ਦਿੱਤੀ ਹੈ। ਸੰਤ ਜੀ ਮਹਾਰਾਜ ਨੇ ਫ਼ੁਰਮਾਇਆ, "ਪ੍ਰੇਮੀਆਂ! ਤੂੰ ਗੁਰੂ ਨਾਨਕ ਦੇਵ ਜੀ ਦੀ ਪੂਰੀ ਬਖਸ਼ਿਸ਼ ਲਈ ਹੈ ਤੇ ਆਵਾ-ਗਉਣ ਤੋਂ ਮੁਕਤ ਹੋ ਗਿਆ ਹੈਂ। ਜਿਸ ਦੇ ਹਿਰਦੇ ਵਿੱਚ ਤਿਆਗ-ਵੈਰਾਗ ਆ ਗਿਆ, ਉਹ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਬਖਸ਼ਿਸ਼ ਲੈ ਕੇ ਆਵਾ-ਗਉਣ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ। ਇਸ ਨੂੰ ਕਹਿੰਦੇ ਹਨ ਪੂਰਨ ਗੁਰਸਿੱਖੀ ਕਮਾਉਣੀ।" ਪਰ ਕਈ ਮਾਇਆ ਦੇ ਲਾਲਚੀ, ਸੰਤਾਂ ਦੇ ਦਰਸ਼ਨ ਕਰਨ ਆਉਣੋ ਹਟ ਗਏ ਤਾਂ ਇੱਕ ਦਿਨ ਸੰਤ ਜੀ ਨੇ ਮੁਸਕਰਾ ਕੇ ਕਿਹਾ, "ਜਿਸ ਦਿਨ ਤੋਂ ਦਮਦਮਾ ਸਾਹਿਬ ਦੀ ਸੇਵਾ ਲਈ ਸੰਗਤ ਨੂੰ ਮਾਇਆ ਸਫ਼ਲੀ ਕਰਨ ਦੀ ਬੇਨਤੀ ਕਰਨੀ ਸ਼ੁਰੂ ਕੀਤੀ ਹੈ, ਉਸ ਦਿਨ ਤੋਂ ਬਹੁਤ ਸਾਰੇ ਪ੍ਰੇਮੀ ਸਤਿਸੰਗ ਵਿੱਚ ਦਰਸ਼ਨ-ਮੇਲਾ ਕਰਨ ਲਈ ਵੀ ਨਹੀਂ ਆਉਂਦੇ। ਮਾਇਆ ਦੀ ਪਕੜ ਦੀ ਖੇਡ ਇੰਨੀ ਪ੍ਰਬਲ ਹੁੰਦੀ ਹੈ।" ਸੰਤ ਜੀ ਨੇ ਫਿਰ ਕਿਹਾ ਕਿ ਅਸੀਂ ਤਾਂ ਇਸ ਸੇਵਾ ਨੂੰ ਪੂਰੀ ਕਰਨ ਦਾ ਕਮਰਕੱਸਾ ਕਰ ਲਿਆ ਹੈ। ਇਸ ਸੇਵਾ ਲਈ ਸੰਤ ਜੀ ਮਹਾਰਾਜ ਘਰ-ਘਰ ਜਾ ਕੇ ਕਹਿੰਦੇ, "ਦਮਦਮਾ ਸਾਹਿਬ ਦੀ ਸੇਵਾ ਲਈ ਆਪਣੀ ਮਾਇਆ ਸਫ਼ਲੀ ਕਰ ਲਉ ਭਾਈ, ਫਿਰ ਤੁਹਾਨੂੰ ਇਹੋ ਜਿਹਾ ਮੰਗਤਾ ਦੁਬਾਰਾ ਨਹੀਂ ਮਿਲਣਾ।" ਇਹ ਸੁਣ ਕੇ ਮਹਾਰਾਜਾ ਪਟਿਆਲਾ ਤੇ ਹੋਰ ਸਰਦਾਰਾਂ ਨੇ ਕਿਹਾ, "ਮਹਾਰਾਜ! ਤੁਸੀਂ ਕਿਉਂ ਮੰਗਤੇ ਬਣਦੇ ਹੋ? ਇਹ ਸਾਰੀ ਸੇਵਾ ਅਸੀਂ ਕਰ ਸਕਦੇ ਹਾਂ।" ਸੰਤ ਜੀ ਨੇ ਇਲਾਹੀ ਜਲਾਲ ਵਿੱਚ ਫ਼ੁਰਮਾਇਆ, "ਭਾਈ! ਗੁਰੂ-ਘਰ ਵਿੱਚ ਐਨੀ ਤਾਕਤ ਹੈ ਕਿ ਸ਼ਿਮਲੇ ਤੋਂ ਦਮਦਮਾ ਸਾਹਿਬ ਤਕ ਸੋਨੇ ਦੀ ਨਹਿਰ ਚਲ ਸਕਦੀ ਹੈ ਪਰ ਅਸੀਂ ਤਾਂ ਹਰ ਅਮੀਰ-ਗ਼ਰੀਬ ਦਾ ਹਿੱਸਾ ਸੇਵਾ ਵਿੱਚ ਪੁਵਾ ਕੇ ਉਸ ਨੂੰ ਗੁਰੂ ਕਲਗੀਆਂ ਵਾਲੇ ਦੇ ਚਰਨਾਂ ਨਾਲ ਜੋੜ ਕੇ ਜਨਮ ਸਫ਼ਲਾ ਕਰਵਾਉਣਾ ਹੈ। ਇਸ ਲਈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸੇਵਾ ਤੋਂ ਵਾਂਝੇ ਨਾ ਰਹੋ, ਵਿਤ ਅਨੁਸਾਰ ਸਭ ਕੁਝ ਕਲਗੀਆਂ ਵਾਲੇ ਤੋਂ ਵਾਰ ਦਿਉ ਅਤੇ ਉਸ ਦੀ ਬਖਸ਼ਿਸ਼ ਲਓ।" --- Send in a voice message: https://anchor.fm/sant-attar-singh-ji/message

    Jaa Tis Bhaavai Taa Hukam Manaavai | Sakhi - 35 | Sant Attar Singh ji Mastuana Wale

    Play Episode Listen Later Apr 28, 2022 1:59


    #SantAttarSinghji #Sakhi #SantSamagam ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥ ਇਸ ਬੇੜੇ ਕਉ ਪਾਰਿ ਲਘਾਵੈ ॥ (੩੩੭) ਪੜ੍ਹਿਆ ਅਤੇ ਬੇੜੀ ਸਹਿਜ-ਸੁਭਾਇ ਹੀ ਦਰਿਆ ਪਾਰ ਕਰ ਗਈ। ਇਸੇ ਤਰ੍ਹਾਂ ਜੇ ਅਸੀਂ ਇਸ ਸ਼ਬਦ ਦੇ ਭਾਵ ਨੂੰ ਹਿਰਦੇ ਵਿੱਚ ਵਸਾ ਕੇ ਦਸਾਂ ਨਹੁੰਆਂ ਦੀ ਕਮਾਈ ਗੁਰੂ ਵਾਲੇ ਪਾਸੇ ਲਾਵਾਂਗੇ, ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਇਸ਼ਨਾਨ ਕਰਕੇ ਨਾਮ-ਬਾਣੀ ਸਿਮਰਨ ਵਿੱਚ ਜੁੱਟਾਂਗੇ ਅਤੇ ਦਿਨ ਦੇ ਕਾਰੋਬਾਰ ਕਰਦੇ ਹੋਏ: ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ (੩੦੫) ਦੇ ਮਹਾਂਵਾਕ ਅਨੁਸਾਰ ਚੱਲਾਂਗੇ ਤਾਂ ਇਸੇ ਜਨਮ ਵਿੱਚ ਹੀ ਵਾਹਿਗੁਰੂ ਨਾਮ ਜਹਾਜ਼ 'ਚ ਚੜ੍ਹ ਕੇ ਇਸ ਸੰਸਾਰ ਰੂਪੀ ਭਵਸਾਗਰ ਨੂੰ ਪਾਰ ਕਰਕੇ ਨਿਰੰਕਾਰ ਦੇ ਦੇਸ਼ (ਸੱਚਖੰਡ) ਪਹੁੰਚ ਜਾਵਾਂਗੇ। ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥ (੫੯੫) ਸਚ ਖੰਡਿ ਵਸੈ ਨਿਰੰਕਾਰੁ ॥ (੮) --- Send in a voice message: https://anchor.fm/sant-attar-singh-ji/message

    Varso Kirpa Dhaar | Sakhi - 40 | Sant Attar Singh ji Mastuana Wale

    Play Episode Listen Later Feb 26, 2022 1:25


    #SantAttarSinghji #Sakhi ਵਰਸਹੁ ਕਿਰਪਾ ਧਾਰਿ ਜੈਤੋ ਦੀਵਾਨ ਸਮੇਂ ਬੜੀ ਸਖ਼ਤ ਗਰਮੀ ਸੀ ਅਤੇ ਸੰਗਤ ਬਹੁਤ ਜ਼ਿਆਦਾ ਹੋਣ ਕਰਕੇ ਜਲ ਦੀ ਥੁੜ੍ਹ ਕਾਰਣ ਬੜੀ ਤਕਲੀਫ਼ ਸੀ। ਸੰਗਤ ਨੇ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਬੇਨਤੀ ਕੀਤੀ ਕਿ ਵਾਹਿਗੁਰੂ ਤੋਂ ਮੀਂਹ ਵੱਸਣ ਦੀ ਮੰਗ ਕਰੋ। ਸੰਤ ਜੀ ਮਹਾਰਾਜ ਨੇ ਫ਼ੁਰਮਾਇਆ, ਆਓ ਸਾਰੀ ਸੰਗਤ ਮਿਲ ਕੇ ਅਰਦਾਸ ਕਰੀਏ: ਮਿਲਿ ਸਤਿਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ ॥ (੯੪) ਕਰਤਾਰ ਜ਼ਰੂਰ ਬੇਨਤੀ ਸੁਣੇਗਾ। ਅਰਦਾਸ ਉਪਰੰਤ ਸੰਤ ਜੀ ਨੇ ਇਹ ਸਾਰਾ ਸ਼ਬਦ ਪੜ੍ਹਿਆ ਅਤੇ ਸੰਗਤ ਤੋਂ ਉੱਚੀ ਅਵਾਜ਼ ਵਿੱਚ ਪੜ੍ਹਾਇਆ: ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥ ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥ (੧੨੮੫) ਥੋੜ੍ਹੇ ਹੀ ਚਿਰ ਮਗਰੋਂ ਮੂਸਲਾਧਾਰ ਬਾਰਸ਼ ਹੋਈ ਅਤੇ ਪਾਣੀ ਦੀ ਕੋਈ ਥੁੜ੍ਹ ਨਾ ਰਹੀ। --- Send in a voice message: https://anchor.fm/sant-attar-singh-ji/message

    Brahm Giyani Sarab Viyapi Hunde Hun | Sakhi - 39 | Sant Attar Singh ji Mastuana Wale

    Play Episode Listen Later Feb 19, 2022 2:00


    #SantAttarSinghji #Sakhi ਬਹਮ ਗਿਆਨੀ ਸਰਬ-ਵਿਆਪੀ ਹੰਦ ਹਨ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਮਾਤਾ ਭੋਲੀ ਜੀ ਦਾ ਸੱਚਖੰਡ ਪਿਆਨਾ ਨੇੜੇ ਆਣ ਕਰਕੇ, ਸੰਤ ਜੀ ਮਹਾਰਾਜ ਨੂੰ ਬੁਲਾਉਣ ਬਾਰੇ ਪੁੱਛਣ 'ਤੇ ਮਾਤਾ ਜੀ ਨੇ ਕਿਹਾ, "ਸੰਤ ਸਰਬ-ਵਿਆਪੀ ਹਨ ਅਤੇ ਹਰ ਵਕਤ ਮੇਰੇ ਨਾਲ ਹਨ। ਮੈਨੂੰ ਸਾਰਿਆਂ ਵਿੱਚ ਉਨ੍ਹਾਂ ਦਾ ਸਰੂਪ ਭਾਸਦਾ ਹੈ। ਉਨ੍ਹਾਂ ਨੂੰ ਕਿੱਥੋਂ ਬੁਲਾਉਂਦੇ ਹੋ?" ਕਿਉਂਕਿ ਸੰਤ, ਸਾਧ, ਬ੍ਰਹਮ-ਗਿਆਨੀ ਸਰੀਰ ਨਹੀਂ ਹੁੰਦੇ, ਉਹ ਸ਼ਬਦ-ਗੁਰੂ ਦਾ ਰੂਪ ਹੁੰਦੇ ਹਨ। ਮਾਤਾ ਜੀ ਦੇ ਸੁਆਸ ਨਿਕਲਣ ਤੋਂ ਬਾਅਦ (ਸੰਤ) ਭਾਈ ਤੇਜਾ ਸਿੰਘ ਨੇ ਸੰਤ ਅਤਰ ਸਿੰਘ ਜੀ ਨੂੰ ਇਹ ਵਾਰਤਾ ਦੱਸੀ ਤੇ ਕਿਹਾ, "ਦਾਸ ਨੂੰ ਭਾਸਦਾ ਹੈ ਕਿ ਮਾਤਾ ਜੀ ਨੇ ਬਿਦੇਹ-ਮੁਕਤ, ਆਤਮ-ਦਰਸ਼ੀ ਹੋ ਕੇ ਅਕਾਲ ਚਲਾਣਾ ਕੀਤਾ ਹੈ।" ਸੰਤ ਅਤਰ ਸਿੰਘ ਜੀ ਨੇ ਫ਼ੁਰਮਾਇਆ ਕਿ ਮਾਤਾ ਜੀ ਦੇ ਅਜੇ ਜਨਮ-ਮਰਨ (ਆਵਾ-ਗਉਣ) ਦੇ ਗੇੜ ਰਹਿੰਦੇ ਸਨ ਪਰ ਉਨ੍ਹਾਂ ਨੇ ਹੁਕਮ ਮੰਨ, ਰਜ਼ਾ ਵਿੱਚ ਰਹਿ, ਨਾਮ-ਸਿਮਰਨ ਵਿੱਚ ਲੀਨ ਹੋ, ਇਹ ਆਤਮ-ਪਦਵੀ ਪਾ ਕੇ ਮੁਕਤੀ ਪ੍ਰਾਪਤ ਕੀਤੀ ਹੈ। ਸੰਤ ਪੁੱਤਰ ਨੇ ਗੋਡੇ ਦਾ ਕਸ਼ਟ ਤਾਂ ਠੀਕ ਨਹੀਂ ਕੀਤਾ ਪਰ ਹੁਕਮ ਮੰਨਣ ਅਤੇ ਰਜ਼ਾ ਵਿੱਚ ਰਹਿਣ ਦਾ ਭੇਦ ਸਮਝਾ, ਮਾਤਾ ਜੀ ਦਾ ਸਦਾ ਲਈ ਜਨਮ-ਮਰਨ ਦਾ ਦੁੱਖ ਕੱਟ ਕੇ ਅਕਾਲ ਪੁਰਖ ਵਿੱਚ ਲੀਨ ਕਰ ਦਿੱਤਾ: ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥ (੪੭੫) --- Send in a voice message: https://anchor.fm/sant-attar-singh-ji/message

    Shukar Ate Rza | Sakhi - 38 | Sant Attar Singh ji Mastuana Wale

    Play Episode Listen Later Feb 12, 2022 2:11


    #SantAttarSinghji #Sakhi ਸ਼ੁਕਰ ਅਤ ਰਜ਼ਾ ਸੰਤ ਅਤਰ ਸਿੰਘ ਜੀ ਦੇ ਮਾਤਾ ਜੀ, ਮਾਤਾ ਭੋਲੀ ਜੀ ਦੇ ਅੰਤਮ ਸਮੇਂ ਗੋਡੇ 'ਤੇ ਬਹੁਤ ਗੰਭੀਰ ਫੋੜਾ ਨਿਕਲਿਆ, ਜਿਸ ਨਾਲ ਉਨ੍ਹਾਂ ਦਾ ਗੋਡਾ ਕਾਫ਼ੀ ਗਲ ਗਿਆ ਸੀ। ਮਾਤਾ ਜੀ ਇਸ ਫੋੜੇ ਦਾ ਅਸਹਿ ਕਸ਼ਟ ਸਹਾਰ ਰਹੇ ਸਨ। ਇੱਕ ਦਿਨ ਸੰਤ ਅਤਰ ਸਿੰਘ ਜੀ ਮਹਾਰਾਜ ਉਨ੍ਹਾਂ ਦੇ ਬੁੰਗੇ (ਕਮਰੇ) ਵਿੱਚ ਆਏ। ਸਾਰੇ ਸੇਵਕਾਂ ਨੂੰ ਬਾਹਰ ਕੱਢ, ਮਾਤਾ ਜੀ ਦੇ ਮੰਜੇ 'ਤੇ ਬੈਠ ਕੇ ਭਾਣੇ ਵਿੱਚ ਰਹਿਣ ਦੀ ਅਤੇ ਹੁਕਮ ਮੰਨਣ ਦੀ ਪੂਰੀ ਜੁਗਤ ਦੱਸੀ ਕਿ ਮਾਤਾ ਜੀ, ਤੁਹਾਡੇ ਅੰਦਰ ਜੋ ਅਕਾਲ ਪੁਰਖ ਦੀ ਜੋਤ (ਸ਼ਬਦ ਗੁਰੂ) ਹੈ, ਉਸ ਨੂੰ ਦੁੱਖ ਅਤੇ ਭੁੱਖ ਨਹੀਂ: ਨਾ ਓਸੁ ਦੂਖੁ ਨ ਹਮ ਕਉ ਦੂਖੇ ॥ (੩੯੧) ਉਸੇ ਨਾਲ ਅੰਤਰ-ਆਤਮੇ ਸੁਰਤ ਨੂੰ ਸਿਮਰਨ ਦੁਆਰਾ ਲੀਨ ਕਰੋ, ਤਾਂ ਸੁਰਤ ਸਰੀਰ ਤੇ ਸੰਸਾਰ ਦੇ ਦੁੱਖਾਂ-ਸੁੱਖਾਂ ਤੋਂ ਉੱਤੇ ਉੱਠ ਕੇ ਉਸ ਸਰਬ ਵਿਆਪੀ ਪ੍ਰਭੂ ਵਿੱਚ ਸਮਾ ਜਾਵੇਗੀ: ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ (੬੦੧) ਮਾਤਾ ਜੀ ਨੇ 'ਸਤਿ ਬਚਨ' ਕਹਿ ਇਹ ਜੁਗਤ ਹਿਰਦੇ ਵਿੱਚ ਵਸਾ ਲਈ। ਸਰੀਰ ਦੇ ਕਸ਼ਟ ਨੂੰ ਸ਼ੁਕਰ ਅਤੇ ਰਜ਼ਾ ਵਿੱਚ ਮਿੱਠਾ ਕਰਕੇ ਮੰਨਿਆ। ਸ਼ਬਦ ਵਿੱਚ ਲੀਨ ਹੋ ਮੁੱਖੋਂ 'ਸੀ' ਤੱਕ ਨਾ ਕੀਤੀ ਅਤੇ ਇਸ ਸ਼ਬਦ ਅਨੁਸਾਰ ਜੀਵਨ ਢਾਲਿਆ: ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥ (੬੦੩) ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥ (੫) --- Send in a voice message: https://anchor.fm/sant-attar-singh-ji/message

    Sant Aattar Singh ji Di Mata Da Sangat Roop Hona | | Sakhi - 37 | Sant Attar Singh ji Mastuana Wale

    Play Episode Listen Later Feb 5, 2022 3:46


    #SantAttarSinghji #Sakhi ਸੰਤ ਅਤਰ ਸਿੰਘ ਜੀ ਦੀ ਮਾਤਾ ਦਾ ਸੰਗਤ ਰੂਪ ਹੋਣਾ ਸੰਤ ਜੀ ਦੀ ਮਾਤਾ, ਮਾਤਾ ਭੋਲੀ ਜੀ ਨੂੰ ਸੰਤ ਜੀ ਦਾ ਛੋਟਾ ਭਰਾ ਜੈ ਸਿੰਘ ਬਹੁਤ ਤੰਗ ਕਰਦਾ ਸੀ। ਉਹ ਕਹਿੰਦਾ ਕਿ ਜਿਸ ਪੁੱਤਰ ਨੂੰ ਤੂੰ ਦਹੀਂ ਮੱਖਣ ਖੁਵਾਉਂਦੀ ਸੀ, ਜਿਹੜਾ ਫ਼ਕੀਰ ਹੋ ਗਿਆ ਹੈ, ਜਾ ਹੁਣ ਉਸ ਕੋਲ ਚਲੀ ਜਾ, ਦੇਖਦੇ ਹਾਂ ਤੈਨੂੰ ਕਿਵੇਂ ਰੋਟੀਆਂ ਖੁਵਾਉਂਦਾ ਹੈ। ਜਿਉਂ ਹੀ ਸੰਤਾਂ ਨੂੰ ਇਹ ਪਤਾ ਲੱਗਾ ਤਾਂ ਉਹਨਾਂ ਨੇ ਆਪਣੇ ਇੱਕ ਸੇਵਾਦਾਰ ਨੂੰ ਭੇਜ ਕੇ ਮਾਤਾ ਜੀ ਨੂੰ ਆਪਣੇ ਪਾਸ ਡੇਰਾ ਖ਼ਾਲਸਾ ਬੁਲਾ ਲਿਆ। ਸੰਤ ਜੀ ਜਦੋਂ ਪਿੰਡ ਦੀਆਂ ਗੁਫਾਵਾਂ ਵਿੱਚ ਸ਼ਾਮ ਦਾ ਦੀਵਾਨ ਸਜਾਉਂਦੇ ਤਾਂ ਸੰਗਤਾਂ ਉੱਥੋਂ ਦੀ ਰੀਤੀ-ਰਿਵਾਜ ਮੁਤਾਬਕ ਸਤਿਕਾਰ ਲਈ ਗੁਫ਼ਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਕਰਦੀਆਂ। ਜਦੋਂ ਮਾਤਾ ਭੋਲੀ ਜੀ ਦੀਵਾਨ ਵਿੱਚ ਆਏ ਤਾਂ ਉਨ੍ਹਾਂ ਨੇ ਮਾਲਵੇ ਦਾ ਸਧਾਰਨ ਪਹਿਰਾਵਾ ਖੱਦਰ ਦਾ ਘੱਘਰਾ, ਕੁੜਤੀ ਤੇ ਸਿਰ 'ਤੇ ਚਾਦਰ ਲਈ ਹੋਈ ਸੀ। ਸੰਗਤਾਂ ਨੇ ਦੇਖ ਕੇ ਹੈਰਾਨੀ ਵਿੱਚ ਸੋਚਿਆ ਕਿ ਐਨੀ ਸਧਾਰਨ ਔਰਤ ਕੌਣ ਹੈ? ਜਦੋਂ ਸੰਤ ਜੀ ਮਹਾਰਾਜ ਨੇ ਮਾਤਾ ਜੀ ਨੂੰ ਦੇਖਿਆ, ਦੋਨੋਂ ਹੱਥ ਜੋੜ, ਖੜ੍ਹੇ ਹੋ ਕੇ ਮੱਥਾ ਟੇਕਿਆ। ਸੰਤਾਂ ਦੀ ਅਤਿ ਗਰੀਬੀ ਦੀ ਦਸ਼ਾ ਨੂੰ ਵੇਖ ਕੇ ਸੰਗਤਾਂ ਦੇ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ ਅਤੇ ਸਹਿਜ-ਸੁਭਾਇ ਸਾਰਿਆਂ ਦੇ ਮੁਖ਼ਾਰਬਿੰਦ ਤੋਂ ਇਹ ਸ਼ਬਦ ਨਿਕਲਿਆ ਕਿ ਇਹ ਉਹੀ ਧੰਨ ਮਾਤਾ ਹੈ, ਜਿਸ ਨੇ ਇਸ ਬ੍ਰਹਿਮੰਡ ਦੇ ਬ੍ਰਹਮ-ਗਿਆਨੀ ਨੂੰ ਜਨਮ ਦਿੱਤਾ ਹੈ ਤੇ ਬਾਬਾ ਫ਼ਰੀਦ ਜੀ ਦੀ ਇਹ ਤੁਕ ਯਾਦ ਆ ਗਈ: ਤਿਨ ਧੰਨ ਜਣੇਦੀ ਮਾਉ ਆਏ ਸਫਲੁ ਸੇ ॥ (੪੮੮) ਸੰਤ ਜੀ ਮਹਾਰਾਜ ਨੇ ਮਾਤਾ ਜੀ ਨੂੰ ਬੜੇ ਸਤਿਕਾਰ ਅਤੇ ਨਿਮਰਤਾ ਨਾਲ ਪੁੱਛਿਆ, "ਮਾਤਾ ਜੀ! ਕੀ ਅਸੀਂ ਕੋਈ ਮਾੜੇ ਕੰਮ ਤਾਂ ਨਹੀਂ ਲੱਗੇ?" ਮਾਤਾ ਜੀ ਨੇ ਬੜੇ ਭੋਲੇ-ਭਾਲੇ ਸ਼ਬਦਾਂ ਵਿੱਚ ਉੱਤਰ ਦਿੱਤਾ, "ਨਹੀਂ ਪੁੱਤ! ਤੂੰ ਬੜੇ ਹੀ ਭਲੇ ਪਾਸੇ ਲੱਗਾ ਹੈਂ।" ਦੀਵਾਨ ਦੀ ਸਮਾਪਤੀ 'ਤੇ ਕੇਲਿਆਂ ਦਾ ਪ੍ਰਸ਼ਾਦ ਵਰਤਿਆ ਅਤੇ ਮਾਤਾ ਜੀ ਹੱਥ ਵਿੱਚ ਕੇਲਾ ਲੈ ਕੇ ਉਸ ਨੂੰ ਕੁਝ ਦੇਰ ਇਧਰ-ਉਧਰ ਦੇਖਦੇ ਰਹੇ। ਸੰਤ ਜੀ ਨੇ ਮਾਤਾ ਜੀ ਤੋਂ ਕੇਲਾ ਲਿਆ ਤੇ ਛਿਲ ਕੇ ਆਪ ਉਨ੍ਹਾਂ ਨੂੰ ਛਕਾਇਆ, ਜਿਸ ਤੋਂ ਸੰਗਤਾਂ ਨੇ ਅਨੁਭਵ ਕੀਤਾ ਕਿ ਮਾਤਾ ਜੀ ਇੰਨੇ ਭੋਲੇ ਹਨ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਕੇਲਾ ਹੀ ਨਹੀਂ ਦੇਖਿਆ? ਮਾਤਾ ਜੀ ਨੇ ਕੁਝ ਦਿਨ ਰਹਿ ਕੇ ਸਤਿਸੰਗ ਦਾ ਆਨੰਦ ਮਾਣਿਆ ਤੇ ਫਿਰ ਘਰ ਜਾਣ ਲਈ ਸੰਤ ਪੁੱਤਰ ਤੋਂ ਆਗਿਆ ਮੰਗੀ। ਸੰਤ ਜੀ ਮਹਾਰਾਜ ਨੇ ਫ਼ੁਰਮਾਇਆ ਕਿ ਮਾਤਾ ਜੀ ਹੁਣ ਚੂਹੇ ਦੀ ਖੁੱਡ (ਘਰ) ਵਿੱਚ ਕੀ ਵੜਨਾ ਹੈ, ਸਾਧ-ਸੰਗਤ ਵਿੱਚ ਰਹਿ ਕੇ ਹੀ ਨਾਮ-ਬਾਣੀ ਸਿਮਰਨ ਕਰਕੇ ਸੱਚੇ ਦੇਸ਼ (ਨਿਰੰਕਾਰ ਦੇ ਦੇਸ਼) ਅਪੜਨ ਦੀ ਤਿਆਰੀ ਕਰੋ। ਫਿਰ ਮਾਤਾ ਜੀ ਨੇ ਸਤਿ ਬਚਨ ਕਿਹਾ ਤੇ ਸੰਤ ਪੁੱਤਰ ਵੱਲੋਂ ਦੱਸਿਆ, ਗੁਰੂ ਨਾਨਕ ਦੇਵ ਜੀ ਦਾ ਬਖਸ਼ਿਆ ਹੋਇਆ ਉਪਦੇਸ਼ ਸਾਰੀ ਉਮਰ ਕਮਾਇਆ ਤੇ ਮੁਕਤੀ ਪ੍ਰਾਪਤ ਕੀਤੀ। --- Send in a voice message: https://anchor.fm/sant-attar-singh-ji/message

    Pathana Dii Baarish Lai Bentii | Sakhi - 36 | Sant Attar Singh ji Mastuana Wale

    Play Episode Listen Later Jan 29, 2022 1:51


    #SantAttarSinghji #Sakhi ਪਠਾਣਾਂ ਦੀ ਬਾਰਸ਼ ਲਈ ਬੇਨਤੀ ਪਿਸ਼ਾਵਰ ਦੇ ਇਲਾਕੇ ਵਿੱਚ ਮੀਂਹ ਨਾ ਪੈਣ ਕਰਕੇ ਸੋਕਾ ਅਤੇ ਕਾਲ ਪੈ ਗਿਆ। ਕੁਝ ਪਠਾਣਾਂ ਨੇ ਸੰਤ ਜੀ ਨੂੰ ਟਾਂਗੇ ਵਿੱਚ ਜਾਂਦਿਆਂ ਵੇਖਿਆ ਤਾਂ ਉਨ੍ਹਾਂ ਦੇ ਚਿਹਰੇ ਦਾ ਨੂਰ ਦੇਖ ਕੇ ਮੋਹੇ ਗਏ ਅਤੇ ਘੋੜੇ ਦੀਆਂ ਲਗਾਮਾਂ ਫੜ, ਨਿਮਾਣੇ ਹੋ ਕੇ ਬੇਨਤੀ ਕੀਤੀ, "ਵਾਸਤੇ ਖ਼ੁਦਾ ਦੇ, ਮੀਂਹ ਬਖਸ਼ੋ।" ਸੰਤ ਜੀ ਮਹਾਰਾਜ ਨੇ ਕਿਹਾ, "ਮੀਂਹ ਤਾਂ ਰੱਬ ਦੇ ਵੱਸ ਹੈ, ਅਸੀਂ ਤਾਂ ਉਸ ਦੇ ਬੰਦੇ ਹਾਂ।" ਪਠਾਣਾਂ ਨੇ ਬੜੇ ਸਤਿਕਾਰ ਨਾਲ ਸਿਜਦਾ ਕਰਦੇ ਹੋਏ ਅਰਜ਼ ਕੀਤੀ, "ਤੂੰ ਖ਼ੁਦ ਅੱਲਾ-ਤਾਲਾ ਦਾ ਨੂਰ ਦਿੱਸ ਰਿਹਾ ਹੈਂ, ਤੇਰੇ ਅਤੇ ਰੱਬ ਵਿੱਚ ਕੋਈ ਭੇਦ ਨਹੀਂ। ਅਸੀਂ ਬੜੇ ਦੁਖੀ ਹਾਂ। ਸਾਡੇ ਤੇ ਜ਼ਰੂਰ ਕਿਰਪਾ ਕਰੋ। ਜਲ ਦੇ ਤ੍ਰਾਸ ਨਾਲ ਫ਼ਸਲਾਂ ਅਤੇ ਪਸ਼ੂ-ਪੰਛੀ ਮਰ ਰਹੇ ਹਨ।" ਬੇਨਤੀ ਸੁਣ, ਸੰਤ ਜੀ ਇਨ੍ਹਾਂ ਪਾਸ ਠਹਿਰੇ। ਸ਼ਬਦ- ਕੀਰਤਨ ਹੋਇਆ ਅਤੇ ਸੰਤਾਂ ਨੇ ਇਲਾਹੀ ਰੰਗ ਵਿੱਚ: ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ॥ ਤਾਂ ਦਰਿ ਸੁਣੀ ਪੁਕਾਰ ॥ ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥ (੧੨੮੫) ਸ਼ਬਦ ਪੜ੍ਹਿਆ। ਫਿਰ ਰਹਿਰਾਸ ਦਾ ਪਾਠ ਹੋਇਆ ਅਤੇ ਅਰਦਾਸ ਦੇ ਹੁੰਦਿਆਂ ਹੀ ਦੋ ਘੰਟੇ ਬੜੇ ਜ਼ੋਰ ਦੀ ਬਾਰਸ਼ ਹੋਈ। ਸਾਰੇ ਪਠਾਣ ਚਰਨੀਂ ਲੱਗੇ ਤੇ ਕਿਹਾ, "ਤੂੰ ਸਾਂਈਂ ਦਾ ਕਾਮਲ ਫ਼ਕੀਰ ਹੈਂ, ਤੇਰੇ ਦੀਦਾਰ ਨੇ ਸਾਨੂੰ ਤਾਰ ਦਿੱਤਾ ਹੈ।" --- Send in a voice message: https://anchor.fm/sant-attar-singh-ji/message

    Rehmat Kha Pathan Di Fasi To Rihai | Sakhi - 35 | Sant Attar Singh ji Mastuana Wale

    Play Episode Listen Later Jan 22, 2022 2:07


    #SantAttarSinghji #Sakhi ਰਹਿਮਤ ਖਾਂ ਪਠਾਣ ਦੀ ਫਾਂਸੀ ਤੋਂ ਰਿਹਾਈ ਕੈਦੀ ਰਹਿਮਤ ਖਾਂ ਨੇ ਝੂਠੇ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਹੋਣ 'ਤੇ ਵਾਇਸਰਾਏ ਨੂੰ ਕਈ ਵਾਰੀ ਅਪੀਲ ਕੀਤੀ ਪਰ ਕੋਈ ਸੁਣਵਾਈ ਨਾ ਹੋਈ ਤਾਂ ਉਹ ਦੁਆ ਕਰਨ ਲੱਗਾ, "ਹੇ ਮੇਰੇ ਗੁਰੂ ਨਾਨਕ ਪੀਰ! ਮੈਂ ਨਿਹੱਕਾ ਹਾਂ। ਮੈਨੂੰ ਬਚਾ ਲੈ।" ਉਸਦੇ ਮਨ ਦੀ ਤਾਰ ਗੁਰੂ ਨਾਨਕ ਦੇ ਪਿਆਰੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਹਿਰਦੇ ਵਿੱਚ ਮਸਤੂਆਣੇ ਪਹੁੰਚੀ। ਸੰਤ ਜੀ ਵਾਹੋ-ਦਾਹੀ ਸੰਗਰੂਰ ਤੋਂ ਗੱਡੀ ਰਾਹੀਂ ਲਾਹੌਰ ਜੇਲ੍ਹ ਪਹੁੰਚੇ। ਰਹਿਮਤ ਖਾਂ ਨੇ ਸੰਤਾਂ ਦੇ ਦਰਸ਼ਨ ਕਰਕੇ ਸਿਜਦਾ ਕੀਤਾ ਅਤੇ ਉਸ ਨੂੰ ਗੁਰੂ ਨਾਨਕ 'ਤੇ ਪੂਰਨ ਵਿਸ਼ਵਾਸ ਹੋ ਗਿਆ। ਉਹ ਭੁੱਬਾਂ ਮਾਰ ਕੇ ਰੋ ਪਿਆ ਤੇ ਬੇਨਤੀ ਕੀਤੀ ਕਿ ਮੈਂ ਨਿਹੱਕਾ ਹੀ ਝੂਠੇ ਕੇਸ ਵਿੱਚ ਫਾਂਸੀ ਲੱਗ ਰਿਹਾ ਹਾਂ ਅਤੇ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ। ਸੰਤਾਂ ਨੇ ਫ਼ੁਰਮਾਇਆ, "ਜੇ ਤੂੰ ਨਿਹੱਕਾ ਹੈਂ ਤਾਂ ਤੂੰ ਗੁਰੂ ਨਾਨਕ ਦੀ ਬਖਸ਼ਿਸ਼ ਨਾਲ ਜਲਦੀ ਹੀ ਰਿਹਾਅ ਹੋ ਜਾਵੇਂਗਾ।" ਉਸ ਵਕਤ ਉਸ ਨੂੰ ਫਾਂਸੀ ਲੱਗਣ ਵਿੱਚ ਤਿੰਨ ਘੰਟੇ ਰਹਿੰਦੇ ਸਨ। ਕੁਝ ਸਮੇਂ ਬਾਅਦ ਹੀ ਵਾਇਸਰਾਏ ਤੋਂ ਤਾਰ ਦੇ ਜਰੀਏ ਉਸ ਦੀ ਰਿਹਾਈ ਦਾ ਹੁਕਮ ਆ ਗਿਆ ਕਿ ਰਹਿਮਤ ਖਾਂ ਨੂੰ ਜੇਲ੍ਹ ਵਿੱਚੋਂ ਛੱਡ ਦਿੱਤਾ ਜਾਵੇ। ਰਹਿਮਤ ਖਾਂ ਪਠਾਣ ਘਰ ਗਿਆ। ਇੱਕ ਦੁਸ਼ਾਲਾ ਅਤੇ ੫੦੦ ਰੁਪਏ ਲੈ ਮਸਤੂਆਣੇ ਹਾਜ਼ਰ ਹੋਇਆ ਅਤੇ ਸੰਤਾਂ ਦੇ ਚਰਨਾਂ ਵਿੱਚ ਭੇਟ ਕਰਕੇ ਗੁਰੂ ਨਾਨਕ ਪੀਰ ਦੀ ਖੁਸ਼ੀ ਪ੍ਰਾਪਤ ਕੀਤੀ। ਫਿਰ ਉਸ ਨੇ ਸਾਰੀ ਉਮਰ ਬੰਦਗੀ ਵਿੱਚ ਲਗਾ ਕੇ ਜਨਮ ਸਫ਼ਲਾ ਕੀਤਾ: ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥ (੭੦) ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥ (੮੧੯) --- Send in a voice message: https://anchor.fm/sant-attar-singh-ji/message

    Delhi Vich Shahi Darbar | Sakhi - 34 | Sant Attar Singh ji Mastuana Wale

    Play Episode Listen Later Jan 15, 2022 5:03


    #SantAttarSinghji #Sakhi ਦਿੱਲੀ ਵਿੱਚ ਸ਼ਾਹੀ ਦਰਬਾਰ ਸੰਨ ੧੯੧੧ ਵਿੱਚ ਰਾਜਾ ਜਾਰਜ ਪੰਚਮ ਦੇ ਦਿੱਲੀ ਆਉਣ 'ਤੇ ਹਿੰਦੁਸਤਾਨ ਦੇ ਸਾਰੇ ਰਾਜੇ-ਮਹਾਰਾਜਿਆਂ ਅਤੇ ਉੱਘੇ ਲੀਡਰਾਂ ਨੇ ਉਸ ਦੇ ਸਵਾਗਤ ਲਈ ਲਾਲ ਕਿਲ੍ਹੇ ਵਿਖੇ ਸ਼ਾਹੀ ਦਰਬਾਰ ਲਾਇਆ ਅਤੇ ਜਲੂਸ ਕੱਢੇ। ਇਸ ਸੰਬੰਧ ਵਿੱਚ ਸਿੱਖ ਰਾਜੇ-ਮਹਾਰਾਜੇ ਅਤੇ ਸਮੂਹ ਸਿੱਖ ਸਾਧ-ਸੰਗਤ ਨੇ ਵੀ ਜਲੂਸ ਕੱਢਣ ਦਾ ਫ਼ੈਸਲਾ ਕੀਤਾ। ਇਨ੍ਹਾਂ ਸਾਰਿਆਂ ਨੇ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਇਸ ਜਲੂਸ ਦੀ ਅਗਵਾਈ ਕਰਨ ਦੀ ਬੇਨਤੀ ਕੀਤੀ। ਸੰਤ ਜੀ ਬੇਨਤੀ ਨੂੰ ਪਰਵਾਨ ਕਰ, ਜਲੂਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੇ ਪਿੱਛੇ ਹਾਥੀ 'ਤੇ ਸ਼ੁਸ਼ੋਭਿਤ ਹੋ ਗਏ। ਜਲੂਸ ਬੜੀ ਸ਼ਾਨੋ-ਸ਼ੌਕਤ ਨਾਲ ਲਾਲ ਕਿਲ੍ਹੇ ਵੱਲ ਚਲ ਪਿਆ। ਸੰਗਤਾਂ ਨੇ ਸੰਤਾਂ ਨੂੰ ਸ਼ਬਦ ਪੜ੍ਹਨ ਦੀ ਬੇਨਤੀ ਕੀਤੀ। ਸੰਤ ਜੀ ਨੇ ਪਹਿਲਾਂ: ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥ ਸਤਿਗੁਰਿ ਤੁਮਰੇ ਕਾਜ ਸਵਾਰੇ ॥ (੨੦੧) ਸ਼ਬਦ ਪੜ੍ਹਿਆ। ਫਿਰ ਜਦੋਂ ਜਲੂਸ ਜਾਰਜ ਪੰਚਮ ਦੇ ਅੱਗੋਂ ਦੀ ਨਿਕਲ ਰਿਹਾ ਸੀ, ਜਿਥੇ ਹਿੰਦੁਸਤਾਨ ਦਾ ਵਾਇਸਰਾਏ, ਗਵਰਨਰ ਤੇ ਰਾਜੇ-ਮਹਾਰਾਜੇ ਬੈਠੇ ਸਨ, ਬੜੇ ਪ੍ਰੇਮ ਨਾਲ ਸੰਤਾਂ ਨੇ ਸੱਜਾ ਹੱਥ ਉਪਰ ਕਰਕੇ ਇਹ ਸ਼ਬਦ ਪੜ੍ਹਿਆ: ਕੋਊ ਹਰਿ ਸਮਾਨਿ ਨਹੀ ਰਾਜਾ ॥ (੮੫੬) ਅਤੇ ਫਿਰ ਜਾਰਜ ਪੰਚਮ ਵਲ ਹੱਥ ਕਰਕੇ ਕਿਹਾ: ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥ (੮੫੬) ਸੰਤਾਂ ਨੇ ਐਸੇ ਵੈਰਾਗ ਵਿੱਚ ਸ਼ਬਦ ਪੜ੍ਹਿਆ, ਜਿਸ ਨੇ ਜਾਰਜ ਪੰਚਮ ਅਤੇ ਈਸਾਈਆਂ ਦੇ ਮੁੱਖ-ਪਾਦਰੀ (ਲਾਰਡ ਬਿਸ਼ਪ) ਦੇ ਹਿਰਦੇ ਨੂੰ ਟੁੰਬਿਆ। ਜਾਰਜ ਪੰਚਮ ਨੇ ਪੁੱਛਿਆ, "ਇਹ ਕੌਣ ਹਨ ਅਤੇ ਕੀ ਉਚਾਰ ਰਹੇ ਹਨ?" ਮਹਾਰਾਜਾ ਹੀਰਾ ਸਿੰਘ ਨਾਭਾ ਨੇ ਦੱਸਿਆ ਕਿ ਇਹ ਖਾਲਸਾ ਪੰਥ ਦੇ ਸ਼੍ਰੋਮਣੀ ਸੰਤ, ਸੰਤ ਅਤਰ ਸਿੰਘ ਜੀ ਮਹਾਰਾਜ ਹਨ ਅਤੇ ਸ਼ਬਦ ਦੀ ਵਿਆਖਿਆ ਵੀ ਕਰਕੇ ਦੱਸੀ। ਇਹ ਸੁਣ ਕੇ ਜਾਰਜ ਪੰਚਮ ਅਦੁੱਤੀ ਸਤਿਕਾਰ ਵਿੱਚ ਖੜਾ ਹੋ ਗਿਆ ਅਤੇ ਆਪਣੀ ਹੈਟ (ਟੋਪ) ਸੰਤਾਂ ਦੇ ਚਰਨਾਂ 'ਤੇ ਝੁਕਾ ਦਿੱਤੀ। ਉੱਥੇ ਹੀ ਸ਼੍ਰੋਮਣੀ ਈਸਾਈ ਪਾਦਰੀ, ਜੋ ਬਹੁਤ ਚਿਰ ਤਕ ਸੰਤ ਜੀ ਦੇ ਨੂਰਾਨੀ ਚਿਹਰੇ ਵੱਲ ਤੱਕਦਾ ਰਿਹਾ, ਉਸ ਨੇ ਕਿਹਾ ਕਿ ਇਹੋ ਜਿਹਾ ਤੇਜੱਸਵੀ ਅਤੇ ਖ਼ਾਸ ਰੱਬੀ ਤਾਕਤ ਵਾਲਾ ਚਿਹਰਾ ਮੈਂ ਅੱਜ ਤੱਕ ਕਿਧਰੇ ਨਹੀਂ ਦੇਖਿਆ। ਜੇ ਏਨੀ ਤਾਕਤ ਵਾਲਾ ਸਰੀਰ ਸਾਡੇ ਧਰਮ ਵਿੱਚ ਹੁੰਦਾ ਤਾਂ ਅਸੀਂ ਸਾਰੀ ਦੁਨੀਆਂ ਨੂੰ ਈਸਾਈ ਬਣਾ ਲੈਣਾ ਸੀ। ਜਾਰਜ ਪੰਚਮ ਦੇ ਸਾਹਮਣੇ, ਜਿੱਥੇ ਸਾਰੇ ਹਿੰਦੁਸਤਾਨ ਦੇ ਰਾਜੇ-ਮਹਾਰਾਜੇ ਅਤੇ ਲੁਕਾਈ ਉਸ ਦੇ ਸਤਿਕਾਰ ਵਿੱਚ ਸਿਰ ਝੁਕਾ ਰਹੀ ਸੀ, ਉੱਥੇ ਕੇਵਲ ਇੱਕ ਬ੍ਰਹਮਗਿਆਨੀ ਹੀ ਇਲਾਹੀ ਗਰਜ ਵਿੱਚ ਵਕਤ ਦੇ ਰਾਜੇ ਨੂੰ ਕਹਿ ਸਕਦਾ ਹੈ ਕਿ ਤੂੰ ਦੁਨੀਆਂ ਦਾ ਝੂਠਾ ਰਾਜਾ ਹੈਂ ਤੇ ਅਕਾਲ ਪੁਰਖ ਹੀ ਇੱਕ ਸੱਚਾ ਪਾਤਸ਼ਾਹ ਹੈ। ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥ ਇਸ ਬੇੜੇ ਕਉ ਪਾਰਿ ਲਘਾਵੈ ॥ (੩੩੭) ਇੱਕ ਵਾਰ ਸੰਤ ਜੀ ਮਹਾਰਾਜ ਸੰਗਤ ਨਾਲ ਬੇੜੀ ਵਿੱਚ ਬੈਠ ਕੇ ਜਿਹਲਮ ਦਰਿਆ ਪਾਰ ਕਰ ਰਹੇ ਸਨ ਤਾਂ ਬੜੇ ਜ਼ੋਰ ਦਾ ਝੱਖ਼ੜ ਅਤੇ ਤੂਫ਼ਾਨ ਆਉਣ ਨਾਲ ਬੇੜੀ ਦੇ ਮਲਾਹ ਨੇ ਬੇਨਤੀ ਕੀਤੀ ਕਿ ਬੇੜੀ ਡੁੱਬਣ ਲੱਗੀ ਹੈ, ਮੇਰਾ ਹੁਣ ਕੋਈ ਵੱਸ ਨਹੀਂ ਹੈ ਤਾਂ ਸੰਤ ਜੀ ਮਹਾਰਾਜ ਨੇ ਸੰਗਤਾਂ ਨਾਲ ਇਹ ਸ਼ਬਦ: ਰਾਮ ਜਪਉ ਜੀਅ ਐਸੇ ਐਸੇ ॥ ਧ੍ਰ ਪ੍ਰਹਿਲਾਦ ਜਪਿਓ ਹਰਿ ਜੈਸੇ ॥ ਦੀਨ ਦਇਆਲ ਭਰੋਸੇ ਤੇਰੇ ॥ ਸਭੁ ਪਰਵਾਰੁ ਚੜਾਇਆ ਬੇੜੇ ॥ ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥ ਇਸ ਬੇੜੇ ਕਉ ਪਾਰਿ ਲਘਾਵੈ ॥ (੩੩੭) ਪੜ੍ਹਿਆ ਅਤੇ ਬੇੜੀ ਸਹਿਜ-ਸੁਭਾਇ ਹੀ ਦਰਿਆ ਪਾਰ ਕਰ ਗਈ। ਇਸੇ ਤਰ੍ਹਾਂ ਜੇ ਅਸੀਂ ਇਸ ਸ਼ਬਦ ਦੇ ਭਾਵ ਨੂੰ ਹਿਰਦੇ ਵਿੱਚ ਵਸਾ ਕੇ ਦਸਾਂ ਨਹੁੰਆਂ ਦੀ ਕਮਾਈ ਗੁਰੂ ਵਾਲੇ ਪਾਸੇ ਲਾਵਾਂਗੇ, ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਇਸ਼ਨਾਨ ਕਰਕੇ ਨਾਮ-ਬਾਣੀ ਸਿਮਰਨ ਵਿੱਚ ਜੁੱਟਾਂਗੇ ਅਤੇ ਦਿਨ ਦੇ ਕਾਰੋਬਾਰ ਕਰਦੇ ਹੋਏ: ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ (੩੦੫) ਦੇ ਮਹਾਂਵਾਕ ਅਨੁਸਾਰ ਚੱਲਾਂਗੇ ਤਾਂ ਇਸੇ ਜਨਮ ਵਿੱਚ ਹੀ ਵਾਹਿਗੁਰੂ ਨਾਮ ਜਹਾਜ਼ 'ਚ ਚੜ੍ਹ ਕੇ ਇਸ ਸੰਸਾਰ ਰੂਪੀ ਭਵਸਾਗਰ ਨੂੰ ਪਾਰ ਕਰਕੇ ਨਿਰੰਕਾਰ ਦੇ ਦੇਸ਼ (ਸੱਚਖੰਡ) ਪਹੁੰਚ ਜਾਵਾਂਗੇ। ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥ (੫੯੫) ਸਚ ਖੰਡਿ ਵਸੈ ਨਿਰੰਕਾਰੁ ॥ (੮) --- Send in a voice message: https://anchor.fm/sant-attar-singh-ji/message

    Sewa Di Kaswati | Sakhi - 33 | Sant Attar Singh ji Mastuana Wale

    Play Episode Listen Later Jan 8, 2022 1:34


    #SantAttarSinghji #Sakhi ਸੇਵਾ ਦੀ ਕਸਵੱਟੀ ਮਸਤੂਆਣੇ ਵਿਖੇ ਬੇਅੰਤ ਮਾਇਆ ਸੇਵਾ ਵਿੱਚ ਆਉਣ ਲੱਗ ਪਈ। ਲੰਗਰ ਵਿੱਚ ਕੜਾਹ-ਪ੍ਰਸ਼ਾਦ, ਖੀਰਾਂ ਅਤੇ ਹੋਰ ਪਦਾਰਥਾਂ ਦੇ ਖੁੱਲ੍ਹੇ ਗੱਫੇ ਵਰਤਣ ਲੱਗ ਪਏ, ਜਿਸ ਨਾਲ ਤਕਰੀਬਨ ੫੦੦ ਤੋਂ ਵੱਧ ਸਾਧੂ-ਸੇਵਕ ਇਕੱਠੇ ਹੋ ਗਏ। ਜਦੋਂ ਗੁਰਦੁਆਰਾ ਸਾਹਿਬ ਦੀ ਸੇਵਾ ਸ਼ੁਰੂ ਹੋਈ ਤਾਂ ਸੰਤਾਂ ਨੇ ਸਾਰੀ ਮਾਇਆ ਸੇਵਾ ਵਿੱਚ ਲਾਉਣ ਦਾ ਹੁਕਮ ਕੀਤਾ। ਲੰਗਰ ਵਿੱਚ ਕੜਾਹ-ਪ੍ਰਸ਼ਾਦ, ਖੀਰਾਂ ਅਤੇ ਹੋਰ ਸੁਆਦੀ ਪਦਾਰਥ ਬੰਦ ਕਰ ਦਿੱਤੇ। ਸਾਦਾ ਦਾਲ-ਰੋਟੀ ਦਾ ਲੰਗਰ ਚੱਲਣ ਲੱਗ ਪਿਆ ਤਾਂ ਸੁਆਦਾਂ ਵਾਲੇ ਸੱਜਣ ਹੌਲ਼ੀ-ਹੌਲ਼ੀ ਖਿਸਕ ਗਏ। ਸਿਰਫ਼ ਪ੍ਰੇਮ-ਭਾਵਨਾ ਵਾਲੇ ੫੦ ਕੁ ਸੇਵਕ ਹੀ ਸੇਵਾ ਵਿੱਚ ਰਹਿ ਗਏ। ਸੰਤ ਜੀ ਮਹਾਰਾਜ ਨੇ ਕਿਹਾ ਕਿ ਮੱਖੀ-ਚੱਖੀ ਝੜ ਗਈ ਹੈ ਅਤੇ ਹੁਣ ਸੱਚੇ-ਸੁੱਚੇ ਸ਼ਰਧਾਲੂ, ਜਿਨ੍ਹਾਂ 'ਤੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਹੀ ਸੇਵਾ ਵਿੱਚ ਬਹੁਤ ਹਨ: ਸੇਵ ਕੀਤੀ ਸੰਤੋਖੀਈਂ ਜਿਨ੍ਹੀ ਸਚੋ ਸਚੁ ਧਿਆਇਆ॥ (੪੬੭) ਛਾਦਨ ਭੋਜਨ ਕੀ ਆਸ ਨ ਕਰਈ ਅਚਿੰਤੁ ਮਿਲੈ ਸੋ ਪਾਏ॥ (੧੦੧੩) --- Send in a voice message: https://anchor.fm/sant-attar-singh-ji/message

    Gursagar Sahib Mastuana Pragat Karna | Sakhi - 32 | Sant Attar Singh ji Mastuana Wale

    Play Episode Listen Later Jan 1, 2022 2:02


    #SantAttarSinghji #Sakhi ਗੁਰਸਾਗਰ ਸਾਹਿਬ ਮਸਤੂਆਣਾ ਪ੍ਰਗਟ ਕਰਨਾ ਸੰਗਰੂਰ ਜ਼ਿਲ੍ਹੇ ਵਿੱਚ ਮਸਤੂਆਣੇ ਨਾਮ ਦੇ ਘਣੇ ਜੰਗਲ ਵਿੱਚ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਅਨੁਭਵ ਕੀਤਾ ਕਿ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਹੋਰ ਗੁਰੂ ਸਾਹਿਬਾਨਾਂ ਨੇ ਚਰਨ ਪਾਏ ਹਨ ਅਤੇ ਅਨੇਕਾਂ ਸੰਤਾਂ-ਭਗਤਾਂ ਨੇ ਜਪ-ਤਪ ਕੀਤੇ ਹਨ। ੧੯੦੧ ਵਿੱਚ ਸੰਤ ਜੀ ਨੇ ਇਸ ਅਸਥਾਨ ਨੂੰ ਪ੍ਰਗਟ ਕਰਕੇ ਮਹਾਨ ਆਤਮਿਕ ਵਿੱਦਿਆ ਦਾ ਕੇਂਦਰ ਬਣਾਇਆ। ਇਸ ਦਾ ਨਾਂ ਗੁਰਦੁਆਰੇ ਦਾ ਨੀਂਹ-ਪੱਥਰ ਰੱਖਣ ਸਮੇਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਏ ਮਹਾਂਵਾਕ: ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ (੬੮੫) ਦੇ ਅਨੁਸਾਰ ਰੱਖਿਆ ਗਿਆ। ਸੰਗਤਾਂ ਵਿੱਚੋਂ ਕਈ ਪ੍ਰੇਮੀਆਂ ਨੇ ਕਈ ਤਰ੍ਹਾਂ ਦੇ ਨਾਂ ਦੱਸੇ ਪਰ ਸੰਤ ਜੀ ਮਹਾਰਾਜ ਨੇ ਕਿਹਾ ਕਿ ਗੁਰੂ ਸਾਹਿਬ ਨੇ 'ਗੁਰਸਾਗਰ' ਸਾਹਿਬ ਦੀ ਬਖ਼ਸ਼ਿਸ਼ ਕੀਤੀ ਹੈ। ਇੱਥੇ ਸੰਤ ਗੁਲਾਬ ਸਿੰਘ ਜੀ, ਸੰਤ ਬਿਸ਼ਨ ਸਿੰਘ ਜੀ ਅਤੇ ਹੋਰ ਬੇਅੰਤ ਪ੍ਰੇਮੀਆਂ ਨੇ ਸੰਤਾਂ ਦੀ ਆਗਿਆ ਵਿੱਚ ਅਤੁੱਟ ਸੇਵਾ ਕੀਤੀ। ੧੯੦੬ ਵਿੱਚ ਲੜਕੀਆਂ ਦਾ ਇੱਕ ਸਕੂਲ ਖੋਲ੍ਹਿਆ ਅਤੇ ਸੰਤ ਤੇਜਾ ਸਿੰਘ ਜੀ ਨੇ ਸੰਤ ਜੀ ਮਹਾਰਾਜ ਦੀ ਆਗਿਆ ਵਿੱਚ ਇਸ ਕਾਰਜ ਲਈ ਆਪਣਾ ਜੀਵਨ ਅਰਪਨ ਕਰ ਦਿੱਤਾ: ਜਿਥੈ ਜਾਇ ਬਹੈ ਮੇਰਾ ਸਤਿਗਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥ ਗੁਰਸਿਖੀਂ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥ (੪੫੦) --- Send in a voice message: https://anchor.fm/sant-attar-singh-ji/message

    Sikhi Sidak | Sakhi - 31 | Sant Attar Singh ji Mastuana Wale

    Play Episode Listen Later Dec 25, 2021 1:16


    #SantAttarSinghji #Sakhi ਸਿੱਖੀ ਸਿਦਕ ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ ॥ ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ ॥ (੭੬੨) ਸੰਤ ਜੀ ਮਹਾਰਾਜ ਦੇ ਹਿਰਦੇ ਵਿੱਚ ਅਤਿ ਦੀ ਗ਼ਰੀਬੀ ਸੀ। ਇੱਕ ਵਾਰ ਹਜ਼ੂਰ ਸਾਹਿਬ ਤੋਂ ਗੱਡੀ ਚੜ੍ਹਨ ਸਮੇਂ, ਸੰਗਤਾਂ ਦਾ ਪ੍ਰੇਮ ਅਤੇ ਵੈਰਾਗ ਦੇਖ ਕੇ ਸੰਤ ਜੀ ਨੇ ਸਭ ਨੂੰ ਧੀਰਜ ਦੇ ਕੇ ਆਖਿਆ,"ਭਾਈ! ਤੁਸੀਂ ਹਜ਼ੂਰੀ ਸਿੱਖ ਹੋ। ਹਰ ਵਕਤ ਸਤਿਗੁਰੂ ਦੇ ਚਰਨਾਂ ਵਿੱਚ ਨਿਵਾਸ ਕਰਦੇ ਹੋ। ਸਾਡੇ ਲਈ ਹਰ ਰੋਜ਼ ਪ੍ਰੀਤਮ-ਪਿਆਰੇ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੋ ਕਿ ਸਿੱਖੀ-ਸਿਦਕ ਸਰੀਰ ਨਾਲ ਨਿਭ ਜਾਏ ਅਤੇ ਇਹ ਸਰੀਰ ਸਾਧ- ਸੰਗਤ ਦੀ ਟਹਿਲ ਵਿੱਚ ਹੀ ਸਫ਼ਲਾ ਹੋਵੇ": ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ ਪਹੁਚਾਵਹੁ ਦਾਤੇ ॥ (੨੦੯) --- Send in a voice message: https://anchor.fm/sant-attar-singh-ji/message

    Bachan Naa Palan Di Aavgiya | Sakhi - 30 | Sant Attar Singh ji Mastuana Wale

    Play Episode Listen Later Dec 18, 2021 1:28


    #SantAttarSinghji #Sakhi ਬਚਨ ਨਾ ਪਾਲਣ ਦੀ ਅਵਗਿਆ ਕਨੋਹੇ ਤੋਂ ਮਾਈ ਭਾਗਭਰੀ ਅਤੇ ਭਾਈ ਨੰਦ ਸਿੰਘ ਜੀ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਆਏ ਤਾਂ ਉਨ੍ਹਾਂ ਦੱਸਿਆ ਕਿ ਭੁਝੰਗੀ ਹਰੀ ਸਿੰਘ ਚੜ੍ਹਾਈ ਕਰ ਗਿਆ ਹੈ। ਸੰਤ ਜੀ ਮਹਾਰਾਜ ਨੇ ਕਿਹਾ, "ਤੁਸੀਂ ਕੋਈ ਅਵੱਗਿਆ ਜ਼ਰੂਰ ਕੀਤੀ ਹੋਵੇਗੀ। ਅਸੀਂ ਕਿਹਾ ਸੀ ਕਿ ਇਸ ਕਾਕੇ ਨੂੰ ਸਾਡਾ ਹੀ ਰੂਪ ਸਮਝਣਾ। ਉਹ ਖ਼ਾਸ ਉਪਕਾਰੀ ਜੀਵ ਸੀ, ਬੰਧਨਾਂ ਵਿੱਚ ਨਹੀਂ ਸੀ ਪੈਣਾ ਚਾਹੁੰਦਾ। ਇਸ ਲਈ ਉਹ ਮੌਜ ਵਿੱਚ ਆਇਆ ਸੀ ਅਤੇ ਆਪਣੀ ਮੌਜ ਵਿੱਚ ਹੀ ਚਲਾ ਗਿਆ ਹੈ।" ਮਾਈ ਨੇ ਕਿਹਾ ਕਿ ਅਸੀਂ ਬਹੁਤ ਵੱਡੀ ਭੁੱਲ ਕੀਤੀ ਹੈ ਕਿ ਆਪ ਜੀ ਦਾ ਬਚਨ ਨਹੀਂ ਮੰਨਿਆ ਅਤੇ ਉਸ ਨੂੰ ਵਿਆਹ ਦੇ ਬੰਧਨ ਵਿੱਚ ਪਾਉਣਾ ਚਾਹਿਆ। ਕਿਰਪਾ ਕਰਕੇ ਆਪ ਜੀ ਸਾਡੀ ਇਸ ਭੁੱਲ ਨੂੰ ਬਖਸ਼ ਲਉ ਅਤੇ ਵਾਹਿਗੁਰੂ ਦਾ ਭਾਣਾ ਮੰਨਣ ਦੀ ਤਾਕਤ ਬਖਸ਼ੋ। --- Send in a voice message: https://anchor.fm/sant-attar-singh-ji/message

    Sangta Da Khiraj Guru Sahib Ji Di Hajoori Vich | Sakhi - 29 | Sant Attar Singh ji Mastuana Wale

    Play Episode Listen Later Dec 11, 2021 1:38


    #SantAttarSinghji #Sakhi ਸੰਗਤਾਂ ਦਾ ਖਿਰਾਜ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਤ ਅਤਰ ਸਿੰਘ ਜੀ ਜਦੋਂ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਤਾਂ ਕਿੰਨਾ-ਕਿੰਨਾ ਚਿਰ ਆਪਣੇ ਮੱਥੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਰਗੜੀ ਜਾਂਦੇ, ਜਿਸ ਕਰਕੇ ਮੱਥੇ ਵਿੱਚ ਰਗੜ ਦਾ ਗਹਿਰਾ ਦਾਗ਼ ਪੈ ਗਿਆ ਅਤੇ ਖੂਨ ਨਿਕਲਣ ਲੱਗ ਪਿਆ। ਗਿਆਨੀ ਠਾਕੁਰ ਸਿੰਘ ਜੀ, ਜੋ ਸੰਤਾਂ ਨੂੰ ਮੱਥਾ ਰਗੜਦੇ ਕਿੰਨਾ ਚਿਰ ਦੇਖਦੇ ਰਹੇ, ਨੇ ਸੰਤਾਂ ਨੂੰ ਬੇਨਤੀ ਕੀਤੀ, "ਆਪ ਜੈਸੀਆਂ ਬਖ਼ਸ਼ੀਆਂ ਹੋਈਆਂ ਰੂਹਾਂ ਨੂੰ ਐਨੇ ਮੱਥੇ ਰਗੜਨ ਦੀ ਕੀ ਲੋੜ ਹੈ?" ਸੰਤ ਜੀ ਮਹਾਰਾਜ ਦੇ ਨੇਤਰਾਂ ਵਿੱਚੋਂ ਜਲ ਵਹਿ ਤੁਰਿਆ ਅਤੇ ਵੈਰਾਗ ਭਰੇ ਅਮੋਲਕ ਬਚਨਾਂ ਦੁਆਰਾ ਉੱਤਰ ਦਿੱਤਾ, "ਜਦ ਅਸੀਂ ਪ੍ਰਕਰਮਾਂ ਵਿੱਚੋਂ ਲੰਘਦੇ ਹਾਂ ਤਦ ਅਨੇਕਾਂ ਮਾਈ-ਭਾਈ ਇਸ ਖਲੜੇ (ਸਰੀਰ) ਨੂੰ ਨਮਸਕਾਰ ਕਰਦੇ ਹਨ। ਅਸੀਂ ਸੰਗਤਾਂ ਦਾ ਉਹ ਖਿਰਾਜ (ਡੰਡੋਉਤ) ਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਪਹੁੰਚਾਉਂਦੇ ਹਾਂ"। --- Send in a voice message: https://anchor.fm/sant-attar-singh-ji/message

    Mahapursha Taa Rasta Hi Das Sakhde Han | Sakhi - 28 | Sant Attar Singh ji Mastuana Wale

    Play Episode Listen Later Dec 4, 2021 1:16


    #SantAttarSinghji #Sakhi ਮਹਾਂਪੁਰਸ਼ ਤਾਂ ਰਸਤਾ ਹੀ ਦੱਸ ਸਕਦੇ ਹਨ ਸੰਤ ਅਤਰ ਸਿੰਘ ਜੀ ਮਹਾਰਾਜ ਫ਼ੁਰਮਾਉਂਦੇ ਕਿ ਬਚਨ ਮੰਨ ਕੇ ਕਮਾਈ ਕਰਨਾ ਜਗਿਆਸੂ ਦਾ ਫ਼ਰਜ਼ ਹੈ। ਮਹਾਂਪੁਰਸ਼ ਤਾਂ ਰਸਤਾ ਹੀ ਦੱਸ ਸਕਦੇ ਹਨ। ਜਿਸ ਤਰ੍ਹਾਂ ਜਹਾਜ਼ ਦੇ ਕੰਢੇ ਲੱਗਣ ਲਈ, ਘਾਟ ਦੇ ਰਾਹ ਵਾਲੇ ਪਾਣੀ ਵਿੱਚ ਲੋਹੇ ਦੇ ਢੋਲਾਂ ਦੀਆਂ ਨਿਸ਼ਾਨੀਆਂ ਲੱਗੀਆਂ ਹੁੰਦੀਆਂ ਹਨ। ਜੇ ਜਹਾਜ਼ ਇਨ੍ਹਾਂ ਨਿਸ਼ਾਨੀਆਂ ਵਿੱਚੋਂ ਜਾਵੇਗਾ ਤਾਂ ਪਾਰ ਲੱਗ ਜਾਵੇਗਾ ਨਹੀਂ ਤਾਂ ਜਿਲ੍ਹਣ ਵਿੱਚ ਫਸ ਜਾਵੇਗਾ ਜਾਂ ਚੱਟਾਨ ਨਾਲ ਟਕਰਾਏਗਾ। ਇਸੇ ਤਰ੍ਹਾਂ ਭਵ-ਸਾਗਰ ਤੋਂ ਪਾਰ ਲੰਘੇ ਮਹਾਂਪੁਰਸ਼ ਦੱਸਦੇ ਹਨ ਕਿ ਭਾਈ ਇੱਥੇ ਹੰਕਾਰ ਦੀ ਚੱਟਾਨ ਹੈ ਅਤੇ ਇੱਥੇ ਕਾਮ, ਕ੍ਰੋਧ, ਲੋਭ, ਮੋਹ ਦੀ ਘੁੰਮਣ-ਘੇਰੀ ਹੈ। ਜਿਹੜਾ ਪ੍ਰਾਣੀ ਜੁਗਤ ਅਨੁਸਾਰ ਚੱਲੇਗਾ, ਉਹ ਸੰਸਾਰ ਰੂਪੀ ਭਵ-ਸਾਗਰ ਤੋਂ ਪਾਰ ਹੋ ਜਾਵੇਗਾ। --- Send in a voice message: https://anchor.fm/sant-attar-singh-ji/message

    Puran Khalsa Hona Ek Bikhadi Gathi Hai | Sakhi - 27 | Sant Attar Singh ji Mastuana Wale

    Play Episode Listen Later Nov 27, 2021 1:38


    #SantAttarSinghji #Sakhi ਪੂਰਨ ਖ਼ਾਲਸਾ ਹੋਣਾ ਇਕ ਬਿਖੜੀ ਘਾਟੀ ਹੈ ਸੰਤ ਮਹਾਰਾਜ ਫ਼ੁਰਮਾਉਂਦੇ, "ਅੰਮ੍ਰਿਤ ਤਾਂ ਨਾਮ-ਰਸ, ਪ੍ਰੇਮ-ਰਸ ਅਤੇ ਬੀਰ-ਰਸ ਦਾ ਬੀਜ ਹੈ। ਇਸ ਦਾ ਸਰੀਰ ਨਾਲ ਕੋਈ ਸੰਬੰਧ ਨਹੀਂ। ਭਾਵੇਂ ਮਾਈ ਆਵੇ ਜਾਂ ਭਾਈ, ਜਿਹੜਾ ਆਵੇ ਛਕਾ ਦਿਉ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਹਾਜ਼ 'ਤੇ ਚੜ੍ਹਨ ਦੀ ਟਿਕਟ ਲੈਣ ਆਇਆਂ ਨੂੰ ਅਸੀਂ ਧੱਕਾ ਨਹੀਂ ਦੇ ਸਕਦੇ।" ਪ੍ਰੇਮੀ ਸ਼ੰਕਾ ਕਰਦੇ, "ਤਿਆਰ-ਬਰ-ਤਿਆਰ ਖ਼ਾਲਸਾ ਹੀ ਅੰਮ੍ਰਿਤ ਦਾ ਅਧਿਕਾਰੀ ਹੈ।" ਸੰਤ ਜੀ ਮਹਾਰਾਜ ਫ਼ੁਰਮਾਉਂਦੇ, "ਭਾਈ! ਤਿਆਰ-ਬਰ-ਤਿਆਰ ਖ਼ਾਲਸਾ ਹੋਣਾ ਬੜੀ 'ਬਿਖੜੀ ਘਾਟੀ' ਹੈ। ਜਦ ਤੀਕਰ ਵਿਅਕਤੀ ਅਕਾਲ ਪੁਰਖ ਦੀ ਜੋਤ ਦੀ ਲਖਤਾ ਕਰਕੇ ਉਸ ਵਿੱਚ ਅਭੇਦ ਨਹੀਂ ਹੁੰਦਾ, ਉਦੋਂ ਤੱਕ ਉਹ ਉਮੀਦਵਾਰ ਵਿਦਿਆਰਥੀ ਹੈ।" ਫੇਰ ਕਿਹਾ, "ਭਾਈ! ਜਿਸ ਚੀਜ਼ ਦੀ ਅਸੀਂ ਖੋਜ ਕਰਨੀ ਹੈ, ਉਸ ਦੀ ਤਾਂ ਅਸੀਂ ਪ੍ਰਵਾਹ ਕਰਦੇ ਨਹੀਂ, ਰਾਹ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਪਿੱਛੇ ਪਏ ਰਹਿੰਦੇ ਹਾਂ। ਇਹ ਨੁਕਤਾਚੀਨੀਆਂ ਸਾਡੇ ਸੱਚ ਦੇ ਪੰਧ ਵਿੱਚ ਅਟਕ ਅਤੇ ਵਿਘਨ ਪਾਉਂਦੀਆ ਹਨ ਅਤੇ ਸਾਨੂੰ ਗੁਰਮਤਿ ਮਾਰਗ 'ਤੇ ਤੁਰਨ ਨਹੀਂ ਦਿੰਦੀਆਂ ।" --- Send in a voice message: https://anchor.fm/sant-attar-singh-ji/message

    Gurmantar Da Sangat Vich Khula Jaap | Sakhi - 26 | Sant Attar Singh ji Mastuana Wale

    Play Episode Listen Later Nov 20, 2021 1:17


    #SantAttarSinghji #Sakhi ਗੁਰਮੰਤ੍ਰ ਦਾ ਸੰਗਤ ਵਿੱਚ ਖੁੱਲ੍ਹਾ ਜਾਪ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਇੱਕ ਦਿਨ ਨਾਮਧਾਰੀ ਬਾਬਾ ਕੇਸਰ ਸਿੰਘ ਜੀ ਨੇ ਪਹੁੰਚ ਕੇ ਅਨੇਕਾਂ ਅਗੰਮੀ ਬਚਨ ਕੀਤੇ ਅਤੇ ਇਹ ਵੀ ਫ਼ੁਰਮਾਇਆ ਕਿ ਅੱਗੇ ਗੁਰਮੰਤ੍ਰ ਗੁਪਤ ਦਿੱਤਾ ਜਾਂਦਾ ਸੀ, ਹੁਣ ਖੁੱਲ੍ਹਾ ਚੱਕਰ ਚੱਲੇਗਾ ਅਤੇ ਸੰਗਤ ਵਿੱਚ ਜਪਾਇਆ ਜਾਏਗਾ। ਜਦ ਸੰਤ ਤੇਜਾ ਸਿੰਘ ਜੀ ਨੇ ਪ੍ਰਸ਼ਾਦਾ ਛਕਣ ਦੀ ਬੇਨਤੀ ਕੀਤੀ ਤਾਂ ਬਾਬਾ ਜੀ ਇਹ ਆਖ, "ਸਾਨੂੰ ਠਹਿਰਨ ਦਾ ਹੁਕਮ ਨਹੀਂ" ਛੇਤੀ ਹੀ ਚਲੇ ਗਏ। ਉਸੇ ਸ਼ਾਮ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਉੱਥੇ ਚਰਨ ਪਾਏ ਅਤੇ ਪਹਿਲੀ ਵਾਰ ਸਾਧ-ਸੰਗਤ ਵਿੱਚ ਗੁਰਮੰਤ੍ਰ ਦਾ ਖੁੱਲ੍ਹਾ ਜਾਪ ਕਰਾਇਆ। ਭੋਗ ਉਪਰੰਤ ਤੁਰੰਤ ਇਹ ਆਖ, "ਸਾਨੂੰ ਠਹਿਰਨ ਦਾ ਹੁਕਮ ਨਹੀਂ", ਗੱਡੀ 'ਤੇ ਸਵਾਰ ਹੋ ਕੇ ਚਲੇ ਗਏ। --- Send in a voice message: https://anchor.fm/sant-attar-singh-ji/message

    Claim Sant Attar Singh Ji

    In order to claim this podcast we'll send an email to with a verification link. Simply click the link and you will be able to edit tags, request a refresh, and other features to take control of your podcast page!

    Claim Cancel